51.12 F
New York, US
October 26, 2026
PreetNama
ਖਾਸ-ਖਬਰਾਂ/Important News

ਦਿੱਲੀ ‘ਚ ਮੈਟਰੋ ਨੇ ਲਾਈ ਜ਼ਿੰਦਗੀ ਨੂੰ ਬ੍ਰੇਕ, ਹਜ਼ਾਰਾਂ ਲੋਕ ਸਟੇਸ਼ਨਾਂ ‘ਤੇ ਫਸੇ

ਨਵੀਂ ਦਿੱਲੀ: ਦਿੱਲੀ ਮੈਟਰੋ ‘ਚ ਤਕਨੀਕੀ ਖ਼ਰਾਬੀ ਹੋਣ ਕਾਰਨ ਯੈਲੋ ਲਾਈਨ ਰੂਟ ‘ਤੇ ਟ੍ਰੇਨਾਂ ਰੁਕ–ਰੁਕ ਕੇ ਚੱਲ ਰਹੀਆਂ ਹਨ। ਗੜਬੜੀ ਕੁਤਬ ਮੀਨਾਰ ਸਟੇਸ਼ਨ ਤੋਂ ਲੈ ਕੇ ਸੁਲਤਾਨਪੁਰ ਮੈਟਰੋ ਸਟੇਸ਼ਨ ਵਿਚਾਲੇ ਹੈ। ਮੈਟਰੋ ਦੇ ਦੇਰੀ ਨਾਲ ਚੱਲਣ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਮੈਟਰੋ ‘ਤੇ ਯਾਰਤੀਆਂ ਦੀ ਭੀੜ ਜਮ੍ਹਾਂ ਹੋ ਗਈ। ਇੱਕ ਯਾਤਰੀ ਨੇ ਦੱਸਿਆ ਕਿ ਕਰੀਬ 20-25 ਮਿੰਟ ਤਕ ਮੈਟਰੋ ਰੁਕੀ ਰਹੀ। ਇਸ ਕਾਰਨ ਮੈਟਰੋ ਅੰਦਰ ਸਾਹ ਲੈਣ ‘ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸਾਹ ਲੈਣ ‘ਚ ਹੋ ਰਹੀ ਪ੍ਰੇਸ਼ਾਨੀ ਤੋਂ ਬਾਅਦ ਯਾਤਰੀਆਂ ਨੂੰ ਐਮਰਜੈਂਸੀ ਗੇਟ ਤੋਂ ਬਾਹਰ ਕੱਢਿਆ ਗਿਆ।

ਫਿਲਹਾਲ ਯੈਲੋ ਲਾਈਨ ‘ਤੇ ਮੈਟਰੋ ਨੂੰ ਦੋ ਹਿੱਸਿਆਂ ‘ਚ ਵੰਡ ਕੇ ਚਲਾਇਆ ਜਾ ਰਿਹਾ ਹੈ। ਮੈਟਰੋ ਨੂੰ ਹੁੱਡਾ ਸਿਟੀ ਸੈਂਟਰ ਤੋਂ ਸੁਲਤਾਨਪੁਰ ਤੇ ਸਮੇਪੁਰ ਬਾਦਲੀ ਤੋਂ ਕੁਤੁਬ ਮੀਨਾਰ ਤਕ ਚਲਾਇਆ ਜਾ ਰਿਹਾ ਹੈ। ਦਿੱਲੀ ਮੈਟਰੋ ਮੁਤਾਬਕ ਫੀਡਰ ਬੱਸਾਂ ਦੀ ਸੁਵਿਧਾ ਵੀ ਬਹਾਲ ਕੀਤੀ ਗਈ ਹੈ।

Related posts

ਪੰਜਾਬ ‘ਚ MBBS ਪੜ੍ਹਾਈ ਹੋਈ ਮਹਿੰਗੀ: ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜਾਂ ਦੀਆਂ ਫੀਸਾਂ ‘ਚ ਵੱਡਾ ਵਾਧਾ

On Punjab

ਪੰਜਾਬੀਆਂ ਨੇ ਹਵਾਈ ਯਾਤਰਾ ਦੇ ਤੋੜੇ ਰਿਕਾਰਡ, ਵੱਡੀ ਗਿਣਤੀ ’ਚ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਭਰੀ ਉਡਾਣ

On Punjab

ਸ਼ਹੀਦੀ ਦਿਵਸ ਮੌਕੇ ਕਰਵਾਏ ਜਾਣਗੇ ਲੜੀਵਾਰ ਸਮਾਗਮ

On Punjab