PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫੌਜੀ ਸੰਘਰਸ਼ ਵਿੱਚ 11 ਜਵਾਨਾਂ ਦੀ ਮੌਤ, 78 ਜ਼ਖ਼ਮੀ: ਪਾਕਿਸਤਾਨ

ਇਸਲਾਮਾਬਾਦ- ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤ ਨਾਲ ਹਾਲ ਹੀ ਵਿੱਚ ਹੋਏ ਫੌਜੀ ਸੰਘਰਸ਼ ਵਿੱਚ ਉਸ ਦੇ 11 ਜਵਾਨ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ। ਸੈਨਾ ਨੇ ਇੱਕ ਬਿਆਨ ’ਚ ਇਹ ਵੀ ਦਾਅਵਾ ਕੀਤਾ ਕਿ 6-7 ਮਈ ਦੀ ਰਾਤ ਨੂੰ ਭਾਰਤ ਵੱਲੋਂ ਕੀਤੇ ਗਏ ਬਿਨਾਂ ਭੜਕਾਹਟ ਦੇ ਅਤੇ ਨਿੰਦਣਯੋਗ ਹਮਲਿਆਂ ਵਿੱਚ 40 ਨਾਗਰਿਕ ਮਾਰੇ ਗਏ ਅਤੇ 121 ਹੋਰ ਜ਼ਖ਼ਮੀ ਹੋ ਗਏ। ਭਾਰਤ ਤੇ ਪਾਕਿਸਤਾਨ ਨੇ ਚਾਰ ਦਿਨ ਤੱਕ ਸਰਹੱਦ ਦੇ ਦੋਵੇਂ ਪਾਸਿਓਂ ਡਰੋਨ ਤੇ ਮਿਜ਼ਾਈਲ ਹਮਲਿਆਂ ਤੋਂ ਬਾਅਦ 10 ਮਈ ਨੂੰ ਗੋਲੀਬੰਦੀ ਲਈ ਸਹਿਮਤੀ ਦਾ ਐਲਾਨ ਕੀਤਾ ਸੀ। ਪਾਕਿਸਤਾਨੀ ਸੈਨਾ ਨੇ ਕਿਹਾ ਕਿ ਦੇਸ਼ ਦੀ ਰਾਖੀ ਕਰਦਿਆਂ ਪਾਕਿਸਤਾਨ ਦੇ ਹਥਿਆਰਬੰਦ ਬਲਾਂ ਦੇ 11 ਜਵਾਨ ਮਾਰੇ ਗਏ ਅਤੇ 78 ਹੋਰ ਜ਼ਖ਼ਮੀ ਹੋ ਗਏ।

Related posts

ਕੋਰੋਨਾ ਵਾਇਰਸ ਕਾਰਨ ਗੋਰਿਆਂ ਨੇ ਤਿਆਗਿਆ ਆਪਣਾ ਸੱਭਿਆਚਾਰ, ਭਾਰਤੀ ਰੰਗਾਂ ‘ਚ ਰੰਗੇ

On Punjab

ਚਿੱਤਰਕਲਾ ਦੇ ਖੇਤਰ ‘ਚ ਨਿਪੁੰਨ ਹੈ ‘ਦਵਿੰਦਰ ਸਿੰਘ’

Pritpal Kaur

ਲਹਿਰਾਗਾਗਾ: ਗਰੀਬੀ ਤੇ ਕਰਜ਼ੇ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਜਾਨ ਦਿੱਤੀ

On Punjab