PreetNama
ਖੇਡ-ਜਗਤ/Sports News

ਫੁੱਟਬਾਲ ਮੈਚ ਦੌਰਾਨ ਵਾਪਰਿਆ ਹਾਦਸਾ, 50 ਲੋਕ ਜ਼ਖਮੀ

Kerala Football Ground Collapse: ਕੇਰਲ ਦੇ ਪਲਕੱੜ ਵਿੱਚ ਐਤਵਾਰ ਨੂੰ ਫੁੱਟਬਾਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਟੇਡੀਅਮ ਦੀ ਅਸਥਾਈ ਗੈਲਰੀ ਡਿੱਗਣ ਕਾਰਨ ਲਗਭਗ 50 ਲੋਕ ਜ਼ਖਮੀ ਹੋ ਗਏ । ਇਸ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਸ ਹਾਦਸੇ ਵਿੱਚ ਕੁਝ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਪਰ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ ।

ਇਸ ਮਾਮਲੇ ਵਿੱਚ ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਭਾਰਤੀ ਫੁੱਟਬਾਲ ਦੇ ਦਿਗਜ ਆਈ.ਐੱਮ ਵਿਜਯਨ ਅਤੇ ਬਾਈਚੁੰਗ ਭੂਟਿਆ ਵੀ ਸਟੇਡੀਅਮ ਵਿੱਚ ਮੌਜੂਦ ਸਨ, ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਇਸ ਹਾਦਸੇ ਵਿੱਚ ਸੁਰੱਖਿਅਤ ਹਨ ।

ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਖੇਡੇ ਜਾ ਰਹੇ ਚੈਰਿਟੀ ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੀ ਇੱਕ ਅਸਥਾਈ ਗੈਲਰੀ ਵਿੱਚ ਲੋਕ ਬੈਠੇ ਹੋਏ ਸਨ. ਜਿਸ ਤੋਂ ਬਾਅਦ ਅਚਾਨਕ ਗੈਲਰੀ ਦੇ ਡਿੱਗਣ ਕਾਰਨ ਲਗਭਗ 50 ਲੋਕ ਹੇਠਾਂ ਡਿੱਗ ਗਏ ।

ਦੱਸ ਦੇਈਏ ਕਿ ਇਸ ਮੈਚ ਦਾ ਆਯੋਜਨ ਫੁੱਟਬਾਲ ਖਿਡਾਰੀ ਆਰ. ਧਨਰਾਜ ਦੇ ਪਰਿਵਾਰ ਨੂੰ ਵਿੱਤੀ ਮਦਦ ਦੇਣ ਲਈ ਖੇਡਿਆ ਜਾ ਰਿਹਾ ਸੀ । ਜ਼ਿਕਰਯੋਗ ਹੈ ਕਿ ਬੀਤੀ 29 ਦਸੰਬਰ ਨੂੰ ਮਲਪੁਰਮ ਵਿੱਚ ਇੱਕ ਟੂਰਨਾਮੈਂਟ ਦੌਰਾਨ ਕਾਰਡਿਕ ਅਰੈਸਟ ਕਾਰਨ ਫੁੱਟਬਾਲ ਖਿਡਾਰੀ ਧਨਰਾਜ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ।

Related posts

Cricket Headlines : T20 World Cup 2021 ਦਾ ਇਹ ਹੈ ਪੂਰਾ ਸ਼ਡਿਊਲ, ਜਾਣੋ ਕਦੋਂ ਕਿਹੜੀ ਟੀਮ ਦਾ ਹੈ ਮੁਕਾਬਲਾ

On Punjab

India vs South Africa : ਭਾਰਤ – ਦਿ ਅਫਰੀਕਾ ਮੈਚ ਦੌਰਾਨ ਪਰਥ ‘ਚ ਹਲਕੀ ਬਾਰਿਸ਼ ਦੀ ਭਵਿੱਖਬਾਣੀ, ਜਾਣੋ ਪਿੱਚ ਦੀ ਰਿਪੋਰਟ

On Punjab

Golden Fry Series Meet : ਲੰਬੀ ਛਾਲ ਦੇ ਖਿਡਾਰੀ ਜੇਸਵਿਨ ਏਲਡਰੀਨ ਨੇ ਜਿੱਤਿਆ ਗੋਲਡ ਮੈਡਲ

On Punjab