PreetNama
ਫਿਲਮ-ਸੰਸਾਰ/Filmy

ਫਿੱਕਾ ਪਿਆ ਸਲਮਾਨ ਦੀ ‘ਭਾਰਤ’ ਦਾ ਜਾਦੂ, ਜਾਣੋ ਤੀਜੇ ਦਿਨ ਕੀਤੀ ਕਿੰਨੀ ਕਮਾਈ

ਮੁੰਬਈਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਨੇ ਤੀਜੇ ਦਿਨ ਵੀ ਠੀਕਠਾਕ ਕਮਾਈ ਕੀਤੀ ਹੈ। ਰਿਲੀਜ਼ ਤੋਂ ਤੀਜੇ ਦਿਨ ਫ਼ਿਲਮ ਨੇ 22 ਕਰੋੜ ਦੀ ਕਮਾਈ ਕੀਤੀ ਹੈ ਜਿਸ ਤੋਂ ਬਾਅਦ ਫ਼ਿਲਮ 100 ਕਰੋੜ ਦੀ ਕਮਾਈ ਦੇ ਬੇਹੱਦ ਨੇੜੇ ਪਹੁੰਚ ਗਈ ਹੈ।

ਬੇਸ਼ੱਕ ਲਗਾਤਾਰ ਫ਼ਿਲਮ ਦੀ ਕਮਾਈ ‘ਚ ਗਿਰਾਵਟ ਦਰਜ ਹੋ ਰਹੀ ਹੈ ਪਰ ਇਸ ਦੇ ਪਿੱਛੇ ਛੁੱਟੀ ਦਾ ਦਿਨ ਨਾ ਹੋਣਾ ਵੀ ਹੋ ਸਕਦਾ ਹੈ। ਇਸ ਵੀਕਐਂਡ ਫ਼ਿਲਮ ਕਿਵੇਂ ਦਾ ਪ੍ਰਦਰਸ਼ਨ ਕਰੇਗੀ ਇਸ ਦੇ ਲਈ ਫ਼ਿਲਹਾਲ ਇੰਤਜ਼ਾਰ ਕਰਨਾ ਪਵੇਗਾ।ਹੁਣ ਤਕ ਫ਼ਿਲਮ ਨੇ ਪਹਿਲੇ ਦਿਨ 42.30 ਕਰੋੜ ਰੁਪਏਦੂਜੇ ਦਿਨ 31 ਕਰੋੜ ਅਤੇ ਤੀਜੇ ਦਿਨ 22.20 ਕਰੋੜ ਦੀ ਕਮਾਈ ਕੀਤੀ ਹੈ। ਜਿਸ ਨਾਲ ਫ਼ਿਲਮ ਨੇ ਕੁਲ਼ ਤਿੰਨ ਦਿਨਾਂ ‘ਚ95.50 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਫ਼ਿਲਮ ਦੀ ਕਮਾਈ ‘ਚ ਇੱਕ ਵਾਰ ਫੇਰ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ ਉਛਾਲ ਦਰਜ ਕੀਤਾ ਜਾਵੇਗਾ।

ਵਰਲਡਵਾਈਡ ਫ਼ਿਲਮ ਨੂੰ 6000 ਦੇ ਕਰੀਬ ਸਕਰੀਨ ‘ਤੇ ਰਿਲੀਜ਼ ਕੀਤਾ ਗਿਆ ਤੇ ਭਾਰਤ ‘ਚ ਫ਼ਿਲਮ 4700 ਸਕਰੀਨਾ ‘ਤੇ ਰਿਲੀਜ਼ ਹੋਈ ਸੀ। ਹੁਣ ਤਕ ਦਾ ਕਾਫੀ ਵੱਡਾ ਅੰਕੜਾ ਹੈ।

Related posts

On Punjab

ਪਹਿਲੇ ਦਿਨ ਹੀ ‘ਟਾਇਲੇਟ’ ਨੂੰ ਲੈ ਕੇ ਮੁਸ਼ਕਲਾਂ ’ਚ ਫਸੇ ਕੰਟੈਸਟੈਂਟ, ਇਕ ਹੀ ਬਾਥਰੂਮ ਕਰਨਾ ਪਵੇਗਾ ਸ਼ੇਅਰ

On Punjab

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਵਾਪਸ ਮੋੜੀ ਸਬ ਕਮੇਟੀ ਦੀ ਰਿਪੋਰਟ,ਨਹੀਂ ਸਨ ਸਾਰੇ ਮੈਂਬਰਾਂ ਦੇ ਦਸਤਖਤ

On Punjab