PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਿਲਮ ‘ਸ਼ੋਲੇ’ (Sholay) ਦੇ 50 ਸਾਲ ਪੂਰੇ

ਮੁੰਬਈ- ਮਸ਼ਹੂਰ ‘ਸ਼ੋਲੇ’ (Sholay) ਫਿਲਮ ਨੂੁੰ 50 ਸਾਲ ਪੂਰੇ ਹੋ ਗਏ ਹਨ। ਜਾਵੇਦ ਅਖ਼ਤਰ ਅਤੇ ਸਲੀਮ ਖਾਨ ਦੁਆਰਾ ਲਿਖੀ ਫਿਲਮ ‘ਸ਼ੋਲੇ’ (Sholay) ਨੇ ਸਿਨੇਮਾ ਵਿੱਚ ਉਹ ਤਹਿਲਕਾ ਮਚਾਇਆ ਸੀ, ਜੋ ਸ਼ਾਇਦ ਕੋਈ ਹੋਰ ਫਿਲਮ ਨਹੀਂ ਮਚਾ ਸਕੀ। 1975 ਵਿੱਚ ਰਿਲੀਜ਼ ਹੋਈ ਇਸ ਫਿਲਮ ਵਿੱਚ ਅਮਜਦ ਖਾਨ, ਹੇਮਾ ਮਾਲਿਨੀ, ਜਯਾ ਬੱਚਨ ਅਤੇ ਸੰਜੀਵ ਕੁਮਾਰ ਦੇ ਨਾਲ ਅਮਿਤਾਭ ਬੱਚਨ ਅਤੇ ਧਰਮਿੰਦਰ ਵੱਲੋਂ ਮੁੱਖ ਭੂਮਿਕਾ ਨਿਭਾਈ ਗਈ।

ਇਸ ਸਾਲ ਫਿਲਮ ਦੀ 50ਵੀਂ ਵਰ੍ਹੇਗੰਢ ਮਨਾਈ ਜਾ ਰਹੀ ਹੈ ਇਸ ਮੌਕੇ ‘ਤੇ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਖੁਸ਼ੀ ਸਾਂਝੀ ਕੀਤੀ। ਅਦਾਕਾਰਾ ਤੋਂ ਸਿਆਸਤਦਾਨ ਬਣੀ ਹੇਮਾ ਮਾਲਿਨੀ ਨੇ ਕਿਹਾ, “ਮੇੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ। ਜਦੋਂ ਮੈਂ ‘ਸ਼ੋਲੇ’ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਇਹ ਇੰਨੀ ਹਿੱਟ ਹੋਵੇਗੀ ਅਤੇ 50 ਸਾਲਾਂ ਬਾਅਦ ਤੁਸੀਂ ਸੰਸਦ ਵਿੱਚ ਮੈਨੂੰ ਇਸ ਬਾਰੇ ਸਵਾਲ ਪੁੱਛੋਗੇ। ਉਹ ਇੱਕ ਵੱਖਰਾ ਸਮਾਂ ਸੀ। ਕਦੇ ਵੀ ਸ਼ੋਲੇ( Sholey) ਵਰਗੀ ਕੋਈ ਹੋਰ ਫਿਲਮ ਨਹੀਂ ਹੋ ਸਕਦੀ। “

1975 ਵਿੱਚ ਰਿਲੀਜ਼ ਹੋਈ ‘ਸ਼ੋਲੇ’ ਆਪਣੀ ਸ਼ਕਤੀਸ਼ਾਲੀ ਕਹਾਣੀ, ਯਾਦਗਾਰੀ ਕਿਰਦਾਰਾਂ, ਡਾਇਲੌਗ ਅਤੇ ‘ਯੇ ਦੋਸਤੀ’, ‘ਮਹਿਬੂਬਾ ਓ ਮਹਿਬੂਬਾ’, ‘ਹਾ ਜਬ ਤੱਕ ਹੈ ਜਾਨ’, ‘ਹੋਲੀ ਕੇ ਦਿਨ’ ਅਤੇ ਹੋਰ ਸਦਾਬਹਾਰ ਗੀਤਾਂ ਦੇ ਕਾਰਨ ਭਾਰਤੀ ਸਿਨੇਮਾ ਵਿੱਚ ਇੱਕ ਪਸੰਦੀਦਾ ਫਿਲਮ ਬਣ ਗਈ ਹੈ।

ਫਿਲਮ ਦੀ ਕਹਾਣੀ ਰਾਮਗੜ੍ਹ ਪਿੰਡ ‘ਤੇ ਕੇਂਦਰਿਤ ਹੈ ਜਿੱਥੇ ਸੇਵਾਮੁਕਤ ਪੁਲੀਸ ਮੁਖੀ ਠਾਕੁਰ ਬਲਦੇਵ ਸਿੰਘ (ਸੰਜੀਵ ਕੁਮਾਰ) ਸ਼ਰਾਰਤੀ ਜੈ (ਅਮਿਤਾਭ ਬੱਚਨ) ਅਤੇ ਵੀਰੂ (ਧਰਮਿੰਦਰ) ਦੀ ਮਦਦ ਨਾਲ ਬਦਨਾਮ ਡਾਕੂ ਗੱਬਰ ਸਿੰਘ (ਅਮਜਦ ਖਾਨ) ਨੂੰ ਹਰਾਉਣ ਦੀ ਯੋਜਨਾ ਬਣਾਉਂਦਾ ਹੈ। ਜਦਕਿ ਇਸ ਫਿਲਮ ਵਿੱਚ ਜਯਾ ਬੱਚਨ ਅਤੇ ਹੇਮਾ ਮਾਲਿਨੀ ਬਸੰਤੀ ਅਤੇ ਰਾਧਾ ਦੇ ਰੂਪ ਵਿੱਚ ਜੈ ਅਤੇ ਵੀਰੂ ਦੇ ਪ੍ਰੇਮਿਕਾਵਾਂ ਦੀ ਭੂਮਿਕਾ ਨਿਭਾਉਂਦੀਆਂ ਨਜ਼ਰ ਆਉਂਦੀਆਂ ਹਨ।

Related posts

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਬੇਹੱਦ ਕਾਮਯਾਬ ਰਹੀ

On Punjab

Modi Takes Oath as PM: ਮੋਦੀ ਦੇ ਸਹੁੰ ਚੁੱਕ ਸਮਾਗਮ ’ਚ ਸ਼ਾਮਲ ਹੋਏ ਅਦਾਕਾਰ ਜਤਿੰਦਰ

On Punjab

ਅਫ਼ਗਾਨਿਸਤਾਨ : ਘਰ ‘ਚ ਜ਼ਬਰਨ ਵੜੇ ਤਾਲਿਬਾਨੀ ਲੜਾਕੇ, ਘਰਵਾਲਿਆਂ ਨੂੰ ਬੇਰਹਿਮੀ ਨਾਲ ਕੁੱਟਿਆ; ਮਹਿਲਾ ਡਾਕਟਰ ਨੇ ਦੱਸਿਆ ਆਪਣਾ ਦਰਦ

On Punjab