PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਾਰਮਾ ਸ਼ੇਅਰਾਂ ਅਤੇ ਵਿਦੇਸ਼ੀ ਫੰਡਾਂ ਦੀ ਨਿਕਾਸੀ ਕਾਰਨ ਸ਼ੇਅਰ ਬਜ਼ਾਰ ਡਿੱਗਿਆ

ਮੁੰਬਈ- ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਇਕੁਇਟੀ ਬੈਂਚਮਾਰਕ ਸੂਚਕ ਸੈਂਸੈਕਸ ਅਤੇ ਨਿਫਟੀ ਵਿੱਚ ਗਿਰਾਵਟ ਦਰਜ ਕੀਤੀ ਗਈ। ਇਸ ਦਾ ਕਾਰਨ ਫਾਰਮਾ ਸਟਾਕਾਂ ਅਤੇ ਵਿਦੇਸ਼ੀ ਫੰਡਾਂ ਦੇ ਲਗਾਤਾਰ ਬਾਹਰ ਜਾਣ ਨੂੰ ਮੰਨਿਆ ਜਾ ਰਿਹਾ ਹੈ। ਅਮਰੀਕਾ ਵਿੱਚ H-1B ਵੀਜ਼ਾ ਫੀਸ ਨਾਲ ਸਬੰਧਤ ਚਿੰਤਾਵਾਂ ਅਤੇ ਆਲਮੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਨੇ ਵੀ ਘਰੇਲੂ ਇਕੁਇਟੀਜ਼ ਵਿੱਚ ਮੰਦੀ ਦੇ ਰੁਝਾਨ ਨੂੰ ਵਧਾਇਆ। ਸ਼ੁਰੂਆਤੀ ਕਾਰੋਬਾਰ ਵਿੱਚ 30-ਸ਼ੇਅਰ ਵਾਲਾ ਬੀਐੱਸਈ. ਸੈਂਸੈਕਸ 329.66 ਅੰਕ ਡਿੱਗ ਕੇ 80,830.02 ‘ਤੇ ਆ ਗਿਆ। 50-ਸ਼ੇਅਰ ਵਾਲਾ ਐੱਨਐੱਸਈ ਨਿਫਟੀ 105.7 ਅੰਕ ਡਿੱਗ ਕੇ 24,785.15 ’ਤੇ ਆ ਗਿਆ।

ਸੈਂਸੈਕਸ ਦੀਆਂ ਕੰਪਨੀਆਂ ਵਿੱਚੋਂ ਸਨ ਫਾਰਮਾ 3 ਪ੍ਰਤੀਸ਼ਤ ਤੋਂ ਵੱਧ ਡਿੱਗ ਗਿਆ। ਏਸ਼ੀਅਨ ਪੇਂਟਸ, ਟੈਕ ਮਹਿੰਦਰਾ, ਇੰਫੋਸਿਸ, ਪਾਵਰ ਗ੍ਰਿੱਡ, ਐੱਚ.ਸੀ.ਐੱਲ. ਟੈਕ, ਅਤੇ ਟਾਟਾ ਸਟੀਲ ਵੀ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ। ਹਾਲਾਂਕਿ ਲਾਰਸਨ ਐਂਡ ਟੂਬਰੋ, ਟਾਟਾ ਮੋਟਰਜ਼, ਆਈ.ਟੀ.ਸੀ. ਅਤੇ ਟ੍ਰੈਂਟ ਲਾਭਕਾਰੀ ਰਹੇ।

Related posts

ਮੇਰੀ ਮਾਂ ਦਾ ਅਪਮਾਨ ਭਾਰਤ ਦੀ ਹਰੇਕ ਮਾਂ, ਧੀ ਤੇ ਭੈਣ ਦਾ ਨਿਰਾਦਰ: ਮੋਦੀ

On Punjab

ਟਰੰਪ ਵੱਲੋਂ ਬ੍ਰਿਕਸ ਦੇਸ਼ਾਂ ਨੂੰ ਡਾਲਰ ਦੀ ਥਾਂ ਹੋਰ ਮੁਦਰਾ ਵਰਤਣ ਖ਼ਿਲਾਫ਼ ਚਿਤਾਵਨੀ

On Punjab

ਮਨੀਪੁਰ: ਦੇ ਜਿਰੀਬਾਮ ਵਿਚ ਹਿੰਸਾ ਦੌਰਾਨ 5 ਦੀ ਮੌਤ

On Punjab