PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਲੈਟ ‘ਚੋਂ ਏਕੇ-47, ਪਿਸਤੌਲ ਤੇ ਨਸ਼ੀਲੇ ਪਦਾਰਥ ਬਰਾਮਦ, ਦੋ ਨੌਜਵਾਨ ਕਾਬੂ

ਜੰਡਿਆਲਾ ਗੁਰੂ- ਇਥੋਂ ਨਜ਼ਦੀਕੀ ਪਿੰਡ ਮਾਨਾਵਾਲਾ ਜੀਟੀ ਰੋਡ ਉੱਪਰ ਸਥਿਤ ਪਾਸ਼ ਇਲਾਕੇ ਡਰੀਮ ਸਿਟੀ ਦੇ ਇੱਕ ਫਲੈਟ ਵਿੱਚੋਂ ਛਾਪੇਮਾਰੀ ਦੌਰਾਨ ਇੱਕ ਏਕੇ-47 ਰਾਈਫਲ ਇੱਕ ਪਿਸਤੌਲ ਤੇ ਕਰੀਬ 500 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ ਹੈ । ਇਸ ਦੌਰਾਨ ਪੁਲੀਸ ਵੱਲੋਂ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਅਪਰੇਸ਼ਨ ਜੰਮੂ ਕਸ਼ਮੀਰ ਤੇ ਅੰਮ੍ਰਿਤਸਰ ਦਿਹਾਤੀ ਦੀ ਪੁਲਿਸ ਵੱਲੋਂ ਸਾਂਝੇ ਤੌਰ ’ਤੇ ਚਲਾਇਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜੰਮੂ ਪੁਲੀਸ ਦੀ ਇਨਪੁੱਟ ਦੇ ਆਧਾਰ ‘ਤੇ ਡਰੀਮ ਸਿਟੀ ਦੇ ਇੱਕ ਫਲੈਟ ਵਿੱਚ ਰੇਡ ਕੀਤੀ ਗਈ, ਜਿੱਥੋਂ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੂਰਜਦੀਪ ਸਿੰਘ ਵਾਸੀ ਜੰਡਿਆਲਾ ਗੁਰੂ ਮੁਹੱਲਾ ਸ਼ੇਖਪੁਰਾ ਤੇ ਹਰਪ੍ਰੀਤ ਸਿੰਘ ਵਾਸੀ ਪਿੰਡ ਦੇਵੀਦਾਸਪੁਰਾ ਵਜੋਂ ਹੋਈ ਹੈ।
 ਉਨ੍ਹਾਂ ਕਿਹਾ ਪੁਲੀਸ ਨੇ ਦੋਵਾਂ ਨੌਜਵਾਨਾਂ ਦੀਆਂ ਗੱਡੀਆਂ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਪੂਰੇ ਨੈੱਟਵਰਕ ਦੀ ਜਾਂਚ ਕੀਤੀ ਜਾ ਰਹੀ ਹੈ। ਮੌਕੇ ‘ਤੇ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਕਈ ਉੱਚ ਅਧਿਕਾਰੀ ਵੀ ਪਹੁੰਚੇ ਅਤੇ ਪੂਰੇ ਇਲਾਕੇ ਨੂੰ ਘੇਰ ਕੇ ਸਰਚ ਅਪਰੇਸ਼ਨ ਚਲਾਇਆ ਗਿਆ।
ਇਸ ਘਟਨਾ ਤੋਂ ਬਾਅਦ ਡਰੀਮ ਸਿਟੀ ਕਲੋਨੀ ਵਿੱਚ ਦਹਿਸ਼ਤ ਅਤੇ ਸਹਿਮ ਦਾ ਮਾਹੌਲ ਬਣ ਗਿਆ ਹੈ। ਸਥਾਨਕ ਲੋਕਾਂ ਵਿੱਚ ਚਰਚਾ ਹੈ ਕਿ ਕਿਰਾਏ ਦੇ ਫਲੈਟ ਵਿੱਚ ਹਥਿਆਰ ਅਤੇ ਨਸ਼ਾ ਮਿਲਣਾ ਸੁਰੱਖਿਆ ਪੱਖੋਂ ਵੱਡੀ ਚਿੰਤਾ ਦਾ ਵਿਸ਼ਾ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਲੜਕੇ ਡਰੀਮ ਸਿਟੀ ਕਲੋਨੀ ਵਿੱਚ ਕਿਰਾਏ ‘ਤੇ ਰਹਿ ਰਹੇ ਸੀ। ਪੁਲੀਸ ਵੱਲੋਂ ਫਲੈਟ ਦੇ ਮਾਲਕ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

Related posts

Donald Trump:ਫੇਸਬੁੱਕ ਅਤੇ ਯੂਟਿਊਬ ‘ਤੇ ਟਰੰਪ ਨੇ ਦੋ ਸਾਲ ਬਾਅਦ ਕੀਤੀ ਵਾਪਸੀ, ਪਾਬੰਦੀ ਹਟਾਈ ਤਾਂ ਸਮਰਥਕਾਂ ਨੂੰ ਬੋਲੇ – I Am Back

On Punjab

ਐਗ਼ਜ਼ਿਟ ਪੋਲ ‘ਤੇ ਉੱਠੇ ਸਵਾਲ, “ਭਾਜਪਾ ਨੂੰ ਜਿਤਾ ਰਹੇ ਤਾਂ ਜੋ EVM ਦਾ ਖੇਡ ਖੇਡਿਆ ਜਾਵੇ”

On Punjab

ਬਗਦਾਦੀ ਦੇ ਉਤਰਾਧਿਕਾਰੀ ਦਾ ਵੀ ਅੰਤ, ਟਰੰਪ ਨੇ ਕੀਤੀ ਪੁਸ਼ਟੀ !

On Punjab