75.96 F
New York, US
June 14, 2026
PreetNama
ਸਮਾਜ/Social

ਫਰੀਦਕੋਟ ਦੀ ਰਹਿਣ ਵਾਲੀ ਪੁਨੀਤ ਚਾਵਲਾ ਨੇ ਕੈਨੇਡਾ ’ਚ ਕੀਤਾ ਪੰਜਾਬ ਦਾ ਨਾਂ ਰੌਸ਼ਨ, ਕੈਨੇਡਾ ਦੀ ਆਰਮਡ ਫੋਰਸ ’ਚ ਭਰਤੀ

canadian armed forces puneet chawla: ਮੁੰਡਿਆਂ ਦੇ ਮੁਕਾਬਲੇ ਕੁੜੀਆਂ ਹਰ ਖੇਤਰ ‘ਚ ਤਰੱਕੀ ਕਰ ਰਹੀਆਂ ਹਨ ਫਿਰ ਚਾਹੇ ਡਾਕਟਰ, ਪੁਲਿਸ, ਬੀਐੱਸਐੱਫ ਜਾਂ ਫਿਰ ਅਧਿਆਪਕ ਸਮੇਤ ਕਾਨੂੰਨ ਦੀ ਪੜ੍ਹਾਈ ਕਰਨ ਉਪਰੰਤ ਜੱਜ ਦੇ ਅਹੁਦੇ ‘ਤੇ ਤਾਇਨਾਤ ਹੋਣਾ ਹੋਵੇ। ਇਨ੍ਹਾਂ ਸਾਰੇ ਸਰਕਾਰੀ ਅਹੁਦਿਆਂ ‘ਤੇ ਮੁੰਡਿਆਂ ਦੀ ਗਿਣਤੀ ਘੱਟ ਤੇ ਕੁੜੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਹੀ ਜਾ ਰਹੀ ਹੈ ਜੋ ਕਿ ਚੰਗੀ ਗੱਲ ਹੈ। ਕਿਸੇ ਸਮੇਂ ਔਰਤਾਂ ਨੂੰ ਸਿਰਫ਼ ਘਰ ਦੀ ਚਾਰ ਦੀਵਾਰੀ ‘ਚ ਹੀ ਰੱਖਿਆ ਜਾਂਦਾ ਸੀ ਪਰ ਅੱਜ ਲੋਕਾਂ ਦੀ ਸੋਚ ਬਦਲੀ ਤੇ ਕੁੜੀਆਂ ਨੇ ਬੁਲੰਦੀਆਂ ‘ਤੇ ਪਹੁੰਚ ਕੇ ਮਾਤਾ ਪਿਤਾ ਸਮੇਤ ਦੇਸ਼ ਦਾ ਨਾਂ ਰੋਸ਼ਨ ਕਰਨ ‘ਚ ਕੋਈ ਕਸਰ ਬਾਕੀ ਨਹੀਂ ਛੱਡੀ।

ਇਸ ਪ੍ਰਾਪਤੀ ਨਾਲ ਫ਼ਰੀਦਕੋਟ ਦੇ ਚਾਵਲਾ ਪਰਿਵਾਰ ਵਿਚ ਖ਼ੁਸ਼ੀ ਦਾ ਮਾਹੌਲ ਹੈ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਐਤਵਾਰ ਨੂੰ ਵੀ ਲੱਗਾ ਰਿਹਾ। ਉਕਤ ਮੌਕੇ ਖ਼ੁਸ਼ੀ ‘ਚ ਖੀਵੇ ਹੋਏ ਫ਼ਰੀਦਕੋਟ ਨਾਲ ਸਬੰਧਤ ਪੁਨੀਤ ਚਾਵਲਾ ਦੇ ਪਿਤਾ ਰਾਜੇਸ਼ ਚਾਵਲਾ ਅਤੇ ਮਾਤਾ ਹਰਦੀਪ ਚਾਵਲਾ ਨੇ ਦੱਸਿਆ ਕਿ 22 ਸਾਲ ਪਹਿਲਾਂ ਪੁਨੀਤ ਜਦੋਂ ਇਕ ਸਾਲ ਦੀ ਸੀ ਉਹ ਕੈਨੇਡਾ ਦੇ ਕੈਲਗਰੀ ਵਿਚ ਆ ਕੇ ਵੱਸ ਗਏ ਸਨ ਅਤੇ ਇਥੇ ਹੀ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਚਾਹੁੰਦੀ ਸੀ ਕਿ ਉਹ ਕੈਨੇਡਾ ਦੀ ਆਰਮਡ ਫੋਰਸ ਵਿਚ ਭਰਤੀ ਹੋਵੇਗੀ ਅਤੇ ਇਸ ਲਈ ਉਸਨੇ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੱਸਿਆ ਕਿ ਪੜ੍ਹਾਈ ਅਤੇ ਟੈਸਟ ਦੀ ਤਿਆਰੀ ਦੇ ਨਾਲ-ਨਾਲ ਪੁਨੀਤ ਨੇ ਸਰੀਰਕ ਤੌਰ ‘ਤੇ ਵੀ ਅਣਥੱਕ ਮਿਹਨਤ ਕੀਤੀ ਅਤੇ 60 ਪੌਂਡ ਤਕ ਆਪਣਾ ਭਾਰ ਘਟਾਇਆ ਅਤੇ ਫੋਰਸ ਲਈ ਲੋੜੀਂਦੀਆਂ ਸਰੀਰਕ ਯੋਗਤਾਵਾਂ ਮੁਤਾਬਕ ਸਰੀਰ ਫਿੱਟ ਕੀਤਾ।

ਉਨ੍ਹਾਂ ਦੱਸਿਆ ਕਿ ਹੁਣ ਉਸਨੇ ਕੈਨੇਡੀਅਨ ਇਨਫੈਂਟਰੀ ‘ਚ ਆਪਣੀ ਡਿਊਟੀ ਜੁਆਇਨ ਕਰ ਲਈ ਲਈ ਹੈ ਅਤੇ ਉਸਦੀ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਉਪਰ ਮਜ਼ਬੂਤ ਪਕੜ ਨੂੰ ਦੇਖ ਕੇ ਹੁਣ ਕੈਨੇਡਾ ਦੀ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਅਹਿਮ ਫ਼ੈਸਲਾ ਕੀਤਾ ਹੈ ਕਿ ਉਸ ਨੂੰ ਇੰਟੈਲੀਜੈਂਸ ‘ਚ ਤਾਇਨਾਤ ਕੀਤਾ ਜਾਵੇ ਤਾਂ ਜੋ ਪੰਜਾਬ ਦੀ ਧਰਤੀ ਤੋਂ ਕੈਨੇਡਾ ਗਏ ਪੰਜਾਬੀਆਂ ਨੂੰ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਆਵੇ। ਚਾਵਲਾ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੀ ਬੇਟੀ ਦੀ ਇਸ ਪ੍ਰਾਪਤੀ ਨਾਲ ਉਨ੍ਹਾਂ ਦਾ ਮਾਣ ਨਾਲ ਜਿੱਥੇ ਸਿਰ ਉੱਚਾ ਹੋਇਆ ਹੈ ਉੱਥੇ ਹੀ ਪੰਜਾਬੀਆਂ ਦੀ ਵਿਦੇਸ਼ਾਂ ‘ਚ ਪਕੜ ਹੋਰ ਮਜ਼ਬੂਤ ਹੋਈ ਹੈ।

Related posts

ਸਵੇਰ ਦੀ ਸੈਰ ਤੋਂ ਪਰਤ ਰਹੇ ਕਾਰੋਬਾਰੀ ਦੀ ਗੋਲੀ ਮਾਰ ਕੇ ਹੱਤਿਆ

On Punjab

16 ਸਾਲਾ ਧੀ ਦੇ ਪੇਟ ‘ਚ ਅਚਾਨਕ ਉੱਠਿਆ ਤੇਜ਼ ਦਰਦ, ਡਾਕਟਰ ਨੇ ਕੀਤੀ ਅਲਟਰਾਸਾਊਂਡ; ਰਿਪੋਰਟ ਦੇਖ ਘਰ ਵਾਲਿਆਂ ਦੇ ਉੱਡੇ ਹੋਸ਼ ਮੈਡੀਕਲ ਥਾਣਾ ਖੇਤਰ ਦੀ ਇਕ ਕਲੋਨੀ ‘ਚ ਰਹਿਣ ਵਾਲੀ 13 ਸਾਲਾ ਲੜਕੀ ਨਾਲ ਡੇਢ ਸਾਲ ਤੋਂ 16 ਸਾਲਾ ਲੜਕਾ ਸਰੀਰਕ ਸਬੰਧ ਬਣਾ ਰਿਹਾ ਸੀ। ਵੀਰਵਾਰ ਨੂੰ ਲੜਕੀ ਦੇ ਪੇਟ ‘ਚ ਦਰਦ ਹੋਇਆ। ਰਿਸ਼ਤੇਦਾਰ ਨੇ ਮਹਿਲਾ ਡਾਕਟਰ ਨਾਲ ਸਲਾਹ ਕੀਤੀ। ਜਦੋਂ ਡਾਕਟਰ ਨੇ ਅਲਟਰਾਸਾਊਂਡ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੀ ਦੋ ਮਹੀਨੇ ਦੀ ਗਰਭਵਤੀ ਸੀ।

On Punjab

ਪਿੰਡ ਠੱਠਗੜ੍ਹ ਦੇ ਤੇਜਬੀਰ ਨੇ ਮੈਲਬਰਨ ’ਚ ਜਿੱਤਿਆ ਸੋਨ ਤਗ਼ਮਾ

On Punjab