PreetNama
ਸਿਹਤ/Health

ਫਰਾਂਸ-ਇੰਗਲੈਂਡ ‘ਚ ਮੁੜ ਵਧੇ ਕੋਰੋਨਾ ਕੇਸ, ਦੁਨੀਆਂ ‘ਚ ਕੁੱਲ ਤਿੰਨ ਕਰੋੜ, 80 ਲੱਖ ਤੋਂ ਜ਼ਿਆਦਾ ਮਾਮਲੇ

ਦੁਨੀਆਂ ਭਰ ‘ਚ ਕੋਰੋਨਾ ਵਾਇਰਸ ਦੇ ਪਿਛਲੇ 24 ਘੰਟਿਆਂ ‘ਚ ਦੋ ਲੱਖ 75 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਇਸ ਖਤਰਨਾਕ ਵਾਇਰਸ ਨੇ 3,756 ਲੋਕਾਂ ਦੀ ਮੌਤ ਹੋ ਗਈ। ਬੀਤੇ 24 ਘੰਟੇ ‘ਚ ਭਾਰਤ ਅਤੇ ਅਮਰੀਕਾ ਤੋਂ ਬਾਅਦ ਬ੍ਰਾਜ਼ੀਲ, ਇੰਗਲੈਂਡ, ਅਰਜਨਟੀਨਾ, ਕੋਲੰਬੀਆ ਅਤੇ ਰੂਸ ‘ਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ ਸਾਹਮਣੇ ਆਏ ਹਨ।

ਵਰਲਡੋਮੀਟਰ ਮੁਤਾਬਕ ਦੁਨੀਆਂ ਭਰ ‘ਚ ਹੁਣ ਤਕ ਤਿੰਨ ਕਰੋੜ, 80 ਲੱਖ ਲੋਕ ਕੋਰੋਨਾ ਇਨਫੈਕਟਡ ਹੋ ਚੁੱਕੇ ਹਨ। ਇਸ ‘ਚ 10 ਲੱਖ 85 ਹਜ਼ਾਰ ਲੋਕਾਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਤੇ ਦੋ ਕਰੋੜ, 85 ਲੱਖ ਮਰੀਜ਼ ਠੀਕ ਹੋ ਚੁੱਕੇ ਹਨ। ਪੂਰੀ ਦੁਨੀਆਂ ‘ਚ 83 ਲੱਖ ਤੋਂ ਜ਼ਿਆਦਾ ਐਕਟਿਵ ਕੇਸ ਹੈ ਯਾਨੀ ਕਿ ਫਿਲਹਾਲ ਏਨੇ ਲੋਕਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਦੇਸ਼ ਭਾਰਤ ਹੀ ਇਕਲੌਤਾ ਦੇਸ਼ ਹੈ ਜਿੱਥੇ ਕੋਰੋਨਾ ਮਹਾਮਾਰੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ। ਹਾਲਾਂਕਿ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ ‘ਚ ਅਮਰੀਕਾ ਪਹਿਲੇ ਨੰਬਰ ‘ਤੇ ਹੈ। ਇੱਥੇ ਹੁਣ ਤਕ 80 ਲੱਖ 37 ਹਜ਼ਾਰ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਅਮਰੀਕਾ ‘ਚ ਪਿਛਲੇ 24 ਘੰਟਿਆਂ ‘ਚ 45 ਹਜ਼ਾਰ ਤੋਂ ਜ਼ਿਆਦਾ ਨਵੇਂ ਕੇਸ ਆਏ ਹਨ।

ਕੋਰੋਨਾ ਨਾਲ ਸਭ ਤੋਂ ਜ਼ਿਆਦਾ ਤੀਜੇ ਨੰਬਰ ਦਾ ਪ੍ਰਭਾਵਿਤ ਦੇਸ਼ ਬ੍ਰਾਜ਼ੀਲ ‘ਚ 24 ਘੰਟੇ ‘ਚ ਸਿਰਫ 8 ਹਜ਼ਾਰ ਮਾਮਲੇ ਆਏ ਹਨ। ਦੁਨੀਆਂ ‘ਚ ਕੋਰੋਨਾ ਮਾਮਲਿਆਂ ‘ਚ ਨੰਬਰ-2 ਸਥਾਨ ‘ਤੇ ਪਹੁੰਚ ਚੁੱਕੇ ਭਾਰਤ ‘ਚ ਹਰ ਦਿਨ ਸਭ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ।

Related posts

Aluminum Foil ਨਾਲ ਠੀਕ ਕਰੋ ਗਠੀਆ ਰੋਗ

On Punjab

ਸਰਦੀਆਂ ’ਚ ਫੱਟੇ ਬੁੱਲ੍ਹਾਂ ਦੀ ਪਰੇਸ਼ਾਨੀ ਨੂੰ ਇੰਝ ਕਰੋ ਖ਼ਤਮ

On Punjab

Arthritis Diet : ਗਠੀਏ ਦੇ ਮਰੀਜ਼ ਹੋ ਤਾਂ ਰਾਜਮਾ, ਮਸ਼ਰੂਮ ਅਤੇ ਚੀਕੂ ਤੋਂ ਬਣਾਓ ਦੂਰੀ, ਇਨ੍ਹਾਂ ਚੀਜ਼ਾਂ ਨੂੰ ਕਰੋ ਡਾਈਟ ’ਚ ਸ਼ਾਮਿਲ

On Punjab