PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਫਗਵਾੜਾ ਵਿਚ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼

ਫਗਵਾੜਾ-  ਫਗਵਾੜਾ ਪੁਲੀਸ ਨੇ ਵੱਡੇ ਸਾਈਬਰ ਫ਼ਰਾਡ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪਲਾਹੀ ਰੋਡ ਫਗਵਾੜਾ ਸਥਿਤ ਇੱਕ ਹੋਟਲ ਵਿਚੋਂ ਚੱਲ ਰਹੇ ਇਸ ਗੈਰਕਾਨੂੰਨੀ ਰੈਕੇਟ ’ਤੇ ਵੀਰਵਾਰ ਦੇਰ ਰਾਤ ਛਾਪਾ ਮਾਰਿਆ ਗਿਆ।

ਇਸ ਪੂਰੇ ਅਪਰੇਸ਼ਨ, ਜੋ ਸਾਇਬਰ ਕ੍ਰਾਈਮ ਪੁਲੀਸ ਸਟੇਸ਼ਨ ਕਪੂਰਥਲਾ ਤੇ ਫਗਵਾੜਾ ਸਿਟੀ ਪੁਲੀਸ ਵੱਲੋਂ ਚਲਾਇਆ ਗਿਆ, ਦੌਰਾਨ 39 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ ਪੁਲੀਸ ਨੇ 40 ਲੈਪਟਾਪ, 67 ਮੋਬਾਈਲ ਫੋਨ ਅਤੇ 10 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ।

ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਕਿ ਇਹ ਰੈਕੇਟ ਅਮਰਿੰਦਰ ਸਿੰਘ ਉਰਫ਼ ਸਾਬੀ ਟੋਹਰੀ ਵਾਸੀ ਮੁਹੱਲਾ ਗੁਜਰਾਤੀਆਂ ਵੱਲੋਂ ਚਲਾਇਆ ਜਾ ਰਿਹਾ ਸੀ। ਉਸ ਨੇ ਲੀਜ਼ ’ਤੇ ਇਹ ਹੋਟਲ ਲੈ ਕੇ ਇਥੇ ਗੈਰਕਾਨੂੰਨੀ ਸੈਂਟਰ ਬਣਾਇਆ ਸੀ। ਕਾਲ ਸੈਂਟਰ ਦੀ ਦੇਖਭਾਲ ਜਸਪ੍ਰੀਤ ਸਿੰਘ ਤੇ ਸਾਜਨ ਮਦਾਨ (ਸਾਊਥ ਐਵਨਿਊ, ਨਵੀਂ ਦਿੱਲੀ) ਕਰ ਰਹੇ ਸਨ। ਦੋਹਾਂ ਦੇ ਸਿੱਧੇ ਸੰਪਰਕ ਦਿੱਲੀ ਦੇ ਇੱਕ ਵਿਅਕਤੀ ਸੂਰਜ ਨਾਲ ਮਿਲੇ ਹਨ, ਜੋ ਕਿ ਕੋਲਕਾਤਾ ਦੇ ਸ਼ੈਨ ਨਾਲ ਜੁੜਿਆ ਹੋਇਆ ਹੈ।

ਪੁਲੀਸ ਮੁਤਾਬਕ ਇਹ ਗਰੋਹ ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਸਾਫਟਵੇਅਰ ਸੋਲੂਸ਼ਨ ਮੁਹੱਈਆ ਕਰਵਾਉਣ ਦੇ ਨਾਂ ’ਤੇ ਧੋਖਾਧੜੀ ਕਰ ਰਿਹਾ ਸੀ। ਇਨ੍ਹਾਂ ਦੇ ਲੈਣ-ਦੇਣ ਮੁੱਖ ਤੌਰ ’ਤੇ ਬਿਟਕੌਇਨ ਰਾਹੀਂ ਹੁੰਦੇ ਸਨ, ਜਦਕਿ ਹਵਾਲਾ ਚੈਨਲਾਂ ਰਾਹੀਂ ਵੀ ਪੈਸੇ ਟ੍ਰਾਂਸਫਰ ਕੀਤੇ ਜਾਂਦੇ ਸਨ। ਅਧਿਕਾਰੀਆਂ ਨੇ ਕਿਹਾ ਕਿ ਧੋਖਾਧੜੀ ਦੇ ਪੱਧਰ ਅਤੇ ਅੰਤਰਰਾਸ਼ਟਰੀ ਨੈੱਟਵਰਕ ਦੀ ਜਾਣਕਾਰੀ ਲਈ ਹੋਰ ਜਾਂਚ ਜਾਰੀ ਹੈ।

Related posts

ਹੁਣ ਪੂਰੀ ਦੁਨੀਆ ਵੇਖੇਗੀ ਮੋਦੀ ਦਾ ਇਹ ਰੂਪ, ਸੋਸ਼ਲ ਮੀਡੀਆ ‘ਤੇ ਤਸਵੀਰਾਂ ਵਾਇਰਲ

On Punjab

ਕੋਰੋਨਾ ਦੇ ਕਹਿਰ ‘ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ

On Punjab

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

On Punjab