PreetNama
ਖਾਸ-ਖਬਰਾਂ/Important News

ਪੰਥ ’ਚੋਂ ਛੇਕੇ ਲੰਗਾਹ ਦੀਆਂ ਸਿਆਸੀ ਸਰਗਰਮੀਆਂ ‘ਤੇ ਅਕਾਲ ਤਖਤ ਵੱਲੋਂ ਆਇਆ ਇਹ ਹੁਕਮ…

ਬਲਾਤਕਾਰ ਦੇ ਦੋਸ਼ ਲੱਗਣ ਤੋਂ ਬਾਅਦ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀਆਂ ਸਿਆਸੀ ਸਰਗਰਮੀਆਂ ਉਤੇ ਵੱਡੇ ਪੱਧਰ ਉਤੇ ਇਤਰਾਜ਼ ਉਠਣ ਤੋਂ ਬਾਅਦ ਹੁਣ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਆਖਿਆ ਹੈ ਕਿ ਪੰਥ ’ਚੋਂ ਛੇਕਿਆਂ ਨਾਲ ਮਿਲਵਰਤਨ ਰੱਖਣਾ ਅਕਾਲ ਤਖ਼ਤ ਦੀ ਉਲੰਘਣਾ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਸਿੱਖ ਸੰਗਤ ਨੂੰ ਹਦਾਇਤ ਕੀਤੀ ਹੈ ਕਿ ਪੰਥ ਵਿਚੋਂ ਛੇਕੇ ਵਿਅਕਤੀਆਂ ਸੁੱਚਾ ਸਿੰਘ ਲੰਗਾਹ, ਹਰਨੇਕ ਸਿੰਘ ਨਿਊਜ਼ੀਲੈਂਡ ਤੇ ਅਜਿਹੇ ਹੋਰਨਾਂ ਵਿਅਕਤੀਆਂ ਨਾਲ ਮਿਲਵਰਤਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਅਜਿਹਾ ਨਾ ਕਰਨਾ ਅਕਾਲ ਤਖ਼ਤ ਦੇ ਆਦੇਸ਼ਾਂ ਦੀ ਉਲੰਘਣਾ ਹੈ। ਦੱਸ ਦਈਏ ਕਿ ਬਲਾਤਕਾਰ ਦੇ ਦੋਸ਼ ਲੱਗਣ ਤੋਂ ਬਾਅਦ ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਚੋਣ ਪ੍ਰਚਾਰ ਲਈ ਕਾਫੀ ਸਰਗਮ ਹਨ। ਹਾਲਾਂਕਿ ਦੋਸ਼ ਲੱਗਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਲੰਗਾਹ ਨੂੰ ਪਾਰਟੀ ਵਿਚੋਂ ਬਾਹਰ ਕਰ ਦਿੱਤਾ ਸੀ ਪਰ ਲੰਗਾਹ ਫਿਰ ਵੀ ਅਕਾਲੀ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰ ਰਹੇ ਹਨ।

ਲੰਗਾਹ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਵਿਧਾਇਕ ਰਹਿ ਚੁੱਕੇ ਹਨ ਤੇ ਹੁਣ ਫਿਰ ਇੱਕ ਵਾਰ ਉਹ ਇਸੇ ਸੀਟ ਉੱਤੇ ਪਾਰਟੀ ਲਈ ਪ੍ਰਚਾਰ ਕਰ ਰਹੇ ਹਨ। ਡੇਰਾ ਬਾਬਾ ਨਾਨਕ ਵਿਧਾਨ ਸਭਾ ਗੁਰਦਾਸਪੁਰ ਲੋਕ ਸਭਾ ਦੇ ਅੰਦਰ ਆਉਂਦੀ ਹੈ। ਪੰਜਾਬ ਸਰਕਾਰ ‘ਚ ਮੰਤਰੀ ਸੁਖਜਿੰਦਰ ਰੰਧਾਵਾ ਇਸ ਸੀਟ ਤੋਂ ਮੌਜੂਦਾ ਵਿਧਾਇਕ ਹਨ। ਲੰਗਾਹ ਦੀਆਂ ਸਰਗਰਮੀਆਂ ਉਤੇ ਵੱਡੇ ਪੱਧਰ ਉਤੇ ਇਤਰਾਜ਼ ਉੱਠੇ ਸਨ। ਵਿਰੋਧੀ ਸਵਾਲ ਖੜ੍ਹੇ ਕਰ ਰਹੇ ਹਨ ਕਿ ਲੰਗਾਹ ਪੰਥ ਵਿੱਚੋਂ ਛੇਕੇ ਹੋਣ ਦੇ ਬਾਵਜੂਦ ਅਕਾਲੀ ਦਲ ਲਈ ਪ੍ਰਚਾਰ ਕਿਵੇਂ ਕਰ ਰਿਹਾ ਹੈ। ਡੇਰਾ ਬਾਬਾ ਨਾਨਕ ਇਲਾਕੇ ਦੇ ਲੋਕ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਅਕਾਲ ਤਖ਼ਤ ਦੇ ਸਕੱਤਰੇਤ ਪੁੱਜੇ ਸਨ ਤੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਖ਼ਿਲਾਫ਼ ਮੰਗ ਪੱਤਰ ਦਿੱਤਾ ਸੀ। ਮੰਗ ਪੱਤਰ ’ਤੇ ਤੁਰਤ ਕਾਰਵਾਈ ਕਰਦਿਆਂ ਜਥੇਦਾਰ ਨੇ ਇਹ ਹਦਾਇਤ ਜਾਰੀ ਕੀਤੀ।

Related posts

ਸ਼ੇਰ ਨੇ ਬਜ਼ੁਰਗ ਵਿਅਕਤੀ ‘ਤੇ ਹਮਲਾ ਕਰਕੇ ਝਾੜੀਆਂ ‘ਚ ਘਸੀਟਿਆ, ਹਲਕੇ ਦਿਲ ਵਾਲੇ ਵੀਡੀਓ ਤੋਂ ਰਹਿਣ ਦੂਰ

On Punjab

ਨਵਾਂ ਆਮਦਨ ਕਰ ਬਿੱਲ ਲੋਕ ਸਭਾ ’ਚ ਪੇਸ਼

On Punjab

SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਬੋਲੇ- RSS ਸਿੱਖ ਮਾਮਲਿਆਂ ‘ਚ ਕਰ ਰਹੀ ਦਖ਼ਲਅੰਦਾਜ਼ੀ, ਮੈਂਬਰਾਂ ਨੂੰ ਖਰੀਦਣ ਦੀ ਕੋਸ਼ਿਸ਼

On Punjab