PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਵਿੱਚ ਝੋਨੇ ਦੀ ਲੁਆਈ ਅੱਜ ਤੋਂ

ਚੰਡੀਗੜ੍ਹ-  ਪੰਜਾਬ ’ਚ ਭਲਕੇ ਪਹਿਲੀ ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਨੇ ਖੇਤੀ ਸੈਕਟਰ ਲਈ ਬਿਜਲੀ ਅਤੇ ਪਾਣੀ ਦੇ ਢੁਕਵੇਂ ਪ੍ਰਬੰਧ ਮੁਕੰਮਲ ਕਰ ਲਏ ਹਨ। ਸਮੁੱਚੇ ਪੰਜਾਬ ’ਚ ਤਿੰਨ ਪੜਾਵਾਂ ’ਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋਣਾ ਹੈ। ਪਿਛਲੇ ਸਾਲ ਵੀ ਝੋਨੇ ਦੀ ਲੁਆਈ ਦਾ ਕੰਮ ਪਹਿਲੀ ਜੂਨ ਤੋਂ ਹੀ ਸ਼ੁਰੂ ਹੋਇਆ ਸੀ। ਝੋਨੇ ਦੀ ਲੁਆਈ ਤੋਂ ਪਹਿਲਾਂ ਪੰਜਾਬ ਦੇ ਕਈ ਹਿੱਸਿਆਂ ’ਚ ਪਹਿਲਾਂ ਹੀ ਮੀਂਹ ਪੈ ਚੁੱਕਾ ਹੈ। ਨਹਿਰੀ ਪਾਣੀ ਐਤਕੀਂ ਪਹਿਲੀ ਮਈ ਤੋਂ ਹੀ ਦੇਣਾ ਸ਼ੁਰੂ ਕਰ ਦਿੱਤਾ ਗਿਆ ਸੀ ਕਿਉਂਕਿ ਨਰਮੇ ਦੀ ਬਿਜਾਈ ਪਹਿਲਾਂ ਸ਼ੁਰੂ ਹੋ ਜਾਂਦੀ ਹੈ।

ਪੰਜਾਬ ’ਚ ਇਸ ਤੋਂ ਪਹਿਲਾਂ 15 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਦਾ ਕੰਮ ਚੱਲਿਆ ਹੈ। ਸੂਬੇ ’ਚ ਝੋਨੇ ਦੀ ਲੁਆਈ ਦੇ ਪਹਿਲੇ ਪੜਾਅ ’ਚ ਪਹਿਲੀ ਜੂਨ ਤੋਂ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ, ਮੁਹਾਲੀ, ਫ਼ਤਿਹਗੜ੍ਹ ਸਾਹਿਬ, ਹੁਸ਼ਿਆਰਪੁਰ ਅਤੇ ਰੂਪਨਗਰ ’ਚ ਕਿਸਾਨ ਝੋਨਾ ਲਾਉਣਾ ਸ਼ੁਰੂ ਕਰ ਸਕਣਗੇ। ਉਸ ਮਗਰੋਂ ਦੂਸਰੇ ਪੜਾਅ ’ਚ ਪੰਜ ਜੂਨ ਤੋਂ ਜ਼ਿਲ੍ਹਾ ਫ਼ਰੀਦਕੋਟ, ਫ਼ਿਰੋਜ਼ਪੁਰ, ਮੁਕਤਸਰ ਸਾਹਿਬ, ਬਠਿੰਡਾ ਅਤੇ ਫ਼ਾਜ਼ਿਲਕਾ ’ਚ ਝੋਨੇ ਦੀ ਲੁਆਈ ਸ਼ੁਰੂ ਹੋਵੇਗੀ। ਆਖ਼ਰੀ ਪੜਾਅ ’ਚ ਲੁਧਿਆਣਾ, ਪਟਿਆਲਾ, ਮੋਗਾ, ਮਾਨਸਾ, ਮਲੇਰਕੋਟਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ 9 ਜੂਨ ਤੋਂ ਝੋਨੇ ਦੀ ਲੁਆਈ ਸ਼ੁਰੂ ਹੋ ਸਕੇਗੀ।

ਸੂਬੇ ’ਚ ਕਰੀਬ 32 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਹੋਣ ਦੀ ਸੰਭਾਵਨਾ ਹੈ। ਪਾਵਰਕੌਮ ਨੇ ਖੇਤੀ ਸੈਕਟਰ ਲਈ ਪਹਿਲੀ ਜੂਨ ਤੋਂ ਰੋਜ਼ਾਨਾ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਤਿਆਰੀ ਕੀਤੀ ਹੈ। ਖੇਤੀ ਸੈਕਟਰ ਦੀ ਮੰਗ ਦੇ ਵਧਣ ਨਾਲ ਸਮੁੱਚੇ ਪੰਜਾਬ ’ਚ ਬਿਜਲੀ ਦੀ ਮੰਗ ’ਚ ਵਾਧਾ ਹੋਣਾ ਵੀ ਕੁਦਰਤੀ ਹੈ। ਕਿਸਾਨਾਂ ਨੇ ਝੋਨੇ ਦੀ ਲੁਆਈ ਲਈ ਖੇਤ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਸੂਬਾ ਸਰਕਾਰ ਦੇ ਮੌਜੂਦਾ ਕਾਰਜਕਾਲ ਦਾ ਇਹ ਆਖ਼ਰੀ ਵਰ੍ਹਾ ਹੈ ਅਤੇ ਅਗਾਮੀ ਪੰਜਾਬ ਚੋਣਾਂ ਨਜ਼ਦੀਕ ਆ ਰਹੀਆਂ ਹਨ। ਇਸ ਸਿਆਸੀ ਸੰਦਰਭ ਦੇ ਮੱਦੇਨਜ਼ਰ ਸਰਕਾਰ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਕੋਈ ਕਮੀ ਨਹੀਂ ਰਹਿਣ ਦੇਣਾ ਚਾਹੁੰਦੀ। ਬਿਜਲੀ ਸਪਲਾਈ ’ਚ ਕੋਈ ਵਿਘਨ ਪਿਆ ਤਾਂ ਉਸ ਦਾ ਸਿੱਧਾ ਅਸਰ ਅਗਲੀਆਂ ਚੋਣਾਂ ’ਤੇ ਪਵੇਗਾ। ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਨੂੰ ਘੇਰਨ ਦਾ ਮੌਕਾ ਮਿਲੇਗਾ।

Related posts

‘ਜੀਜਾ-ਭਤੀਜੇ ਦਾ ਸਮਰਥਨ ਕਰਨ ਵਾਲੀ ਪਾਰਟੀ ਨਹੀਂ ਹੈ ਭਾਜਪਾ’, ਵਿੱਤ ਮੰਤਰੀ ਨੇ ਲੋਕ ਸਭਾ ‘ਚ ਕਾਂਗਰਸ ‘ਤੇ ਕੀਤਾ ਜ਼ੋਰਦਾਰ ਹਮਲਾ

On Punjab

US issues Alert: ਅਲ-ਜ਼ਵਾਹਿਰੀ ਦੇ ਮਾਰੇ ਜਾਣ ਤੋਂ ਬਾਅਦ ਹੁਣ ਅਮਰੀਕਾ ਨੇ ਅੱਤਵਾਦੀਆਂ ਦੇ ਜਵਾਬੀ ਹਮਲੇ ਨੂੰ ਲੈ ਕੇ ‘ਦੁਨੀਆ ਭਰ ‘ਚ ਜਾਰੀ ਕੀਤਾ ਅਲਰਟ

On Punjab

ਸ਼੍ਰੋਮਣੀ ਕਮੇਟੀ ਨੇ ਏਆਈ ਤਕਨੀਕ ਦੇ ਮਾਹਿਰਾਂ ਦੀ ਸਬ-ਕਮੇਟੀ ਕੀਤੀ ਗਠਿਤ

On Punjab