PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਯੂਨੀਵਰਸਿਟੀ 12 ਮਈ ਨੂੰ ਕਰਵਾਏਗੀ CET (UG) ਇਮਤਿਹਾਨ

ਚੰਡੀਗੜ੍ਹ- ਭਾਰਤ-ਪਾਕਿਸਤਾਨ ਦਰਮਿਆਨ ਸ਼ਨਿੱਚਰਵਾਰ ਨੂੰ ਜੰਗਬੰਦੀ ਦੇ ਐਲਾਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਜਾਰੀ ਕੀਤੇ ਗਏ ਕਈ ਪਾਬੰਦੀਆਂ ਵਾਲੇ ਹੁਕਮ ਵਾਪਸ ਲੈ ਲਏ।

ਇਸ ਦੇ ਮੱਦੇਨਜ਼ਰ ਪੰਜਾਬ ਯੂਨੀਵਰਸਿਟੀ ਨੇ CET (UG) ਦਾਖ਼ਲਾ ਟੈਸਟ 12 ਮਈ ਨੂੰ ਕਰਾਉਣ ਦਾ ਫ਼ੈਸਲਾ ਕੀਤਾ ਹੈ। ਗ਼ੌਰਤਲਬ ਹੈ ਕਿ ਪਹਿਲਾਂ ਮਿਥੇ ਮੁਤਾਬਕ ਇਹ ਇਮਤਿਹਾਨ 11 ਮਈ ਨੂੰ ਤੈਅ ਕੀਤਾ ਗਿਆ ਸੀ, ਪਰ ਬਾਅਦ ਵਿਚ ਭਾਰਤ-ਪਾਕਿਸਤਾਨ ਫੌਜੀ ਟਕਰਾਅ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਅੱਜ ਦੋਵਾਂ ਗੁਆਂਢੀ ਮੁਲਕਾਂ ਦਰਮਿਆਨ ਜੰਗਬੰਦੀ ਦਾ ਐਲਾਨ ਹੋ ਜਾਣ ਸਦਕਾ ਅਧਿਕਾਰੀਆਂ ਨੇ ਆਮ ਸਥਿਤੀ ਬਹਾਲ ਕਰਨ ਦੇ ਆਦੇਸ਼ ਜਾਰੀ ਕੀਤੇ, ਜਿਸ ਪਿੱਛੋਂ ਯੂਨੀਵਰਸਿਟੀ ਨੇ ਇਹ ਫ਼ੈਸਲਾ ਲਿਆ ਹੈ।

ਇਸ ਸਬੰਧੀ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਪ੍ਰੀਖਿਆ ਕੰਟਰੋਲਰ ਦੇ ਅਧਿਕਾਰਤ ਆਦੇਸ਼ ਵਿਚ ਕਿਹਾ ਗਿਆ ਹੈ, “ਇਹ ਆਮ ਜਨਤਾ ਅਤੇ ਖਾਸ ਕਰਕੇ ਵਿਦਿਆਰਥੀਆਂ ਦੀ ਜਾਣਕਾਰੀ ਲਈ ਹੈ ਕਿ CET (UG) ਪ੍ਰੀਖਿਆ 12 ਮਈ, 2025 ਨੂੰ ਹੋਵੇਗੀ। ਪ੍ਰੀਖਿਆ ਕੇਂਦਰ ਪਹਿਲਾਂ ਦੱਸੇ ਗਏ ਅਨੁਸਾਰ ਹੀ ਰਹਿਣਗੇ।”

Related posts

ਕੁਰਾਨ ਸਾੜਨ ‘ਤੇ ਭੜਕੇ ਦੰਗੇ, ਸੜਕਾਂ ‘ਤੇ ਉੱਤਰੇ ਸੈਂਕੜੇ ਲੋਕ

On Punjab

ਸਪੇਨ ਵਿੱਚ ਦੋ ਜਹਾਜ਼ ਆਪਸ ਵਿੱਚ ਟਕਰਾਏ, ਹਵਾ ਵਿੱਚ ਹੀ ਸੜੇ ਚਾਰ ਲੋਕ

On Punjab

ਓਬਾਮਾ ਨੇ ਰਾਹੁਲ ਗਾਂਧੀ ਬਾਰੇ ਕੀਤਾ ਵੱਡਾ ਖੁਲਾਸਾ, ਡਾ. ਮਨਮੋਹਨ ਸਿੰਘ ਬਾਰੇ ਵੀ ਟਿੱਪਣੀ

On Punjab