PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਦੇ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ

ਚੰਡੀਗੜ੍ਹ-ਪੰਜਾਬ ਸਰਕਾਰ ਨੇ ਅੱਜ ਪੁਲੀਸ ਵਿਭਾਗ ਵਿੱਚ ਵੱਡਾ ਫੇਰਬਦਲ ਕਰਦਿਆਂ 8 ਆਈਪੀਐੱਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਹਨ।ਇਸ ਸਬੰਧੀ ਜਾਰੀ ਹੁਕਮਾਂ ਮੁਤਾਬਕ ਆਈਪੀਐੱਸ ਅਧਿਕਾਰੀ ਨੀਲਾਂਬਰੀ ਜਗਦਲੇ ਨੂੰ ਡੀਆਈਆਰ ਕਾਉੂਂਟਰ ਇੰਟੈਲੀਜੈਂਸ ਪੰਜਾਬ ਲਾਇਆ ਗਿਆ ਹੈ। ਕੁਲਦੀਪ ਸਿੰਘ ਚਾਹਿਲ ਨੂੰ ਡੀਆਈਜੀ ਤਕਨੀਕੀ ਸਰਵਿਸ ਪੰਜਾਬ ਦੇ ਨਾਲ ਡੀਈਜੀ ਪਟਿਆਲਾ ਰੇਂਜ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ।ਇਸ ਤੋਂ ਇਲਾਵਾ ਆਈਪੀਐਸ ਅਧਿਕਾਰੀ ਸਤਿੰਦਰ ਸਿੰਘ ਨੂੰ ਡੀਆਈਜੀ ਲੁਧਿਆਣਾ ਰੇਂਜ, ਡਾਕਟਰ ਨਾਨਕ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ, ਗੁਰਮੀਤ ਸਿੰਘ ਚੌਹਾਨ ਨੂੰ ਡੀਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਲਾਇਆ ਗਿਆ ਹੈ।

ਇਸੇ ਤਰ੍ਹਾਂ ਨਵੀਨ ਸੈਣੀ ਨੂੰ ਡੀਆਈਜੀ ਕਰਾਈਮ ਪੰਜਾਬ, ਧਰੁਵ ਦਹੀਆ ਨੂੰ ਏਆਈਜੀ ਕਾਊਂਟਰ ਇੰਟੈਲੀਜੈਂਸ ਪੰਜਾਬ ਅਤੇ ਡਾ. ਸੁਦਰਵਿਸ਼ੀ ਨੂੰ ਏਆਈਜੀ ਇੰਟਰਨਲ ਸਿਕਿਉਰਿਟੀ ਪੰਜਾਬ ਲਗਾਇਆ ਗਿਆ ਹੈ।

Related posts

ਡਾ. ਹਰਸ਼ਵਧਨ WHO ਦੇ ਐਗਜ਼ੀਕਿਊਟਿਵ ਬੋਰਡ ਦੇ ਹੋਣਗੇ ਅਗਲੇ ਚੇਅਰਮੈਨ

On Punjab

ਫਗਵਾੜਾ: ਪਿੰਡ ਖਜ਼ੂਰਲਾ ਸਥਿਤ ਐੱਸਬੀਆਈ ਦੇ ਏ ਟੀ ਐੱਮ ’ਚ ਲੁੱਟ

On Punjab

ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼

On Punjab