50.54 F
New York, US
April 25, 2026
PreetNama
ਫਿਲਮ-ਸੰਸਾਰ/Filmy

ਪੰਜਾਬ ‘ਚ ਫ਼ਿਲਮ Ban ਕਰਨ ‘ਤੇ ਗਿੱਪੀ ਗਰੇਵਾਲ ਨੇ ਕੈਪਟਨ ਸਰਕਾਰ ਨੂੰ ਦਿੱਤੀ ਇਹ ਸਲਾਹ

Gippy Grewal advice To CM: 28 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਗਿੱਪੀ ਗਰੇਵਾਲ ਦੀ ਫਿਲਮ ਇਸ ਸੰਧੂ ਹੁੰਦਾ ਸੀ। ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਦੱਸਿਆ ਕਿ ਇਸ ਫਿਲਮ ‘ਚ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਨੂੰ ਵੀ ਲਿਆ ਗਿਆ ਹੈ ਜਿਨ੍ਹਾਂ ਦੀ ਇਹ ਪਹਿਲੀ ਪੰਜਾਬੀ ਫਿਲਮ ਹੈ। ਇਹ ਫਿਲਮ ਨੌਜਵਾਨ ਪੀੜ੍ਹੀ ਨਾਲ ਸੰਬੰਧਤ ਹੈ। ਇਸ ਫਿਲਮ ‘ਚ ਦਿਖਾਇਆ ਗਿਆ ਹੈ ਕਿ ਕਿਸ ਤਰੀਕੇ ਨਾਲ ਕਾਲਜ ਅਤੇ ਯੂਨਿਵਰਸਿਟੀ ‘ਚ ਪੜ੍ਹਨ ਵਾਲੇ ਨੌਜਵਾਨਾਂ ਨੂੰ ਰਾਜਨੀਤੀ ‘ਚ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਕਿਸ ਤਰੀਕੇ ਨਾਲ ਉਹ ਆਪਸ ‘ਚ ਲੜਾਈ-ਝਗੜੇ ਕਰਦੇ ਹਨ। ਇਹ ਫਿਲਮ ਨੌਜਵਾਨਾਂ ਉੱਤੇ ਬਣਾਈ ਗਈ ਹੈ। ਇਸ ਫਿਲਮ ਨੂੰ ਵੀ ਲੋਕ ਬਹੁਤ ਪਿਆਰ ਕਰਨਗੇ ਕਿਉਂਕਿ ਇਹ ਇੱਕ ਮਲਟੀਸਟਾਰ ਫਿਲਮ ਹੈ। ਫਿਲਮ ਦੀ ਗੱਲ ਕਰੀਏ ਤਾਂ ਇਸ ਫਿਲਮ ‘ਚ ਰੌਸ਼ਨ ਪ੍ਰਿੰਸ ਤੋਂ ਇਲਾਵਾ ਹੋਰ ਵੀ ਕਈ ਕਲਾਕਾਰ ਸ਼ਾਮਿਲ ਹਨ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫਿਲਮ ਨਿਰਮਾਤਾਵਾਂ ਨਾਲ ਸੰਪਰਕ ਕਰਨ ਅਤੇ ਉਨ੍ਹਾਂ ਨੂੰ ਕੁਝ ਨਿਰਦੇਸ਼ ਜ਼ਾਰੀ ਕਰੇ ਕਿ ਫਿਲਮ ਨਿਰਮਾਤਾ ਕਿਸ-ਕਿਸ ਤਰ੍ਹਾਂ ਦੀਆ ਫਿਲਮਾਂ ਬਣਾ ਸਕਦੇ ਹਨ ਅਤੇ ਫਿਲਮਾਂ ਵਿਚ ਕੀ ਕੁੱਝ ਦਿਖਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੀ ਜੋ ਵੀ ਪਾਲਿਸੀ ਹੋਵੇਗੀ ਉਹ ਉਸਨੂੰ ਜ਼ਰੂਰ ਮੰਨਣਗੇ।

Related posts

ਭਾਰਤੀ ਸਿਨੇਮਾ ਕਾਮਿਆਂ ਨੇ ਖੋਲ੍ਹਿਆ ਪਾਕਿਸਤਾਨ ਖ਼ਿਲਾਫ਼ ਮੋਰਚਾ, ਪੀਐਮ ਮੋਦੀ ਤੋਂ ਕੀਤੀ ਵੱਡੀ ਮੰਗ

On Punjab

ਕਮਲ ਹਾਸਨ ਨੇ ਲਾਕਡਾਊਨ ਖਿਲਾਫ਼ PM ਮੋਦੀ ਨੂੰ ਲਿਖਿਆ ਪੱਤਰ, ਹੋਏ ਟ੍ਰੋਲ

On Punjab

Happy Birthday Karisma Kapoor : ‘ਅਨਾੜੀ ਬਣ ਕਰਿਸ਼ਮਾ ਕਪੂਰ ਨੇ ਜਿੱਤਿਆ ਸੀ ਲੋਕਾਂ ਦਾ ਦਿਲ, ਬਣੀ ਕਪੂਰ ਖ਼ਾਨਦਾਨ ਦੀ ‘ਹਿੱਟ’ ਬੇਟੀ

On Punjab