ਚੰਡੀਗੜ੍ਹ- ਲੈਫਨੀਨੈਂਟ ਜਨਰਲ ਸੇਵਾਮੁਕਤ ਡੀ ਐਸ ਹੁੱਡਾ ਦੇ ਪੰਜਾਬ ਪੁਲੀਸ ਦੇ ਸਕਿਉਰਿਟੀ ਵਿਚ ਲੱਗੇ ਇਕ ਵਾਹਨ ਵਲੋਂ ਉਨ੍ਹਾਂ ਦੇ ਵਾਹਨ ਨੂੰ ਟੱਕਰ ਮਾਰਨ ਦੇ ਦੋਸ਼ ਤੋਂ ਬਾਅਦ ਅੱਜ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਵੀਆਈਪੀ ਡਿਊਟੀ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਸੜਕ ’ਤੇ ਲੋਕਾਂ ਨਾਲ ਨਰਮੀ ਨਾਲ ਪੇਸ਼ ਆਉਣ ਤੇ ਸਨਮਾਨਜਨਕ ਵਿਹਾਰ ਕਰਨ ਦੇ ਹੁਕਮ ਦਿੱਤੇ ਹਨ। ਸ੍ਰੀ ਹੁੱਡਾ ਨੇ ਦੋਸ਼ ਲਾਇਆ ਸੀ ਕਿ ਪੰਜਾਬ ਪੁਲੀਸ ਦੇ ਇਕ ਵਾਹਨ ਨੇ ਮੁਹਾਲੀ ਦੇ ਜ਼ੀਰਕਪੁਰ ਫਲਾਈਓਵਰ ’ਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਫਰਾਰ ਹੋਣ ਦੇ ਦੋਸ਼ ਲਾਉਣ ਤੋਂ ਬਾਅਦ ਇਸ ਮਾਮਲੇ ਵਿਚ ਐਕਸ ‘ਤੇ ਪੋਸਟ ਪਾਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਨੂੰ ਟੈਗ ਕੀਤਾ। ਇਸ ਤੋਂ ਬਾਅਦ ਡੀਜੀਪੀ ਨੇ ਕਿਹਾ ਕਿ ਪੇਸ਼ਵਰ ਸੁਰੱਖਿਆ ਬਲ ਹੋਣ ਦੇ ਨਾਤੇ ਪੰਜਾਬ ਪੁਲੀਸ ਦੁਰਵਿਹਾਰ ਕਰਨ ਨੂੰ ਕਦੇ ਵੀ ਬਰਦਾਸ਼ਤ ਕਰਨ ਦੀ ਨੀਤੀ ’ਤੇ ਚਲਦੀ ਹੈ ਤੇ ਸੜਕ ’ਤੇ ਜਾਂਦੇ ਹੋਏ ਲੋਕਾਂ ਦੀ ਰੱਖਿਆ ਕਰਨਾ ਤੇ ਲੋਕਾਂ ਨੂੰ ਸਨਮਾਨ ਕਰਨਾ ਇਸ ਨੀਤੀ ਦਾ ਆਧਾਰ ਹੈ।

