47.19 F
New York, US
April 25, 2024
PreetNama
ਰਾਜਨੀਤੀ/Politics

ਪੰਜਾਬ ‘ਚ ਰਾਜਨੀਤਕ ਕਲੇਸ਼ ਦੌਰਾਨ ਅਸਥਿਰਤਾ ਦਾ ਮਾਹੌਲ ਬਣਾ ਸਕਦੈ ਪਾਕਿਸਤਾਨ : ਬਿੱਟਾ

ਪੰਜਾਬ ‘ਚ ਚਲ ਰਹੀ ਰਾਜਨੀਤੀ ਦਾ ਫਾਇਦਾ ਪਾਕਿਸਤਾਨ ਚੁੱਕੇਗਾ ਤੇ ਪਹਿਲਾਂ ਦੀ ਤਰ੍ਹਾਂ ਅਸਥਿਰਤਾ ਦਾ ਮਾਹੌਲ ਪਾਕਿਸਤਾਨ ਪੰਜਾਬ ‘ਚ ਬਣਿਆ ਸਕਦਾ ਹੈ। ਇਹ ਗੱਲ ਐਂਟੀ ਟੇਰਰਿਸਟ ਫਰੰਟ ਦੇ ਰਾਸ਼ਟਰੀ ਕੌਮੀ ਮਨਿੰਦਰਜੀਤ ਸਿੰਘ ਬਿੱਟਾ ਨੇ ਦਿੱਲੀ ਜਾਣ ਤੋਂ ਪਹਿਲਾਂ ਗਗਲ ਏਅਰਪੋਰਟ ‘ਤੇ ਪੱਤਰਕਾਰਾਂ ਨਾਲ ਗੱਲਬਾਤ ‘ਚ ਕਹੀ। ਬਿੱਟਾ ਨੇ ਕਿਹਾ ਕਿ ਪੰਜਾਬ ‘ਚ ਰਾਜਨੀਤਕ ਕਲੇਸ਼ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬਿਲਕੁੱਲ ਵੀ ਉਚਿੱਤ ਨਹੀਂ ਹੈ। ਇਸ ਦੌਰਾਨ ਪਾਕਿਸਤਾਨ ਆਪਣੀਆਂ ਕਰਤੂਤਾਂ ਤੋਂ ਬਾਜ਼ ਆਉਣਾ ਹੋਵੇਗਾ। ਅੱਤਵਾਦ ਕਾਰਨ 36,000 ਬੇਕਸੂਰ ਲੋਕ ਸ਼ਹੀਦ ਹੋਏ ਹਨ। ਬਿੱਟਾ ਨੇ ਕਿਹਾ ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਅੱਤਵਾਦ ‘ਚ ਵੱਡੇ ਪੱਧਰ ‘ਤੇ ਕਮੀ ਆਈ ਹੈ। ਬਲੀਦਾਨੀਆਂ ਦੇ ਪਰਿਵਾਰਾਂ ਬਾਰੇ ‘ਚ ਬੋਲਦੇ ਹੋਏ ਬਿੱਟਾ ਨੇ ਕਿਹਾ ਦੇਸ਼ ਦੇ ਹਰ ਸੂਬੇ ‘ਚ ਸ਼ਹੀਦ ਪਰਿਵਾਰਾਂ ਨੂੰ ਮਿਲਣ ਵਾਲੀ ਸਹਾਇਤਾ ਇਕ ਸਮਾਨ ਹੋਣੀ ਚਾਹੀਦੀ।

ਦੇਸ਼ ‘ਚ ਚਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਪੁੱਛਣ ‘ਤੇ ਬਿੱਟਾ ਨੇ ਕਿਹਾ ਕਿ ਰਾਕੇਸ਼ ਟਿਕੈਤ ਕਿਸਾਨ ਅੰਦੋਲਨ ਦੀ ਆੜ ‘ਚ ਯੂਪੀ ‘ਚ ਹੋਣ ਵਾਲੇ ਚੋਣ ਲਈ ਰਾਜਨੀਤਕ ਚਾਲਾਂ ਚਲ ਰਹੇ ਹਨ। ਹਿਮਾਚਲ ਪ੍ਰਦੇਸ਼ ਦੀ ਸਵੱਛ ਰਾਜਨੀਤੀ ਹੋਰ ਸੂਬਿਆਂ ਦੇ ਰਾਜਨੀਤੀ ਦੇ ਮੁਕਾਬਲੇ ਕਾਫੀ ਚੰਗੀ ਤੇ ਸਾਫ਼ ਹੈ। ਇਸ ਮੌਕੇ ‘ਤੇ ਫਰੰਟ ਦੇ ਜ਼ਿਲ੍ਹੇ ਕਾਗੜਾ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਬਬਲੂ ਸਣੇ ਬਿੱਟਾ ਦੇ ਅਨੇਕ ਸਮਰਥਕ ਮੌਜੂਦ ਰਹੇ।

Related posts

Haryana News: ਸੀਐਮ ਦੇ ਅਹੁਦੇ ਤੋਂ ਹਟਾਉਣ ਮਗਰੋਂ ਖੱਟਰ ਨੇ ਵਿਧਾਇਕ ਦਾ ਅਹੁਦਾ ਵੀ ਛੱਡਿਆ, ਸੌਂਪਿਆ ਅਸਤੀਫਾ

On Punjab

ਰਾਜਨਾਥ ਰਾਫੇਲ ਲੈਣ ਲਈ ਫਰਾਂਸ ਰਵਾਨਾ

On Punjab

Nawaz Sharif: ਚਾਰ ਸਾਲ ਬਾਅਦ ਲੰਡਨ ਤੋਂ ਪਾਕਿਸਤਾਨ ਪਰਤੇ ਨਵਾਜ਼ ਸ਼ਰੀਫ, ਜਾਣੋ ਸ਼ਾਹਬਾਜ਼ ਸ਼ਰੀਫ ਕੀ ਕਿਹਾ ?

On Punjab