PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਕੈਬਨਿਟ: ਕੌਮੀ ਸੜਕੀ ਮਾਰਗਾਂ ਲਈ ਵੇਚੀ ਜਾਵੇਗੀ ਦਰਿਆ ਦੀ ਮਿੱਟੀ!

ਚੰਡੀਗੜ੍ਹ- ਪੰਜਾਬ ਕੈਬਨਿਟ ਦੀ ਇਸ ਵਕਤ ਹੋ ਰਹੀ ਮੀਟਿੰਗ ’ਚ ਸਤਲੁਜ ਦਰਿਆ ਦੀ ਗਾਰ ਨੂੰ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਵੇਚੇ ਜਾਣ ਨੂੰ ਹਰੀ ਝੰਡੀ ਮਿਲਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਹੋ ਰਹੀ ਮੀਟਿੰਗ ’ਚ ਉਨ੍ਹਾਂ ਸਾਈਟਾਂ ਤੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਸਾਈਟਾਂ ’ਤੇ ਡੀਸਿਲਟਿੰਗ ਲਈ ਕਿਸੇ ਠੇਕੇਦਾਰ ਵੱਲੋਂ ਕੋਈ ਰੁਚੀ ਨਹੀਂ ਦਿਖਾਈ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 31 ਦਸੰਬਰ ਨੂੰ ਮੁੱਖ ਸਕੱਤਰਾਂ ਨਾਲ ਮੀਟਿੰਗ ਦੌਰਾਨ ਨਵੀਂ ਬਣਾਈ ਜਾ ਰਹੀ ਲੁਧਿਆਣਾ-ਰੋਪੜ ਸੜਕ ਲਈ ਮਿੱਟੀ ਨਾ ਮਿਲਣ ਬਾਰੇ ਨੁਕਤਾ ਧਿਆਨ ਵਿੱਚ ਲਿਆਂਦਾ ਗਿਆ ਸੀ। ਪੰਜਾਬ ਸਰਕਾਰ ਦੀ ਇੱਛਾ ਹੈ ਕਿ ਕੌਮੀ ਸੜਕ ਮਾਰਗਾਂ ਲਈ ਖੇਤਾਂ ਦੀ ਉਪਜਾਊ ਮਿੱਟੀ ਨਾ ਵਰਤੀ ਜਾਵੇ ਅਤੇ ਦੂਜਾ ਅਗਲੇ ਬਾਰਸ਼ਾਂ ਦੇ ਮੌਸਮ ਤੋਂ ਪਹਿਲਾਂ ਸਤਲੁਜ ਵਿਚੋਂ ਗਾਰ ਕੱਢਣ ਦਾ ਕੰਮ ਵੀ ਮੁਕੰਮਲ ਕਰ ਲਿਆ ਜਾਵੇ। ਪਤਾ ਲੱਗਿਆ ਹੈ ਕਿ ਸਤਲੁਜ ਦਰਿਆ ਵਿਚੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ ਨੂੰ ਤਿੰਨ ਰੁਪਏ ਪ੍ਰਤੀ ਕਿਊਬਿਕ ਫੁੱਟ ਦੇ ਹਿਸਾਬ ਨਾਲ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਮੀਟਿੰਗ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਬਾਰੇ ਵੀ ਕੁੱਝ ਰਸਮੀ ਪ੍ਰਵਾਨਗੀਆਂ ਹੋਣ ਦੀ ਸੰਭਾਵਨਾ ਹੈ।

Related posts

Paper Leak Case : ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰ ਗ੍ਰਿਫ਼ਤਾਰ ਰਾਜਸਥਾਨ ਸਬ-ਇੰਸਪੈਕਟਰ (ਐੱਸਆਈ) ਭਰਤੀ ਪ੍ਰੀਖਿਆ 2021 ਦੇ ਪੇਪਰ ਲੀਕ ਮਾਮਲੇ ਵਿਚ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸਓਜੀ) ਨੇ ਰਾਜਸਥਾਨ ਪੁਲਿਸ ਅਕਾਦਮੀ ਤੋਂ ਦੋ ਹੋਰ ਟ੍ਰੇਨੀ ਸਬ-ਇੰਸਪੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਤੇ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ 11 ਅਕਤੂਬਰ ਤੱਕ ਰਿਮਾਂਡ ‘ਤੇ ਲਿਆ।

On Punjab

ਕੈਪਟਨ ਨੇ ਕੀਤੀ ਅਮਿਤ ਸ਼ਾਹ ਨਾਲ ਮੁਲਾਕਾਤ, ਕੇਂਦਰ ਸਰਕਾਰ ਤੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ’ਤੇ ਬਣੀ ਪੇਚੀਦਾ ਸਥਿਤੀ ਦਾ ਛੇਤੀ ਹੱਲ ਲੱਭਣ ਦੀ ਅਪੀਲ

On Punjab

ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ 18 ਮਾਰਚ ਤੱਕ ਫੈਸਲਾ ਲਏ ਸਰਕਾਰ: ਸੁਪਰੀਮ ਕੋਰਟ

On Punjab