55.45 F
New York, US
October 27, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬੀ ਅਦਾਕਾਰਾ ਲਵ ਗਿੱਲ ਦੇ ਹੱਕ ‘ਚ ਨਿੱਤਰੇ ਪ੍ਰਸ਼ੰਸਕ, ਸਕਾਊਟਓਪੀ ਦੀ ਪ੍ਰੇਮੀਕਾ ਕਾਸ਼ਵੀ ਨੇ ਮੰਗੀ ਮੁਆਫ਼ੀ

ਚੰਡੀਗੜ੍ਹ- ਮਸ਼ਹੂਰ ਰਿਐਲਿਟੀ ਸ਼ੋਅ ‘ਬਿਗ ਬੌਸ 20’ ਵਿੱਚ ਪੰਜਾਬ ਤੋਂ ਸਬੰਧਤ ਅਦਾਕਾਰਾ ਲਵਪ੍ਰੀਤ ਕੌਰ ਗਿੱਲ (ਲਵ ਗਿੱਲ), ਗੇਮਰ ਸਕਾਊਟਓਪੀ (ਤਨਮੇ ਸਿੰਘ) ਅਤੇ ਉਸ ਦੀ ਗਰਲਫ੍ਰੈਂਡ ਕਾਸ਼ਵੀ ਹਿਰਾਨੰਦਾਨੀ ਵਿਚਕਾਰ ਚੱਲ ਰਿਹਾ ਵਿਵਾਦ ਇਸ ਸਮੇਂ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਪੰਜਾਬ ਨਾਲ ਸਬੰਧਤ ਲਵ ਗਿੱਲ, ਜੋ ਸ਼ੋਅ ਦੀ ਸ਼ੁਰੂਆਤ ਤੋਂ ਹੀ ਮਜ਼ਬੂਤ ਦਾਅਵੇਦਾਰ ਵਜੋਂ ਉੱਭਰੀ ਹੈ, ਨੂੰ ਨੈਸ਼ਨਲ ਟੀਵੀ ‘ਤੇ ਚਰਿੱਤਰ ‘ਤੇ ਚੁੱਕੇ ਗਏ ਸਵਾਲਾਂ ਅਤੇ ਸੋਸ਼ਲ ਮੀਡੀਆ ਟਰੋਲਿੰਗ ਦਾ ਸਾਹਮਣਾ ਕਰਨਾ ਪਿਆ ਹੈ। ਸ਼ੋਅ ਵਿੱਚ ਸਕਾਊਟ ਅਤੇ ਲਵ ਗਿੱਲ ਆਮ੍ਰਪਾਲੀ ਦੁਬੇ, ਯੰਗ ਡੀ.ਐਸ.ਏ. ਅਤੇ ਆਸਿਫ਼ ਖ਼ਾਨ ਦੇ ਨਾਲ ਇੱਕੋ ਗਰੁੱਪ ਦਾ ਹਿੱਸਾ ਸਨ। ਸ਼ੁਰੂ ਤੋਂ ਹੀ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਭੈਣ-ਭਰਾ ਵਰਗਾ ਦੱਸਿਆ ਸੀ, ਪਰ ਹਾਲ ਹੀ ਦੇ ‘ਵੀਕੈਂਡ ਕਾ ਵਾਰ’ ਐਪੀਸੋਡ ਤੋਂ ਬਾਅਦ ਇਹ ਮਾਮਲਾ ਕਾਫ਼ੀ ਗਰਮਾ ਗਿਆ ਹੈ।

‘ਵੀਕੈਂਡ ਕਾ ਵਾਰ’ ਦੌਰਾਨ ਹੋਇਆ ਹੰਗਾਮਾ ਅਤੇ ਹੋਸਟ ਰੋਹਿਤ ਸ਼ੈੱਟੀ ਦਾ ਰੁੱਖ ਇਸ ਵਾਰ ‘ਵੀਕੈਂਡ ਕਾ ਵਾਰ’ ਵਿੱਚ ਸਲਮਾਨ ਖ਼ਾਨ ਦੀ ਜਗ੍ਹਾ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਨੇ ਹੋਸਟ ਦੀ ਜ਼ਿੰਮੇਵਾਰੀ ਸੰਭਾਲੀ। ਸ਼ੋਅ ਦੌਰਾਨ ਰੋਹਿਤ ਸ਼ੈੱਟੀ ਨੇ ਸਕਾਊਟ ਅਤੇ ਲਵ ਗਿੱਲ ਦੀਆਂ ਨਜ਼ਦੀਕੀਆਂ ‘ਤੇ ਸਖ਼ਤ ਸਵਾਲ ਚੁੱਕੇ। ਉਨ੍ਹਾਂ ਨੇ ਸਕਾਊਟ ਵੱਲੋਂ ਲਵ ਗਿੱਲ ਦੇ ਹੱਥਾਂ, ਪੈਰਾਂ ਅਤੇ ਧੌਣ ਦੀ ਮਾਲਿਸ਼ ਕਰਨ ਵਰਗੀਆਂ ਹਰਕਤਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ “ਇਹ ਬਾਹਰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ”। ਭਾਵੇਂ ਦੋਵਾਂ ਨੇ ਇੱਕ-ਦੂਜੇ ਨੂੰ ਭੈਣ-ਭਰਾ ਦੱਸਿਆ, ਪਰ ਰੋਹਿਤ ਨੇ ਉਨ੍ਹਾਂ ਨੂੰ ਆਗਾਹ ਕੀਤਾ ਕਿ ਬਾਹਰਲੇ ਦਰਸ਼ਕ ਇਸ ਰਿਸ਼ਤੇ ਨੂੰ ਅਲੱਗ ਨਜ਼ਰੀਏ ਨਾਲ ਦੇਖ ਰਹੇ ਹਨ।

ਸ਼ੋਅ ‘ਚ ਕਾਸ਼ਵੀ ਦੀ ਐਂਟਰੀ ਅਤੇ ਲਵ ਗਿੱਲ ਨਾਲ ਹੋਈ ਤਕਰਾਰ- ਇਸੇ ਐਪੀਸੋਡ ਦੌਰਾਨ ਸਕਾਊਟ ਦੀ ਗਰਲਫ੍ਰੈਂਡ ਕਾਸ਼ਵੀ ਹਿਰਾਨੰਦਾਨੀ ਨੇ ਸ਼ੋਅ ਵਿੱਚ ਐਂਟਰੀ ਕੀਤੀ। ਉਸ ਨੇ ਆਉਂਦੇ ਹੀ ਸਕਾਊਟ ਅਤੇ ਲਵ ਗਿੱਲ ‘ਤੇ ਸਵਾਲਾਂ ਦੀ ਬੌਛਾਰ ਕਰ ਦਿੱਤੀ। ਕਾਸ਼ਵੀ ਨੇ ਸਕਾਊਟ ਨੂੰ ਤਿੱਖੇ ਸਵਾਲ ਪੁੱਛਦਿਆਂ ਕਿਹਾ, “ਤੁਹਾਡਾ ਮਸਾਜ ਪਾਰਲਰ ਕਿਹੋ ਜਿਹਾ ਚੱਲ ਰਿਹਾ ਹੈ ਤਨਮੇ?” ਅਤੇ ਪੁੱਛਿਆ ਕਿ “ਤੁਸੀਂ ਮੇਰੀ ਤੁਲਨਾ ਉਸ ਨਾਲ ਕਿਵੇਂ ਕਰ ਸਕਦੇ ਹੋ?”। ਉਸ ਨੇ ਲਵ ਗਿੱਲ ਨੂੰ ਵੀ ਸਵਾਲ ਕੀਤਾ ਕਿ “ਕੀ ਤੁਸੀਂ ਬਾਹਰ ਵੀ ਆਪਣੇ ਭਰਾਵਾਂ ਨਾਲ ਅਜਿਹਾ ਹੀ ਵਿਵਹਾਰ ਕਰਦੇ ਹੋ?”। ਇਸ ਦੇ ਜਵਾਬ ਵਿੱਚ ਲਵ ਗਿੱਲ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ “ਮੈਨੂੰ ਦਰਦ ਹੋ ਰਿਹਾ ਸੀ, ਇਸ ਲਈ ਇਹ ਮੇਰੇ ਲਈ ਆਮ ਸੀ”। ਐਪੀਸੋਡ ਤੋਂ ਬਾਅਦ ਸਾਹਮਣੇ ਆਏ ਪ੍ਰੋਮੋ ਵਿੱਚ ਲਵ ਗਿੱਲ ਰੋਂਦੀ ਹੋਈ ਦਿਖਾਈ ਦਿੱਤੀ ਅਤੇ ਉਸ ਨੇ ਸਕਾਊਟ ਨੂੰ ਕਿਹਾ ਕਿ ਉਸ ਦੀ ਵਜ੍ਹਾ ਨਾਲ ਉਸ ਦਾ ਪੂਰਾ ਕਰੀਅਰ ਖ਼ਰਾਬ ਹੋ ਗਿਆ ਹੈ।

ਲਵ ਗਿੱਲ ਦੀ ਟੀਮ ਦਾ ਬਿਆਨ: ਪੰਜਾਬ ‘ਚ ਪਰਿਵਾਰ ਪੂਰੀ ਤਰ੍ਹਾਂ ਟੁੱਟਿਆ- ਲਵ ਗਿੱਲ ਦੇ ਚਰਿੱਤਰ ‘ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਉਸ ਦੀ ਟੀਮ ਨੇ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਅਧਿਕਾਰਤ ਬਿਆਨ ਜਾਰੀ ਕਰਕੇ ਜ਼ੋਰਦਾਰ ਵਿਰੋਧ ਦਰਜ ਕਰਵਾਇਆ। ਟੀਮ ਨੇ ਕਿਹਾ ਕਿ ਨੈਸ਼ਨਲ ਟੀਵੀ ‘ਤੇ ਪੰਜਾਬ ਦੀ ਧੀ ਦਾ ਚਰਿੱਤਰ ਖ਼ਰਾਬ ਕੀਤਾ ਗਿਆ ਹੈ। ਲਵ ਨੇ ਪਹਿਲੇ ਦਿਨ ਤੋਂ ਹੀ ਆਪਣੀਆਂ ਸੀਮਾਵਾਂ ਤੈਅ ਕੀਤੀਆਂ ਸਨ ਅਤੇ ਸਕਾਊਟ ਨੂੰ ਸਿਰਫ਼ ਭਰਾ ਮੰਨਿਆ ਸੀ। ਟੀਮ ਨੇ ਪੰਜਾਬ ‘ਚ ਬੈਠੇ ਲਵ ਦੇ ਪਰਿਵਾਰ ਦਾ ਦਰਦ ਬਿਆਨ ਕਰਦਿਆਂ ਕਿਹਾ, “ਇੱਕ ਮਾਂ ਆਪਣੇ ਘਰ ਬੈਠ ਕੇ ਆਪਣੀ ਧੀ ਨੂੰ ਪੂਰੀ ਦੁਨੀਆ ਸਾਹਮਣੇ ਬਦਨਾਮ ਹੁੰਦੇ ਦੇਖ ਰਹੀ ਹੈ। ਉਸ ਦਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਕੇ ਖਿੰਡ ਗਿਆ ਹੈ”। ਟੀਮ ਨੇ ਸਮਾਜ ਦੇ ਦੋਹਰੇ ਰਵੱਈਏ ‘ਤੇ ਸਵਾਲ ਚੁੱਕਿਆ ਕਿ ਮਰਦ ਦੀ ਗਲਤੀ ਲਈ ਹਮੇਸ਼ਾ ਔਰਤ ਨੂੰ ਹੀ ਕਿਉਂ ਦੋਸ਼ੀ ਠਹਿਰਾਇਆ ਜਾਂਦਾ ਹੈ?।

ਟੀਵੀ ਅਦਾਕਾਰਾ ਕਾਮਿਆ ਪੰਜਾਬੀ ਅਤੇ ਸੋਸ਼ਲ ਮੀਡੀਆ ਦਾ ਸਮਰਥਨ- ਲਵ ਗਿੱਲ ਦੇ ਸਮਰਥਨ ਵਿੱਚ ਮਸ਼ਹੂਰ ਟੀਵੀ ਅਦਾਕਾਰਾ ਕਾਮਿਆ ਪੰਜਾਬੀ ਵੀ ਸਾਹਮਣੇ ਆਈ। ਕਾਮਿਆ ਨੇ ਸੋਸ਼ਲ ਮੀਡੀਆ ਮੰਚ ‘ਐਕਸ’ (X) ‘ਤੇ ਪੋਸਟ ਪਾ ਕੇ ਕਾਸ਼ਵੀ ਅਤੇ ਸਕਾਊਟ ਦੀ ਕਲਾਸ ਲਗਾਈ। ਕਾਮਿਆ ਨੇ ਲਿਖਿਆ, “ਜੇ ਰਿਸ਼ਤਾ ਸੱਚਾ ਹੁੰਦਾ ਤਾਂ ਸਕਾਊਟ ਖ਼ੁਦ ਸੀਮਾਵਾਂ ਤੈਅ ਕਰਦਾ। ਆਪਣੇ ਪਾਰਟਨਰ ਨੂੰ ਬਚਾਉਣ ਲਈ ਦੂਜੀ ਲੜਕੀ ‘ਤੇ ‘ਮੈਨੀਪੁਲੇਸ਼ਨ’ ਦਾ ਦੋਸ਼ ਲਗਾਉਣਾ ਬਹੁਤ ਹੀ ਘਟੀਆ ਅਤੇ ਛੋਟੀ ਸੋਚ ਹੈ”। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਵਰਤੋਂਕਾਰਾਂ ਨੇ ਵੀ ਲਵ ਗਿੱਲ ਦਾ ਪੱਖ ਪੂਰਿਆ ਅਤੇ ਇੱਕ ਔਰਤ ਵਲੋਂ ਦੂਜੀ ਔਰਤ ਨੂੰ ਨੈਸ਼ਨਲ ਟੀਵੀ ‘ਤੇ ਨੀਚਾ ਦਿਖਾਉਣ ਦੀ ਨਿੰਦਾ ਕੀਤੀ।

ਕਾਸ਼ਵੀ ਹਿਰਾਨੰਦਾਨੀ ਨੇ ਮੰਗੀ ਜਨਤਕ ਮੁਆਫੀ- ਸੋਸ਼ਲ ਮੀਡੀਆ ‘ਤੇ ਹੋਈ ਭਾਰੀ ਆਲੋਚਨਾ ਤੋਂ ਬਾਅਦ ਸਕਾਊਟ ਦੀ ਗਰਲਫ੍ਰੈਂਡ ਕਾਸ਼ਵੀ ਹਿਰਾਨੰਦਾਨੀ ਨੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਕੇ ਆਪਣੀਆਂ ਟਿੱਪਣੀਆਂ ਲਈ ਮੁਆਫੀ ਮੰਗੀ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਮਕਸਦ ਸਕਾਊਟ ਨੂੰ ਉਸ ਦੀਆਂ ਗਲਤੀਆਂ ਲਈ ਜਵਾਬਦੇਹ ਬਣਾਉਣਾ ਸੀ, ਪਰ ਉਹ ਮੰਨਦੀ ਹੈ ਕਿ ਉਸ ਵਲੋਂ ਵਰਤੇ ਗਏ ਕੁੱਝ ਸ਼ਬਦ ਅਸੰਵੇਦਨਸ਼ੀਲ ਸਨ। ਕਾਸ਼ਵੀ ਨੇ ਲਿਖਿਆ ਕਿ ਸੋਸ਼ਲ ਮੀਡੀਆ ਦੀਆਂ ਗੱਲਾਂ ਕਾਰਨ ਉਸ ਦੀਆਂ ਭਾਵਨਾਵਾਂ ਭੜਕ ਗਈਆਂ ਸਨ, ਪਰ ਕਿਸੇ ਹੋਰ ਔਰਤ ਦੇ ਚਰਿੱਤਰ ਜਾਂ ਨੀਅਤ ‘ਤੇ ਸਵਾਲ ਚੁੱਕਣਾ ਉਸ ਦਾ ਹੱਕ ਨਹੀਂ ਸੀ।ਇਸ ਪੂਰੇ ਘਟਨਾਕ੍ਰਮ ਨੇ ਰਿਐਲਿਟੀ ਸ਼ੋਅ ਬਿੱਗ ਬੌਸ ਦੇ ਵੀਕੈਂਡ ਕਾ ਵਾਰ ਨੂੰ ਵੱਡੀ ਚਰਚਾ ਵਿੱਚ ਲਿਆ ਦਿੱਤਾ ਹੈ, ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਲਵ ਗਿੱਲ ਇਸ ਮੁਸ਼ਕਲ ਸਥਿਤੀ ‘ਚੋਂ ਉੱਭਰ ਕੇ ਸ਼ੋਅ ‘ਚ ਆਪਣੀ ਖੇਡ ਨੂੰ ਕਿਵੇਂ ਅੱਗੇ ਵਧਾਉਂਦੀ ਹੈ।

Related posts

ਮਾਸੂਮ ਨਾਲ ਦਰਿੰਦਗੀ ਕਰਨ ਵਾਲੇ ਨੂੰ ਮਿਲੀ ਸਜ਼ਾ-ਏ-ਮੌਤ: ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਫੈਸਲਾ

On Punjab

ਸਿਰਫ ਭਾਰਤ-ਪਾਕਿ ਵਿਚਾਲੇ ਸੀਮਤ ਨਹੀਂ ਰਹੇਗੀ ਜੰਗ, ਇਮਾਰਨ ਦੀ ਚੇਤਾਵਨੀ

On Punjab

ਕੋਰੋਨਾ ਦੇ ਕੇਸ ਵਧਦੇ ਵੇਖ ਕੇ ਕੈਲੀਫੋਰਨੀਆ ਵਿੱਚ ਕਾਰੋਬਾਰ ਤੇ ਸਿੱਖਿਅਕ ਅਦਾਰੇ ਬੰਦ

On Punjab