PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਛੀ ਟਕਰਾਉਣ ਕਾਰਨ ਇੰਡੀਗੋ ਦੇ ਜਾਹਜ਼ ਦੀ ਐਮਰਜੈਂਸੀ ਲੈਂਡਿੰਗ

ਰਾਂਚੀ- ਇੰਡੀਗੋ ਦੇ ਇਕ ਜਹਾਜ਼ ਨਾਲ ਪੰਛੀ ਟਕਰਾਉਣ ਕਾਰਨ ਸੋਮਵਾਰ ਨੂੰ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਜਹਾਜ਼ ਵਿੱਚ ਲਗਪਗ 175 ਯਾਤਰੀ ਮੌਜੂਦ ਸਨ। ਇੱਕ ਅਧਿਕਾਰੀ ਨੇ ਦੱਸਿਆ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਜਦੋਂ ਕਿ ਜਹਾਜ਼ ਏਅਰਬੱਸ-320 ਨੂੰ ਨੁਕਸਾਨ ਪਹੁੰਚਿਆ ਹੈ।

ਬਿਰਸਾ ਮੁੰਡਾ ਹਵਾਈ ਅੱਡਾ ਰਾਂਚੀ ਦੇ ਡਾਇਰੈਕਟਰ ਆਰ.ਆਰ. ਮੌਰਿਆ ਨੇ ਪੀਟੀਆਈ ਨੂੰ ਦੱਸਿਆ, ‘‘ਇੰਡੀਗੋ ਦੀ ਇੱਕ ਉਡਾਣ ਰਾਂਚੀ ਦੇ ਨੇੜੇ ਪੰਛੀ ਨਾਲ ਟਕਰਾ ਗਈ। ਜਦੋਂ ਇਹ ਘਟਨਾ ਵਾਪਰੀ ਤਾਂ ਜਹਾਜ਼ ਲਗਭਗ 10 ਤੋਂ 12 ਸਮੁੰਦਰੀ ਮੀਲ ਦੂਰ ਅਤੇ ਲਗਭਗ 3,000 ਤੋਂ 4,000 ਫੁੱਟ ਦੀ ਉਚਾਈ ’ਤੇ ਸੀ।’’ ਉਨ੍ਹਾਂ ਕਿਹਾ ਕਿ ਸਾਰੇ ਯਾਤਰੀ ਸੁਰੱਖਿਅਤ ਹਨ, ਪਰ ਇੱਕ ਗਿਰਝ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇੰਜੀਨੀਅਰ ਮੁਲਾਂਕਣ ਕਰ ਰਹੇ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਕੋਲਕਾਤਾ ਜਾਣਾ ਸੀ। ਹਾਲਾਂਕਿ ਇੰਡੀਗੋ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ।

Related posts

ਚਾਰ ਵਿਧਾਇਕਾਂ ਨੇ ਕੁੜੀ ਨਾਲ ਕੀਤੀ ਸ਼ਰਮਨਾਕ ਹਰਕਤ, ਵੀਡੀਓ ਵਾਇਰਲ

On Punjab

ਓਆਈਸੀ ਦੀ ਬੈਠਕ ’ਚ ਇਮਰਾਨ ਵੱਲੋਂ ਕਸ਼ਮੀਰ ਮੁੱਦਾ ਚੁੱਕਣ ਦੀ ਕੋਸ਼ਿਸ਼, ਪਾਕਿਸਤਾਨ ਦੇ ਪੀਐੱਮ ਨੇ ਕਸ਼ਮੀਰ ਦੀ ਫਿਲੀਸਤੀਨ ਨਾਲ ਕੀਤੀ ਤੁਲਨਾ

On Punjab

ਮੋਹਾਲੀ ਅਤੇ ਅੰਮ੍ਰਿਤਸਰ ਹਵਾਈ ਅੱਡਿਆਂ ਤੋਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਦੀ ਵਕਾਲਤ

On Punjab