PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਚਮੀ ਮੌਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀਆਂ ਸੰਗਤਾਂ

ਪਟਿਆਲਾ-  ਅੱਜ ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਗਰਮੀ ਦੇ ਚਲਦਿਆਂ ਵੱਡੇ ਤੜਕੇ ਹੀ ਸੰਗਤਾਂ ਇੱਥੇ ਸਥਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਲੱਗੀਆਂ। ਗਰਮੀ ਦੇ ਚਲਦਿਆਂ ਸੰਗਤਾਂ ਸਵੇਰੇ ਠੰਡਕ ਮੌਕੇ ਹੀ ਵੱਡੀ ਗਿਣਤੀ ਵਿੱਚ ਮੱਥਾ ਟੇਕਣ ਆਈਆਂ।

ਅੱਜ ਪੰਚਮੀ ਦੇ ਇਸ ਪਵਿੱਤਰ ਦਿਹਾੜੇ ਸਬੰਧੀ ਸਮਾਗਮ ਤੇ ਰਸਮਾ ਦੀ ਸ਼ੁਰੂਆਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੁੱਖ ਵਾਕ ਲੈਣ ਦੇ ਨਾਲ ਹੋਈ।

ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਗ ਸਿੰਘ ਰਾਜਪੁਰਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਸ ਪੰਚਮੀ ਮੌਕੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

Related posts

ਜੈਪੁਰ ਦੇ ਸਵਾਈ ਮਾਨ ਸਿੰਘ ਹਸਪਤਾਲ ’ਚ ਅੱਗ ਲੱਗਣ ਨਾਲ 6 ਮਰੀਜ਼ਾਂ ਦੀ ਮੌਤ

On Punjab

ਭਾਰਤੀ ਸੱਭਿਆਚਾਰ ਨੂੰ ਇੰਨੀ ‘ਨਫ਼ਰਤ’ ਕਿਉਂ ਕਰਦੀ ਹੈ ਕਾਂਗਰਸ ? ਸੇਂਗੋਲ ਵਿਵਾਦ ‘ਤੇ ਅਮਿਤ ਸ਼ਾਹ ਨੇ ਤਾਅਨਾ ਮਾਰਦੇ ਹੋਏ ਸਵਾਲ ਪੁੱਛਿਆ

On Punjab

ਲੋਕਾਂ ਤਕ ਪਹੁੰਚ ਕਰਨ ਲਈ ਮੁੱਖ ਮੰਤਰੀ ਨੇ ਲੱਭੀ ਨਵੀਂ ਤਰਕੀਬ, ‘ਕੌਫੀ ਵਿਦ ਸੀਐਮ’ ਪ੍ਰੋਗਰਾਮ ਕਰਨਗੇ ਸ਼ੁਰੂ

On Punjab