PreetNama
ਖਬਰਾਂ/News

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆ ਦੀ ਅੰਤਿਮ ਜਾਂਚ ਸ਼ੁਰੂ

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਜੋਕੈਟ ਚਲਾਇਆ ਜਾ ਰਿਹਾ ਹੈ , ਜਿਸ ਦੇ ਤਹਿਤ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਵਿਸ਼ੇਸ਼ ਯੋਜਨਾਬੰਦੀ ਤਹਿਤ ਪੜ੍ਹਾਇਆ ਜਾ ਰਿਹਾ ਹੈ। ਅੱਜ ਪਹਿਲੀ ਤੋਂ ਪੰਜਵੀਂ ਤੱਕ ਦੇ ਬੱਚਿਆ ਦੀ ਅੰਤਿਮ ਜਾਂਚ ਅੱਜ ਸ਼ੁਰੂ ਹੋ ਗਈ।ਅੱਜ ੲਿਸ ਜਾਂਚ ਲੲੀ ੳੁੱਪ ਜ਼ਿਲ੍ਹਾ ਸਿੱਖਿਅਾ ਅਫਸਰ (ਅੈ.ਸਿੱ) ਸ.ਸੁਖਵਿੰਦਰ ਸਿੰਘ ਵੱਲੋੰ ਜ਼ਿਲ੍ਹੇ ਦੇ ਵੱਖ-2 ਸਕੂਲਾਂ  ਸਰਕਾਰੀ ਪ੍ਰਾੲਿਮਰੀ ਸਕੂਲ ਬਸਤੀ ਮਾਛੀਅਾਂ,ਭਾਗੋ ਕੀ,ਬੂੜੇਵਾਲਾ ਸ਼੍ਰੀਮਤੀ ਰੁਪਿੰਦਰ ਕੌਰ ੳੁੱਪ ਜ਼ਿਲ੍ਹਾ ਸਿੱਖਿਅਾ ਅਫ਼ਸਰ(ਅੈ.ਸਿੱ) ਵੱਲੋਂ ਸਰਕਾਰੀ ਪ੍ਰਾੲਿਮਰੀ ਸਕੂਲ ਮਾਡਲ ਸਕੂਲ, ਸਰਕਾਰੀ ਪ੍ਰਾੲਿਮਰੀ ਸਕੂਲ ਪੀਰ ਖਾਂ ਸ਼ੇਖ ਵਿਖੇ ਟੈਸਟਿੰਗ ਲੲੀ ਪੁੱਜੇ। ਪੋਸਟ ਟੈਸਟ ਸਬੰਧੀ ਜਾਣਕਾਰੀ ਦਿੰਦੇ ਹੋੲੇ ਸ.ਸੁਖਵਿੰਦਰ ਸਿੰਘ,ਸ਼੍ਰੀਮਤੀ ਰੁਪਿੰਦਰ ਕੌਰ ਅਤੇ ਸ਼੍ਰੀ ਮਹਿੰਦਰ ਸ਼ੈਲੀ ਜੀ ਜ਼ਿਲ੍ਹਾ ਕੋਅਾਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ   ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆ ਹਦਾਇਤਾਂ ਅਨੁਸਾਰ ਅੱਜ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆ ਦੀ ਅੰਤਿਮ ਜਾਂਚ ਸ਼ੁਰੂ ਹੋ ਗਈ ਹੈ ਤੇ ਇਸ ਸੰਬੰਧੀ ਪਹਿਲਾਂ ਹੀ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵੱਲੋ ਭੇਜੇ ਗਏ ਜਾਂਚ ਪੱਤਰ ਪਹੁੰਚਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅੰਤਿਮ ਜਾਂਚ 7 ਮਾਰਚ ਤੋਂ 9 ਮਾਰਚ ਤੱਕ ਅੰਤਿਮ ਜਾਂਚ ਕਰਵਾਈ ਕਰਵਾਈ ਜਾ ਰਹੀ ਹੈ। ਇਹ ਜਾਂਚ ਸਕੂਲ ਅਧਿਆਪਕਾਂ ਵੱਲੋ ਕੀਤੀ ਜਾ ਰਹੀ ਹੈ ਤੇ ਤੇ ਸਕੂਲ ਸਮੁੱਚੀ ਰਿਪੋਰਟ ਤਿਆਰ ਕਰਕੇ ਕਲੱਸਟਰ ਮਾਸਟਰ ਟ੍ਰੇਨਰ ਨੂੰ ਸਕੂਲ ਇੰਚਾਰਜ ਸਮੇ ਸਿਰ ਜਮਾਂ ਕਰਵਾਏਗਾ। ਉਨ੍ਹਾਂ ਦੱਸਿਆ ਕਿ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਨਾਲ ਸਿੱਖਿਆ ਦੀ ਗੁਣਵੰਨਤਾ ਵਿੱਚ ਸੁਧਾਰ ਹੋਇਆ ਹੈ। ਉਨ੍ਹਾਂ ਸਮੂਹ ਅਧਿਆਪਕਾਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਜਾਂਚ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ ਕਿਉਕਿ ਸਟੇਟ ਵੱਲੋਂ ਬਾਅਦ ਵਿੱਚ ਸ਼ਪੈਸ਼ਲ ਟੀਮਾਂ ਭੇਜ ਕੇ ਰੈਡਮ ਜਾਂਚ ਕੀਤੀ ਜਾਵੇਗੀ। ਅੱਜ ਸਿੱਖਿਆ ਅਧਿਕਾਰੀਆਂ ਵੱਲੋ ਵੱਖ ਵੱਖ ਸਕੂਲ ਵਿਜਟ ਕਰਕੇ ਸਕੂਲਾਂ ਵਿੱਚ ਹੋ ਰਹੀ ਅੰਤਿਮ ਜਾਂਚ ਦਾ ਜਾਇਜਾ ਲਿਆ।

Related posts

Eid Ul Fitr 2023: PM ਮੋਦੀ, ਰਾਸ਼ਟਰਪਤੀ ਮੁਰਮੂ ਤੇ CM ਭਗਵੰਤ ਮਾਨ ਨੇ ਦਿੱਤੀ ਈਦ ‘ਤੇ ਵਧਾਈ

On Punjab

ਟਰੰਪ ਨੇ ਵਪਾਰ ਦੇ ਮੁੱਦੇ `ਤੇ ਚੀਨ ਦੇ ਰਾਸ਼ਟਰਪਤੀ ਨਾਲ ਫੋਨ `ਤੇ ਕੀਤੀ ਗੱਲ

Pritpal Kaur

ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਕੀਤੀ ਮੀਟਿੰਗ

Pritpal Kaur