41.02 F
New York, US
April 10, 2026
PreetNama
ਰਾਜਨੀਤੀ/Politics

ਪ੍ਰੱਗਿਆ ਠਾਕੁਰ ਦਾ ਦਾਅਵਾ, ਹਨੁਮਾਨ ਚਲੀਸਾ ਦਾ ਪੰਜ ਵਾਰ ਜਾਪ ਕਰਨ ਨਾਲ ਖ਼ਤਮ ਹੋਵੇਗਾ ਕੋਰੋਨਾ

ਨਵੀਂ ਦਿੱਲੀ: ਭਾਜਪਾ ਦੀ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੇ ਸ਼ਨੀਵਾਰ ਨੂੰ ਕੋਰੋਨਾ ‘ਤੇ ਇੱਕ ਨਵਾਂ ਹੀ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਟ੍ਰੋਲ ਆਰਮੀ ਦਾ ਸ਼ਿਕਾਰ ਹੋਣ ਲੱਗੀ। ਪ੍ਰਗਿਆ ਦਾ ਕਹਿਣਾ ਹੈ ਕਿ ਕੋਰੋਨਾ ਤੋਂ ਬਚਾਅ ਲਈ 5 ਅਗਸਤ ਤੱਕ ਦਿਨ ‘ਚ ਪੰਜ ਵਾਰ ਹਨੁਮਾਨ ਚਾਲੀਸਾ ਦਾ ਜਾਪ ਕਰੋ। ਪ੍ਰੱਗਿਆ ਮੁਤਾਬਿਕ ਐਸਾ ਕਰਨ ਨਾਲ ਦੁਨੀਆ ਵਿੱਚੋਂ ਕੋਰੋਨਾ ਦਾ ਕਹਿਰ ਮੁੱਕ ਜਾਵੇਗਾ।

‘ਭੂਮੀ ਪੂਜਨ’ ਜਾਂ ਅਯੁੱਧਿਆ ਵਿਖੇ ਰਾਮ ਮੰਦਰ ਦੀ ਉਸਾਰੀ ਲਈ ਜ਼ਮੀਨੀ ਤੋੜਨ ਦੀ ਰਸਮ 5 ਅਗਸਤ ਨੂੰ ਹੋਣੀ ਹੈ। ਸਾਧਵੀ ਪ੍ਰਗਿਆ ਨੇ ਟਵੀਟ ਕਰ ਲਿਖਿਆ

” “ਆਓ ਆਪਾਂ ਸਾਰੇ ਰਲ ਕੇ ਰੂਹਾਨੀ ਕੋਸ਼ਿਸ਼ ਕਰੀਏ ਕਿ ਲੋਕਾਂ ਨੂੰ ਚੰਗੀ ਸਿਹਤ ਮਿਲੇ ਤੇ ਕੋਰੋਨਾ ਮਹਾਮਾਰੀ ਖਤਮ ਹੋ ਜਾਵੇ। ਰੋਜ਼ਾਨਾ 7 ਵਜੇ ਆਪਣੇ ਘਰ ‘ਚ 25 ਤੋਂ 5 ਅਗਸਤ ਤੱਕ 5 ਵਾਰ ਹਨੁਮਾਨ ਚਲੀਸਾ ਦਾ ਪਾਠ ਕਰੋ। ਇਸ ਰਸਮ ਦੀ ਸਮਾਪਤੀ 5 ਅਗਸਤ ਨੂੰ ਰਾਮਲਾਲਾ ਦੀ ਆਰਤੀ ਨਾਲ ਘਰਾਂ ਵਿਚ ਦੀਵੇ ਜਗਾ ਕੇ ਕਰੋ।” ”

ਉਸ ਨੇ ਟਵਿੱਟਰ ਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ‘ਚ ਉਹ ਕਿਹ ਰਹੀ ਹੈ ਕੇ ਮੱਧ ਪ੍ਰਦੇਸ਼ ‘ਚ ਕੋਰੋਨਾ ਤੇ ਕਾਬੂ ਪਾਉਣ ਲਈ ਭਾਜਪਾ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤੇ ਭੋਪਾਲ ‘ਚ 4 ਅਗਸਤ ਤੱਕ ਲੌਕਡਾਊਨ ਕੀਤਾ ਗਿਆ ਹੈ।
Tags:

Related posts

ਰਾਜਾ ਰਘੂਵੰਸ਼ੀ ਦੀ ਪਤਨੀ ਤੇ ਦੂਜੇ ਮੁਲਜ਼ਮਾਂ ਨਾਲ Crime Scene ਦੀ ਮੁੜ-ਸਿਰਜਣਾ ਕਰੇਗੀ ਪੁਲੀਸ

On Punjab

ਅਕਾਲੀ ਦਲ-ਬਸਪਾ ਸਮਝੌਤਾ ਸਿਧਾਂਤਹੀਣ ਤੇ ਮੌਕਾਪ੍ਰਸਤ : ਵਿਧਾਇਕ ਚੀਮਾ

On Punjab

ਮਾਰੂਤੀ ਸੁਜ਼ੂਕੀ ਆਲਟੋ ਕੇ 10, ਵੈਗਨਆਰ ਵਿੱਚ ਦੇਵੇਗੀ ਛੇ ਏਅਰਬੈਗ

On Punjab