60.84 F
New York, US
October 28, 2026
PreetNama
ਰਾਜਨੀਤੀ/Politics

ਪ੍ਰਿਅੰਕਾ ਗਾਂਧੀ ਤੋਂ ਪਹਿਲਾਂ ਵਾਪਸ ਲਈ ਗਈ ਐਸਪੀਜੀ ਸਿਕਊਰਟੀ, ਹੁਣ ਵਾਪਸ ਗਿਆ ‘35 ਲੋਧੀ ਅਸਟੇਟ’, ਉੱਠ ਰਹੇ ਨੇ ਸਵਾਲ

ਨਵੀਂ ਦਿੱਲੀ: ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (priyanka Gandhi) ਨੂੰ ਸਰਕਾਰੀ ਬੰਗਲੇ ਦੀ ਅਲਾਟਮੈਂਟ ਰੱਦ ਕਰ ਦਿੱਤੀ ਗਈ ਹੈ। ਹੁਣ ਉਨ੍ਹਾਂ ਨੂੰ 1 ਅਗਸਤ ਤੱਕ ਬੰਗਲਾ ਖਾਲੀ ਕਰਨਾ ਪਏਗਾ। ਸਾਦੇ ਸ਼ਬਦਾਂ ਵਿਚ ਕਹਿਏ ਤਾਂ 35 ਲੋਧੀ ਅਸਟੇਟ ਵਾਲਾ ਬੰਗਲਾ ਵਾਪਸ ਲੈ ਲਿਆ ਗਿਆ ਹੈ। ਪ੍ਰਿਯੰਕਾ ਗਾਂਧੀ ਨੂੰ ਐਸਪੀਜੀ ਸੁਰੱਖਿਆ ਮਿਲੀ ਸੀ ਇਸ ਲਈ ਇਹ ਬੰਗਲਾ ਮਿਲਾਇਆ ਸੀ। ਉਨ੍ਹਾਂ ਨੂੰ ਮਿਲੀ ਐਸਪੀਜੀ ਸੁਰੱਖਿਆ ਪਹਿਲਾਂ ਹੀ ਹਟਾ ਦਿੱਤੀ ਗਈ ਹੈ।

ਹੁਣ ਦੋ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਪਹਿਲਾਂ ਪ੍ਰਿਯੰਕਾ ਗਾਂਧੀ ਦਾ ਨਵਾਂ ਘਰ ਕਿੱਥੇ ਹੋਵੇਗਾ? ਦੂਜਾ, ਇਸ ਮੁੱਦੇ ‘ਤੇ ਕਾਂਗਰਸ ਦਾ ਕੀ ਜਵਾਬ ਹੋਵੇਗਾ?

ਸੂਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਹੁਣ ਲਖਨਊ ਦੇ ਕੌਲ ਹਾਊਸ ਵਿੱਚ ਰਹੇਗੀ। ਸ਼ੀਲਾ ਕੌਲ ਦੇ ਇਸ ਬੰਗਲੇ ਦੀ ਦਾ ਪਿਛਲੇ ਕਈ ਮਹੀਨੇ ਤੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦੱਸ ਦੇਈਏ ਕਿ ਸ਼ੀਲਾ ਕੌਲ ਦਾ ਗਾਂਧੀ ਪਰਿਵਾਰ ਨਾਲ ਡੂੰਘਾ ਸਬੰਧ ਹੈ। ਉਹ ਇੰਦਰਾ ਗਾਂਧੀ ਦੀ ਮਾਮੀ ਸੀ।, ਜੋ 5 ਵਾਰ ਸੰਸਦ ਮੈਂਬਰ ਰਹੀ ਕੌਲ ਨੇ ਕੈਬਨਿਟ ਮੰਤਰੀ ਤੋਂ ਰਾਜਪਾਲ ਤੱਕ ਦੀ ਯਾਤਰਾ ਕੀਤੀ।

ਇਸ ਦੇ ਨਾਲ ਹੀ ਕਾਂਗਰਸ ਦੇ ਨੇਤਾਵਾਂ, ਸੋਸ਼ਲ ਮੀਡੀਆ ਟੀਮ ਸਮੇਤ ਵੱਡੇ ਨੇਤਾਵਾਂ ਨੂੰ ਕਿਹਾ ਗਿਆ ਕਿ ਫੀਡਬੈਕ ਦਿੰਦੇ ਹੋਏ, ਇਹ ਨਹੀਂ ਲਗਣਾ ਚਾਹਿਦਾ ਕਿ ਕਾਂਗਰਸ ਬੰਗਲੇ ਲਈ ਲੜ ਰਹੀ ਹੈ।

Related posts

ਆਈਟੀ ਸ਼ੇਅਰਾਂ ਵਿੱਚ ਵਿਕਰੀ ਦੇ ਦਬਾਅ ਕਾਰਨ ਸ਼ੇਅਰ ਬਾਜ਼ਾਰ ਵਿੱਚ ਗਿਰਾਵਟ

On Punjab

ਕਾਰ ਦਰਖ਼ਤ ਨਾਲ ਟਕਰਾਉਣ ਕਾਰਨ 4 ਪੌਲੀਟੈਕਨਿਕ ਵਿਦਿਆਰਥੀ ਹਲਾਕ

On Punjab

ਹੜ੍ਹ: ਉਸਾਰੀ ਕਿਰਤੀਆਂ ਦੇ ਡਿੱਗੇ ਮਕਾਨਾਂ ਦਾ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ

On Punjab