PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਗੁਰੂ ਪੂਰਨਮਾ ਪਹਿਲੀ ਵਾਰ ਮਹਾਉਤਸਵ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ

ਪਟਿਆਲਾ-  ਗੁਰੂ ਪੂਰਨਮਾ ਮਹਾ ਉਤਸਵ ਮੌਕੇ ਹਸੀਜਾ ਪਰਿਵਾਰ ਵੱਲੋਂ ਪ੍ਰਸ਼ਾਦ ਲਗਵਾ ਕੇ ਕੜੀ ਚਾਵਲ ਦਾ ਅਤੁੱਟ ਲੰਗਰ ਵਰਤਾਇਆ ਗਿਆ ਅਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਅਤੇ ਕੜੀ ਚਾਵਲ ਦਾ ਲੰਗਰ ਸਾਈ ਬਾਬਾ ਸਮਾਨੀਆ ਗੇਟ ਵਿਖੇ ਅਤੇ ਰਜਿੰਦਰਾ ਹਸਪਤਾਲ ਵਿਖੇ ਭੇਜਿਆ ਗਿਆ। ਸਤਨਾਮ ਹਸੀਜਾ ਨੇ ਆਖਿਆ ਕਿ ਪਹਿਲੀ ਗੁਰੂ ਮੇਰੀ ਮਾਂ ਹੈ, ਮਹਾਦੇਵ ਤੋਂ ਵੱਡਾ ਗੁਰੂ ਨਹੀਂ ਉਹਨਾਂ ਦੀ ਕ੍ਰਿਪਾ ਤੋਂ ਬਿਨਾਂ ਕੋਈ ਵਰਦਾਨ ਨਹੀਂ ਅਤੇ ਇਸੀ ਦਿਨ ਸੁਧਾਰ ਸਭਾ ਦੇ ਪ੍ਰਧਾਨ ਮਿਠੁਨ ਦਾ ਜਨਮ ਦਿਨ ਸੀ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਅਤੇ ਮਹੰਤ ਯੋਗਰਾਜ ਸ਼ਰਮਾ ਸਾਂਈ ਮੰਦਿਰ ਵਾਲਿਆ ਨੇ ਮਿਲ ਕੇ ਕੇਕ ਕਟਵਾਈਆ ਅਤੇ ਪ੍ਰਧਾਨ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ। ਕੜੀ ਚਾਵਲ ਦਾ ਲੰਗਰ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਕੇਕ ਕੱਟਣ ਤੋਂ ਬਾਅਦ ਵੰਡਿਆ। ਸੁਧਾਰ ਸਭਾ ਦੇ ਸਾਰੇ ਮੈਂਬਰ ਹਰ ਵੇਲੇ ਨੇਕ ਕੰਮ ਵਿੱਚ ਖੜੇ ਹਨ ਖਾਸ ਕਰਕੇ ਜਿਹੜਾ 3 ਅਗਸਤ ਤੋਂ ਲੈ ਕੇ 11 ਅਗਸਤ ਤੱਕ ਕਾਵੜ ਸ਼ਿਵਰ ਲਗ ਰਿਹਾ ਹੈ ਅਤੇ 10 ਤਰੀਖ ਨੂੰ ਸ਼ਿਵ ਜਾਗਰਨ ਹੈ ਸਾਰੇ ਸੁਧਾਰ ਸਭਾ ਦੇ ਮੈਂਬਰਾਂ ਵਿੱਚ ਬਹੁਤ ਉਤਸਾਹ ਹੈ। ਸਤਨਾਮ ਹਸੀਜਾ ਨੇ ਕਿਹਾ ਕਿ ਕਾਵੜੀਆਂ ਦੀ ਸੇਵਾ ਸ਼ਿਵ ਜੀ ਦੀ ਸੇਵਾ ਹੈ। ਇਹ ਕਾਵੜੀਏ ਹਰੀਦੁਆਰ ਤੋਂ ਗੰਗਾ ਜਲ ਭਰ ਕੇ ਬੜੀ ਦੂਰ ਦੂਰ ਤੱਕ ਜਾਂਦੇ ਹਨ। ਇਨ੍ਹਾਂ ਦਾ ਵੱਧ ਤੋਂ ਵੱਧ ਸੇਵਾ ਕਰਨ ਦਾ ਇੰਤਜਾਮ ਜਿਵੇਂ ਕਿ ਰਹਿਣਾ, ਲੰਗਰ, ਨਹਾਉਣਾ, ਇਨ੍ਹਾਂ ਨੂੰ ਕੋਈ ਕਿਸੇ ਪ੍ਰ੍ਕਾਰ ਦਾ ਕੋਈ ਕਸ਼ਟ ਨਾ ਹੋਵੇ। ਇਸ ਮੌਕੇ ਸੁਧਾਰ ਸਭਾ ਦੇ ਸਾਰੇ ਮੈਂਬਰ ਮੌਜੂਦ ਰਹਿਣਗੇ। ਭੋਲੇ ਬਾਬਾ ਜੀ ਦੇ ਆਸ਼ਿਰਵਾਦ ਨਾਲ ਸਾਰੇ ਕੰਮ ਸ਼ਰਧਾ ਪੂਰਵਕ ਕਰਨਗੇ।

Related posts

ਤਾਲਿਬਾਨ ਦਾ ਵੱਡਾ ਐਲਾਨ – ਅਫ਼ਗਾਨਿਸਤਾਨ ਦੀ ਨਵੀਂ ਸਰਕਾਰ ’ਚ ਔਰਤਾਂ ਨੂੰ ਵੀ ਕਰੇਗਾ ਸ਼ਾਮਿਲ

On Punjab

PM ਨਾਲ ਮੁਲਾਕਾਤ ਤੋਂ ਬਾਅਦ ਹਰਸਿਮਰਤ ਦਾ ਵੱਡਾ ਬਿਆਨ: ‘ਪੰਜਾਬ ਦੀਆਂ 100% ਨੌਕਰੀਆਂ ’ਤੇ ਸਿਰਫ਼ ਪੰਜਾਬੀਆਂ ਦਾ ਹੱਕ’

On Punjab

ਚੀਨ ਨਹੀਂ ਆ ਰਿਹਾ ਹਰਕਤਾਂ ਤੋਂ ਬਾਜ, ਲੱਦਾਖ ਮਗਰੋਂ ਅਰੁਣਾਚਲ ਦੀ ਸਰਹੱਦ ਤੇ ਵਧਾ ਰਿਹਾ ਫੌਜ ਦੀ ਤਾਇਨਾਤੀ

On Punjab