72.41 F
New York, US
August 5, 2025
PreetNama
ਰਾਜਨੀਤੀ/Politics

ਪ੍ਰਸ਼ਾਂਤ ਭੂਸ਼ਣ ਖਿਲਾਫ ਅਦਾਲਤੀ ਹੱਤਕ ਕੇਸ ਦੀ ਸੁਣਵਾਈ ਮੁਲਤਵੀ, ਸੁਪਰੀਮ ਕੋਰਟਾ ਦਾ ਨਵਾਂ ਬੈਂਚ ਕਰੇਗਾ ਸੁਣਵਾਈ

ਨਵੀਂ ਦਿੱਲੀ: ਪ੍ਰਸ਼ਾਂਤ ਭੂਸ਼ਣ ਖਿਲਾਫ਼ ਸਾਲ 2009 ਤੋਂ ਚੱਲ ਰਹੇ ਅਦਾਲਤੀ ਹੱਤਕ ਦੇ ਕੇਸ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸੁਪਰੀਮ ਕੋਰਟ ਦਾ ਨਵਾਂ ਬੈਂਚ ਹੁਣ ਇਸ ਕੇਸ ਦੀ ਸੁਣਵਾਈ ਕਰੇਗਾ। ਜਸਟਿਸ ਅਰੁਣ ਮਿਸ਼ਰਾ ਦੀ ਬੈਂਚ ਨੇ ਇਸ ਕੇਸ ਦੀ ਸੁਣਵਾਈ ਕਰਦਿਆਂ ਇਸ ਨੂੰ ਭਾਰਤ ਦੇ ਚੀਫ਼ ਜਸਟਿਸ ਨੂੰ ਭੇਜ ਦਿੱਤਾ ਹੈ। ਹੁਣ ਸੀਜੇਆਈ ਨਵੇਂ ਬੈਂਚ ਦਾ ਗਠਨ ਕਰੇਗਾ। ਸੁਣਵਾਈ ਦੌਰਾਨ ਜਸਟਿਸ ਮਿਸ਼ਰਾ ਨੇ ਕਿਹਾ ਕਿ ਉਹ ਸੇਵਾਮੁਕਤ ਹੋ ਰਹੇ ਹਨ। ਹੁਣ ਅਗਲੀ ਸੁਣਵਾਈ ਕਰਨ ਲਈ ਉੱਚਿਤ ਬੈਂਚ ਫੈਸਲਾ ਕਰੇਗਾ ਕਿ ਇਸ ਮਾਮਲੇ ਨੂੰ ਵੱਡੇ ਬੈਂਚ ਕੋਲ ਭੇਜਿਆ ਜਾ ਸਕਦਾ ਹੈ ਜਾਂ ਨਹੀਂ।
ਦੱਸ ਦਈਏ ਕਿ ਬੈਂਚ ਦੀ ਪ੍ਰਧਾਨਗੀ ਕਰਦਿਆਂ ਜਸਟਿਸ ਅਰੁਣ ਮਿਸ਼ਰਾ ਨੇ ਕਿਹਾ, “ਇਸ ਕੇਸ ਦੀ ਵਿਸਥਾਰਪੂਰਵਕ ਸੁਣਵਾਈ ਦੀ ਜ਼ਰੂਰਤ ਹੈ, ਮੇਰਾ ਸਮਾਂ ਬਹੁਤ ਘੱਟ ਹੈ, ਇਸ ਲਈ ਇਹ ਚੰਗਾ ਹੋਵੇਗਾ ਜੇ ਕੋਈ ਹੋਰ ਬੈਂਚ ਇਸ ਮਾਮਲੇ ‘ਤੇ 10 ਸਤੰਬਰ ਨੂੰ ਵਿਚਾਰ ਕਰੇ।” ਚੀਫ਼ ਜਸਟਿਸ ਨਵਾਂ ਬੈਂਚ ਦਾ ਗਠਨ ਕਰਨਗੇ। ਦਰਅਸਲ, ਜਸਟਿਸ ਮਿਸ਼ਰਾ 2 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ।
ਪਿਛਲੀ ਸੁਣਵਾਈ ਵਿੱਚ ਪ੍ਰਸ਼ਾਂਤ ਭੂਸ਼ਣ ਨੇ 2009 ਵਿੱਚ ਉਨ੍ਹਾਂ ਦੇ ਬਿਆਨ ‘ਤੇ ਅਫਸੋਸ ਜਤਾਇਆ ਸੀ ਪਰ ਬਗੈਰ ਸ਼ਰਤ ਮੁਆਫੀ ਨਹੀਂ ਮੰਗੀ। ਉਨ੍ਹਾਂ ਨੇ ਕਿਹਾ ਸੀ ਕਿ ਉਦੋਂ ਮੇਰੇ ਕਹਿਣ ਦਾ ਭਾਵ ਭ੍ਰਿਸ਼ਟਾਚਾਰ ਨਹੀਂ ਸੀ ਬਲਕਿ ਸਹੀ ਢੰਗ ਨਾਲ ਡਿਊਟੀ ਨਾ ਨਿਭਾਉਣਾ ਸੀ। ਦੱਸ ਦਈਏ ਕਿ ਸਾਲ 2009 ਵਿੱਚ ਇੱਕ ਇੰਟਰਵਿਊ ਦੌਰਾਨ ਵਕੀਲ ਭੂਸ਼ਣ ਨੇ ਸੁਪਰੀਮ ਕੋਰਟ ਦੇ 8 ਸਾਬਕਾ ਚੀਫ਼ ਜਸਟਿਸ ‘ਤੇ ਉਂਗਲੀ ਉਠਾਈ ਸੀ।

Related posts

ਸੋਨੀਆ ਨੇ ਸੰਭਾਲੀ ਮੋਦੀ ਖਿਲਾਫ ਕਮਾਨ, ਦਿੱਲੀ ‘ਚ ਮੀਟਿੰਗ ਕਰ ਵੱਡਾ ਹਮਲਾ

On Punjab

ਭਾਰਤ ਦਾ ਪਹਿਲਾ ਸਵਦੇਸ਼ੀ ਪਣਡੁੱਬੀ-ਤੋੜੂ ਸ਼ੈਲੋ ਵਾਟਰ ਕਰਾਫਟ ਜਲ ਸੈਨਾ ’ਚ ਸ਼ਾਮਲ

On Punjab

PM ਮੋਦੀ ਨੇ 27 ਹਜ਼ਾਰ ਦਿਵਯਾਂਗਾਂ ਨੂੰ ਮਦਦ ਯੰਤਰ ਵੰਡ ਕੇ ਬਣਾਇਆ ਵਿਸ਼ਵ ਰਿਕਾਰਡ

On Punjab