PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪ੍ਰਧਾਨ ਮੰਤਰੀ ਮੋਦੀ ਦੋ-ਦਿਨਾ ਦੌਰੇ ’ਤੇ ਅਰਜਨਟੀਨਾ ਪੁੱਜੇ

ਬਿਊਨਸ ਆਇਰਸ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ-ਦਿਨਾ ਦੌਰੇ ’ਤੇ ਅਰਜਨਟੀਨਾ ਪੁੱਜੇ ਹਨ, ਜਿਸ ਦੌਰਾਨ ਉਹ ਚੱਲ ਰਹੇ ਸਹਿਯੋਗ ਦੀ ਸਮੀਖਿਆ ਕਰਨ ਅਤੇ ਮੁੱਖ ਖੇਤਰਾਂ ਵਿੱਚ ਦੁਵੱਲੀ ਭਾਈਵਾਲੀ ਨੂੰ ਵਧਾਉਣ ਬਾਰੇ ਚਰਚਾ ਕਰਨ ਲਈ ਮੁਲਕ ਦੇ ਚੋਟੀ ਦੇ ਆਗੂਆਂ ਨਾਲ ਗੱਲਬਾਤ ਕਰਨਗੇ।

ਸ੍ਰੀ ਮੋਦੀ ਦਾ ਈਜ਼ੇਜ਼ਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਰਸਮੀ ਸਵਾਗਤ ਕੀਤਾ ਗਿਆ।ਉਨ੍ਹਾਂ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ‘‘ਅਰਜਨਟੀਨਾ ਨਾਲ ਰਿਸ਼ਤੇ ਵਧਾਉਣ ’ਤੇ ਕੇਂਦਰਿਤ ਦੁਵੱਲੀ ਫੇਰੀ ਲਈ ਬਿਊਨਸ ਆਇਰਸ ਵਿੱਚ ਹਾਂ। ਮੈਂ ਰਾਸ਼ਟਰਪਤੀ ਜੇਵੀਅਰ ਮਾਈਲੀ ਨੂੰ ਮਿਲਣ ਅਤੇ ਉਨ੍ਹਾਂ ਨਾਲ ਵਿਸਥਾਰਪੂਰਵਕ ਗੱਲਬਾਤ ਕਰਨ ਲਈ ਉਤਸੁਕ ਹਾਂ।” ਪ੍ਰਧਾਨ ਮੰਤਰੀ ਵਜੋਂ ਮੋਦੀ ਦਾ ਅਰਜਨਟੀਨਾ ਦਾ ਇਹ ਦੂਜਾ ਦੌਰਾ ਹੈ; ਉਹ ਪਹਿਲਾਂ 2018 ਵਿੱਚ ਜੀ20 ਸੰਮੇਲਨ ਲਈ ਉਥੇ ਪਹੁੰਚੇ ਸਨ।

ਹੋਟਲ ਪਹੁੰਚਣ ’ਤੇ ਪ੍ਰਧਾਨ ਮੰਤਰੀ ਦਾ ਭਾਰਤੀ ਭਾਈਚਾਰੇ ਦੇ ਮੈਂਬਰਾਂ ਵੱਲੋਂ “ਮੋਦੀ, ਮੋਦੀ” ਅਤੇ “ਭਾਰਤ ਮਾਤਾ ਕੀ ਜੈ” ਦੇ ਨਾਅਰਿਆਂ ਨਾਲ ਸਵਾਗਤ ਕੀਤਾ ਗਿਆ, ਜਿਨ੍ਹਾਂ ਨਾਲ ਉਨ੍ਹਾਂ ਨੇ ਸੰਖੇਪ ਗੱਲਬਾਤ ਵੀ ਕੀਤੀ। ਉਨ੍ਹਾਂ ਦੇ ਸਵਾਗਤ ਲਈ ਇੱਕ ਸੱਭਿਆਚਾਰਕ ਨਾਚ ਦਾ ਪ੍ਰਦਰਸ਼ਨ ਵੀ ਕੀਤਾ ਗਿਆ।

Related posts

ਅਹਿਮਦਾਬਾਦ: 88 ਕਿਲੋਗ੍ਰਾਮ ਸੋਨਾ ਅਤੇ 19.66 ਕਿਲੋਗ੍ਰਾਮ ਗਹਿਣੇ ਜ਼ਬਤ

On Punjab

ਵਿਧਾਇਕ ਵੱਲੋਂ ਡੀਸੀ ਤੇ ਹੋਰ ਅਧਿਕਾਰੀਆਂ ਨਾਲ ਵਾਰਡਾਂ ਦਾ ਦੌਰਾ

On Punjab

ਨੌਜਵਾਨਾਂ ਵੱਲੋਂ ਮੈਰਿਟ ਦੇ ਅਧਾਰ ’ਤੇ ਸਰਕਾਰੀ ਨੌਕਰੀ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ

On Punjab