PreetNama
ਰਾਜਨੀਤੀ/Politics

ਪ੍ਰਗਿਆ ਠਾਕੁਰ ਨੇ ਭਾਜਪਾ ਲਈ ਖੜ੍ਹੀ ਕੀਤੀ ਨਵੀਂ ਮੁਸੀਬਤ, ਕਹੀ ਇਹ ਗੱਲ

ਭੁਪਾਲ: ਸਾਧਵੀ ਪ੍ਰਗਿਆ ਠਾਕੁਰ ਨੇ ਇੱਕ ਨਵਾਂ ਬਿਆਨ ਦੇ ਕੇ ਆਪਣੀ ਪਾਰਟੀ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਉਸ ਨੇ ਮਹਾਤਮਾ ਗਾਂਧੀ ਦੇ ਹਤਿਆਰੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਹੈ। ਪ੍ਰਗਿਆ ਦਾ ਇਹ ਪ੍ਰਤੀਕਰਮ ਬਾਲੀਵੁੱਡ ਅਦਾਕਾਰ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਦੇ ਬਿਆਨ ‘ਤੇ ਆਇਆ ਹੈ।

ਸਾਧਵੀ ਪ੍ਰਗਿਆ ਸਿੰਘ ਠਾਕੁਰ ਸਾਲ 2008 ਵਿੱਚ ਹੋਏ ਮਾਲੇਗਾਓਂ ਧਮਾਕਿਆਂ ਵਿੱਚ ਨਾਮਜ਼ਦ ਹੈ ਤੇ ਭਾਜਪਾ ਦੀ ਟਿਕਟ ਤੋਂ ਭੁਪਾਲ ਤੋਂ ਚੋਣ ਲੜ ਰਹੀ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਪ੍ਰਗਿਆ ਠਾਕੁਰ ਨੂੰ ਗੋਡਸੇ ਬਾਰੇ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਨਾਥੂਰਾਮ ਗੋਡਸੇ ਦੇਸ਼ ਭਗਤ ਸਨ ਤੇ ਸਦਾ ਦੇਸ਼ ਭਗਤ ਹੀ ਰਹਿਣਗੇ। ਉਸ ਨੇ ਕਿਹਾ ਕਿ ਜੋ ਲੋਕ ਗੋਡਸੇ ਨੂੰ ਅੱਤਵਾਦੀ ਦੱਸ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਚੋਣਾਂ ਵਿੱਚ ਮੂੰਹਤੋੜ ਜਵਾਬ ਮਿਲ ਜਾਵੇਗਾ।

Related posts

Punjab School Closed: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ

On Punjab

ਮਨੀਪੁਰ ਹਿੰਸਾ ਦੇ ਲੀਕ ਹੋਏ ਸਾਰੇ ਆਡੀਓ ਜਾਂਚ ਲਈ ਕਿਉਂ ਨਹੀਂ ਭੇਜੇ: ਸੁਪਰੀਮ ਕੋਰਟ

On Punjab

Jio ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਜੋਖ਼ਮ ਸੀ: ਅੰਬਾਨੀ

On Punjab