PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੂਤਿਨ-ਟਰੰਪ ਫੋਨ ਕਾਲ ਦੌਰਾਨ ਭਾਰਤ-ਪਾਕਿ ਟਕਰਾਅ ’ਤੇ ਵੀ ਹੋਈ ਚਰਚਾ: ਕ੍ਰੈਮਲਿਨ

ਮਾਸਕੋ- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ (Russian President Vladimir Putin and US President Donald Trump) ਵਿਚਕਾਰ ਫ਼ੋਨ ਕਾਲ ਦੌਰਾਨ ਵਿਚਾਰੇ ਗਏ ਮੁੱਦਿਆਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਏ ਹਾਲੀਆ ਟਕਰਾਅ ਦਾ ਮੁੱਦਾ ਵੀ ਸ਼ਾਮਲ ਸੀ। ਇਹ ਗੱਲ ਕ੍ਰੈਮਲਿਨ ਦੇ ਇੱਕ ਸਹਾਇਕ ਨੇ ਕਹੀ ਹੈ।

ਕ੍ਰੈਮਲਿਨ ਦੇ ਸਹਾਇਕ ਯੂਰੀ ਊਸ਼ਾਕੋਵ (Kremlin aide Yury Ushakov) ਨੇ ਇੱਕ ਬ੍ਰੀਫਿੰਗ ਵਿੱਚ ਦੱਸਿਆ ਕਿ ਬੁੱਧਵਾਰ ਨੂੰ ਆਪਣੀ ਗੱਲਬਾਤ ਦੌਰਾਨ, ਦੋਵਾਂ ਆਗੂਆਂ ਨੇ ਯੂਕਰੇਨ ‘ਤੇ ਚਰਚਾ ਕੀਤੀ ਅਤੇ ਕੁਝ ਹੋਰ ਮੁੱਦਿਆਂ ਨੂੰ ਵੀ ਵਿਚਾਰਿਆ।

ਗ਼ੌਰਤਲਬ ਹੈ ਕਿ ਟਰੰਪ ਨੇ ਵਾਰ-ਵਾਰ ਦਾਅਵਾ ਕੀਤਾ ਹੈ ਕਿ ਉਨ੍ਹਾਂ ਭਾਰਤ ਅਤੇ ਪਾਕਿਸਤਾਨ ਨੂੰ ਲੜਾਈ ਤੋਂ ਰੋਕਿਆ ਹੈ। ਹਾਲਾਂਕਿ, ਭਾਰਤ ਇਹੋ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਨਾਲ ਦੁਸ਼ਮਣੀ ਖਤਮ ਕਰਨ ‘ਤੇ ਸਮਝ ਦੋਵਾਂ ਫੌਜਾਂ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ (DGMOs) ਵਿਚਕਾਰ ਸਿੱਧੀ ਗੱਲਬਾਤ ਤੋਂ ਬਾਅਦ ਬਣੀ ਸੀ।

ਇਸ ਦੌਰਾਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਵਿਸ਼ੇਸ਼ ਸਹਾਇਕ ਸਈਦ ਤਾਰਿਕ ਫਾਤਮੀ ਨੇ ਕਿਹਾ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੂਤਿਨ ਨੂੰ ਭਾਰਤ ਨਾਲ ਟਕਰਾਅ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਨ ਦੀ ਅਪੀਲ ਕੀਤੀ ਹੈ।

Related posts

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਲੱਖਾਂ ਸ਼ਰਧਾਲੂਆਂ ਵੱਲੋਂ ਸਿਜਦਾ

On Punjab

15 ਸਾਲਾ ਸਕੂਲ ਵਿਦਿਆਰਥੀ ਦੀ ਝੀਲ ’ਚ ਡੁੱਬਣ ਕਾਰਨ ਮੌਤ

On Punjab

US Cleric Shot : ਨਿਊਯਾਰਕ ‘ਚ ਮਸਜਿਦ ਦੇ ਬਾਹਰ ਮੌਲਵੀ ‘ਤੇ ਗੋਲ਼ੀ ਨਾਲ ਹਮਲਾ, ਇਲਾਜ ਦੌਰਾਨ ਹੋਈ ਮੌਤ

On Punjab