72.23 F
New York, US
October 14, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਲੀਸ ਸੁਰੱਖਿਆ ਦੇ ਬਾਵਜੂਦ ਧਰਮਕੋਟ ’ਚ ਰੈਡੀਮੇਡ ਸਟੋਰ ਦੇ ਮਾਲਕ ਦੀ ਗੋਲੀ ਮਾਰ ਕੇ ਹੱਤਿਆ

ਧਰਮਕੋਟ- ਇੱਥੋਂ ਦੇ ਇੱਕ ਨਾਮੀ ਰੈਡੀਮੈਡ ਸਟੋਰ (ਗੈਰੀ ਕੁਲੈਕਸ਼ਨ) ਦੇ ਮਾਲਕ ਦੀ ਸਿਖਰ ਦੁਪਹਿਰੇ ਵੇਲੇ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਉਕਤ ਸਟੋਰ ਮਾਲਕ ਨੂੰ ਲੰਬੇ ਸਮੇਂ ਤੋਂ ਗੈਂਗਸਟਰ ਨਰੂਆਣਾ ਗਰੁੱਪ ਵਲੋਂ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ।
ਧਮਕੀਆਂ ਦੇ ਮੱਦੇਨਜ਼ਰ ਪੁਲੀਸ ਵਲੋਂ ਉਸ ਨੂੰ ਸੁਰੱਖਿਆ ਵੀ ਮੁੱਹਈਆ ਕਰਵਾਈ ਗਈ ਸੀ ਪਰ ਉਸ ਦਾ ਸੁਰੱਖਿਆ ਕਰਮੀ ਛੁੱਟੀ ਉੱਤੇ ਸੀ। ਮ੍ਰਿਤਕ ਨੌਜਵਾਨ ਰਜਿੰਦਰਾ ਰੋਡ ਉੱਤੇ ਗੈਰੀ ਕੁਲੈਕਸ਼ਨ ਨਾਮੀ ਰੈਡੀਮੈਂਡ ਸਟੋਰ ਚਲਾਉਂਦਾ ਸੀ।
ਮਿਲੀ ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਗੈਰੀ ਨਾਮੀ ਨੌਜਵਾਨ ਉਪਰ ਹਮਲਾਵਰਾਂ ਨੇ ਪੰਡੋਰੀ ਪਿੰਡ ਨੂੰ ਜਾਣ ਵਾਲੇ ਪੁਲ ਨਜ਼ਦੀਕ ਹਮਲਾ ਕੀਤਾ ਜਿਸ ਦੌਰਾਨ ਉਸ ਦੇ ਸਿਰ ਉੱਤੇ ਗੋਲੀ ਲੱਗੀ। ਇਸ ਤੋਂ ਬਾਅਦ ਹਮਲਾ ਕਰਨ ਵਾਲੇ ਫਰਾਰ ਹੋ ਗਏ। ਪਰਿਵਾਰ ਨੇ ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਮੋਗਾ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਜ਼ਿਲ੍ਹਾ ਪੁਲੀਸ ਦੇ ਉੱਚ ਅਧਿਕਾਰੀ ਘਟਨਾ ਸਥਾਨ ਉੱਤੇ ਪੁੱਜੇ ਹੋਏ ਸਨ।

ਪੁਲੀਸ ਹਮਲਾਵਰਾਂ ਦੀ ਗਿਣਤੀ ਅਤੇ ਉਨ੍ਹਾਂ ਦੀ ਮੌਜੂਦਾ ਲੋਕੇਸ਼ਨ ਦਾ ਪਤਾ ਲਗਾਉਣ ਵਿੱਚ ਰੁੱਝੀ ਹੋਈ ਹੈ। ਇਸ ਵਾਰਦਾਤ ਤੋਂ ਬਾਅਦ ਧਰਮਕੋਟ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈਕੇ ਪੁਲੀਸ ਦਾ ਕੋਈ ਵੀ ਅਧਿਕਾਰੀ ਅਜੇ ਗੱਲ ਕਰਨ ਨੂੰ ਤਿਆਰ ਨਹੀਂ ਹੈ।

ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਦੁਪਹਿਰ ਵੇਲੇ ਜਲੰਧਰ ਰੋਡ ਸਥਿਤ ਇੱਕ ਵਾਸ਼ਿੰਗ ਸਟੇਸ਼ਨ ‘ਤੇ ਗੱਡੀ ਧਵਾਉਣ ਲਈ ਘਰੋਂ ਨਿਕਲਿਆ ਸੀ। ਕੁਝ ਸਮੇਂ ਬਾਅਦ ਗੱਡੀ ਵਿੱਚ ਲੱਗੇ ਜੀਪੀਐੱਸ ਸਿਸਟਮ ਤੋਂ ਘਰ ਵਾਲਿਆਂ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਚੱਲਿਆ। ਜਦੋਂ ਕੁਝ ਮਿੰਟ ਗੱਡੀ ਦੀ ਉੱਥੋਂ ਹਿਲਜੁਲ ਨਾ ਹੋਈ ਤਾਂ ਉਸ ਦੇ ਦੁਕਾਨ ਵਾਲੇ ਮੁਲਾਜ਼ਮ ਨੇ ਲੌਕੇਸ਼ਨ ਵਾਲੀ ਜਗ੍ਹਾ ਉੱਤੇ ਜਾ ਕੇ ਦੇਖਿਆ ਤਾਂ ਉਸ ਦੇ ਗੋਲੀ ਲੱਗੀ ਹੋਈ ਸੀ।

Related posts

ਐਲਨ ਮਸਕ ਨੇ ਗਾਜ਼ਾ ‘ਚ ਸਟਾਰਲਿੰਕ ਇੰਟਰਨੈੱਟ ਦੇਣ ਦਾ ਕੀਤਾ ਐਲਾਨ, ਭੜਕਿਆ ਇਜ਼ਰਾਈਲ, ਦਿੱਤੀ ਇਹ ਧਮਕੀ

On Punjab

G7 Summit : ਛੇ ਦਿਨਾਂ ਦੀ ਵਿਦੇਸ਼ ਯਾਤਰਾ ‘ਤੇ ਰਵਾਨਾ ਹੋਏ PM ਮੋਦੀ, G7 ਸੰਮੇਲਨ ਤੇ FIPIC III ਸੰਮੇਲਨ ‘ਚ ਵੀ ਹੋਣਗੇ ਸ਼ਾਮਲ

On Punjab

ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ: ਵਿਧਾਇਕਾ ਵੱਲੋਂ ਕਾਉਂਕੇ ਖੋਸਾ ਤੋਂ ਡੱਲਾ ਸੜਕ ਦਾ ਨਿਰਮਾਣ ਕਾਰਜ ਸ਼ੁਰੂ

On Punjab