70.43 F
New York, US
October 13, 2026
PreetNama
ਖਬਰਾਂ/News

ਪੁਲਿਸ ਸੁੱਤੀ ਕੁੰਭਕਰਨੀ ਨੀਂਦ, ਸਕੂਲ ‘ਚੋਂ ਰਾਸ਼ਣ ਚੋਰੀ ਦੀਆਂ ਘਟਨਾਵਾਂ ‘ਚ ਹੋਣ ਲੱਗਿਆ ਵਾਧਾ!!!

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਦੇ ਅੰਦਰ ਚੋਰੀ ਅਤੇ ਲੁੱਟਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਲਗਾਤਾਰ ਵਾਪਰ ਰਹੀਆਂ ਇਹ ਘਟਨਾਵਾਂ ਜਿਥੇ ਚਿੰਤਾਂ ਦਾ ਵਿਸ਼ਾ ਹਨ, ਉਥੇ ਹੀ ਸਾਡੇ ਪੁਲਿਸ ਤੰਤਰ ਉਪਰ ਵੀ ਕਈ ਪ੍ਰਕਾਰ ਦੇ ਸਵਾਲ ਖੜੇ ਕਰ ਰਹੀਆਂ ਹਨ। ਦੱਸ ਦਈਏ ਕਿ ਤਾਜ਼ਾ ਚੋਰੀ ਦੀ ਘਟਨਾ ਕਿਸੇ ਹੋਰ ਥਾਂ ਤੋਂ ਨਹੀਂ, ਬਲਕਿ ਇਕ ਸਰਕਾਰੀ ਸਕੂਲ ਤੋਂ ਹੀ ਸਾਹਮਣੇ ਆਈ ਹੈ। ਸਰਕਾਰੀ ਮਿਡਲ ਸਕੂਲ ਪਿੰਡ ਗੁਰੂਹਰਸਹਾਏ ਵਿਖੇ ਅਣਪਛਾਤੇ ਚੋਰ ਦਾਖ਼ਲ ਹੋ ਕੇ ਸਕੂਲ ਦੇ ਅੰਦਰੋਂ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਨੂੰ ਦਿੱਤੀ ਲਿਖਤੀ ਸ਼ਿਕਾਇਤ ਦੇ ਵਿਚ ਸਰਕਾਰੀ ਮਿਡਲ ਸਕੂਲ ਪਿੰਡ ਗੁਰੂਹਰਸਹਾਏ ਦੇ ਮੁੱਖ ਅਧਿਆਪਕ ਨੇ ਦੱਸਿਆ ਕਿ 26 ਨਵੰਬਰ 2019 ਦੀ ਰਾਤ ਨੂੰ ਸਕੂਲ ਦੇ ਅੰਦਰ ਬਣੇ ਅਨਾਜ਼ ਵਾਲੇ ਕਮਰੇ ਵਿਚੋਂ 6 ਕੁਇੰਟਲ ਕਣਕ, ਸਾਢੇ 4 ਕੁਇੰਟਲ ਚਾਲਕ ਆਦਿ ਅਨਾਜ਼ ਅਣਪਛਾਤੇ ਵਿਅਕਤੀ ਚੋਰੀ ਕਰਕੇ ਲੈ ਗਏ। ਉਨ੍ਹਾਂ ਆਪਣੀ ਸ਼ਿਕਾਇਤ ਦੇ ਵਿਚ ਇਹ ਵੀ ਦੋਸ਼ ਲਗਾਇਆ ਕਿ ਸਕੂਲ ਦੇ ਬੂਹੇ ਬਾਰੀਆਂ ਦੇ ਜੰਦਰੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਉਨ੍ਹਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਥੇ ਇਹ ਵੀ ਦੱਸ ਦਈਏ ਕਿ ਚਾਰ ਪੱਖੇ ਸਰਕਾਰੀ ਮਿਡਲ ਸਕੂਲ ਪਿੰਡ ਗੁਰੂਹਰਸਹਾਏ ਤੋਂ ਇਲਾਵਾ ਦੋ ਪੱਖੇ ਅਤੇ ਇਕ ਨਲਕਾ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਗੁਰੂਹਰਸਹਾਏ ਵਿਚੋਂ ਅਣਪਛਾਤੇ ਚੋਰੀ ਪਿਛਲੇ ਦਿਨੀਂ ਚੋਰੀ ਕਰਕੇ ਲੈ ਗਏ ਹਨ। ਦੂਜੇ ਪਾਸੇ ਜੇਕਰ ਪੁਲਿਸ ਅਧਿਕਾਰੀਆਂ ਦੀ ਮੰਨੀਏ ਤਾਂ, ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਤਾਂ ਉਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ ਅਤੇ ਉਹ ਹੁਣ ਚੋਰਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕਰਦਿਆ ਹੋਇਆ ਕਿਹਾ ਕਿ ਛੇਤੀ ਹੀ ਚੋਰਾਂ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ।

 

Related posts

ਗਿਆਨੀ ਬਲਦੇਵ ਸਿੰਘ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਨਵੇਂ ਜਥੇਦਾਰ ਨਿਯੁਕਤ

On Punjab

Delhi IGI Airport ‘ਤੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼, ਭਾਰਤ ਰਾਹੀਂ ਸ਼੍ਰੀਲੰਕਾਈ ਨਾਗਰਿਕਾਂ ਨੂੰ ਵਿਦੇਸ਼ ਭੇਜਦੇ ਸਨ ਮੁਲਜ਼ਮ

On Punjab

ਪਟਿਆਲਾ ’ਚ ਚੋਰੀ ਹੋਇਆ ਪੋਲੋ ਖਿਡਾਰੀ ਦਾ ਬੁੱਤ ਕਬਾੜ ’ਚੋਂ ਮਿਲਿਆ

On Punjab