PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਪੁਲਿਸ ਡੀਏਵੀ ਪਬਲਿਕ ਸਕੂਲ ’ਚ ਗਾਂਧੀ ਜਯੰਤੀ ਮਨਾਈ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਗਾਂਧੀ ਜਯੰਤੀ ਮਨਾਈ

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ’ਚ ਗਾਂਧੀ ਜਯੰਤੀ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅਮਨ ਅਰੋੜਾ ਦੇ ਭਾਸ਼ਣ ਨਾਲ ਹੋਈ। ਉਨ੍ਹਾਂ ਆਪਣੇ ਭਾਸ਼ਣ ’ਚ ਦੱਸਿਆ ਕਿ ਕਿਵੇਂ ਮਹਾਤਮਾ ਗਾਂਧੀ ਨੇ ਸੱਤਿਆਗ੍ਰਹਿ ਤੇ ਅਹਿੰਸਾ ਨਾਲ ਨਾ ਸਿਰਫ਼ ਭਾਰਤ ’ਚ ਸਗੋਂ ਦੱਖਣੀ ਅਫ਼ਰੀਕਾ ’ਚ ਵੀ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਡਾ. ਕੁਲਜੀਤ ਸਿੰਘ ਵੱਲੋਂ ਰਚਿਤ ਸਮੂਹ ਗੀਤ ਪੇਸ਼ ਕੀਤਾ ਗਿਆ, ਜਿਸ ’ਚ ਗਾਂਧੀ ਜੀ ਦੇ ਜੀਵਨ ਦੇ ਮੁੱਖ ਸੰਦੇਸ਼ਾਂ, ਜਿਵੇਂ ਸੱਚਾਈ, ਇਮਾਨਦਾਰੀ, ਵਫ਼ਾਦਾਰੀ ਤੇ ਮਨ ਤੇ ਆਲੇ-ਦੁਆਲੇ ਦੀ ਸਫ਼ਾਈ ਬਾਰੇ ਚਾਨਣਾ ਪਾਇਆ ਗਿਆ। ਵਿਦਿਆਰਥੀਆਂ ਵੱਲੋਂ ‘ਸਵੱਛਤਾ’ ਵਿਸ਼ੇ ’ਤੇ ਆਧਾਰਤ ਇਕ ਛੋਟਾ ਜਿਹਾ ਨਾਟਕ ਪੇਸ਼ ਕੀਤਾ ਗਿਆ, ਜਿਸ ’ਚ ਵਿਦਿਆਰਥੀਆਂ ਵੱਲੋਂ ਆਪਣੇ ਜੀਵਨ ’ਚ ਸਫ਼ਾਈ ਰੱਖਣ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ਤੇ ਇਸ ਤਬਦੀਲੀ ਦੀ ਸ਼ੁਰੂਆਤ ਖ਼ੁਦ ਤੋਂ ਕੀਤੀ ਗਈ। ਪਿ੍ੰਸੀਪਲ ਡਾ. ਰਸ਼ਮੀ ਵਿਜ ਨੇ ਸਵੱਛਤਾ ਦਾ ਪ੍ਰਣ ਪੜ੍ਹਿਆ ਤੇ ਸਮੂਹ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਰੱਖਣ ਲਈ ਕੁਝ ਸਮਾਂ ਸਮਰਪਿਤ ਕਰਨ ਤੇ ਇਸ ਦੀ ਲੋੜ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਪ੍ਰੇਰਿਤ ਕੀਤਾ। ਇਸ ਗਤੀਵਿਧੀ ਦਾ ਤਾਲਮੇਲ ਅਰਵਿੰਦਰ ਕੌਰ, ਬਲਵਿੰਦਰ ਸਿੰਘ, ਪੂਰਨਿਮਾ ਸ਼ਰਮਾ ਤੇ ਮਨੋਜ ਦੱਤਾ ਤੇ ਰਮਨ ਕੁਮਾਰ ਨੇ ਕੀਤਾ।

Related posts

Punjab ਗਲਤ ਲਿਖਣ ‘ਤੇ ਟ੍ਰੋਲ ਹੋਣ ‘ਤੇ ਦਿਲਜੀਤ ਦੋਸਾਂਝ ਨੂੰ ਆਇਆ ਗੁੱਸਾ, ਸਾਜ਼ਿਸ਼ਕਾਰਾਂ ਨੂੰ ਦਿੱਤਾ ਕਰਾਰਾ ਜਵਾਬ

On Punjab

NIA ਵੱਲੋਂ ਗਾਇਕ ਕੰਵਰ ਗਰੇਵਾਲ ਦੇ ਘਰ ਰੇਡ, ਗੈਂਗਸਟਰ ਮਾਮਲੇ ‘ਚ ਕੀਤੀ ਜਾ ਰਹੀ ਹੈ ਕਾਰਵਾਈ

On Punjab

ਮਾਧੁਰੀ ਦੀਕਸ਼ਿਤ ਨੇ ਆਇਫਾ ਨਾਲ ਸਾਂਝ ਨੂੰ ਕੀਤਾ ਯਾਦ

On Punjab