PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਨੂੰ ਮਾਰੀ ਗੋਲੀ

ਧਰਮਕੋਟ- ਧਰਮਕੋਟ ਦੇ ਨਜ਼ਦੀਕੀ ਪਿੰਡ ਨੂਰਪੁਰ ਹਕੀਮਾਂ ਵਿੱਚ ਲੰਘੀ ਰਾਤ ਆਪਸੀ ਰੰਜਿਸ਼ ਦੇ ਚਲਦਿਆਂ ਇੱਕ ਨੌਜਵਾਨ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਨੂੰ ਪਰਿਵਾਰ ਵਲੋਂ ਕੋਟੀਸੇ ਖਾਂ ਦੇ ਨਿਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਜ਼ਖ਼ਮੀ ਨੌਜਵਾਨ ਰਾਣਾ ਸਿੰਘ ਦੇ ਬਿਆਨਾਂ ਉੱਤੇ ਪਿੰਡ ਦੇ ਦੋ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕਨ ਰਾਤ 10 ਵਜੇ ਦੇ ਕਰੀਬ ਰਾਣਾ ਸਿੰਘ ਆਪਣੇ ਇੱਕ ਦੋਸਤ ਦਿਆਲੂ ਨੂੰ ਜੋ ਕਿ ਨਸ਼ੇ ਦੀ ਹਾਲਤ ਵਿੱਚ ਸੀ ਨੂੰ ਘਰ ਛੱਡਣ ਜਾ ਰਿਹਾ ਸੀ। ਇਸੇ ਦੌਰਾਨ ਪਿੰਡ ਦੇ ਹੀ ਇੱਕ ਨੌਜਵਾਨ ਗਗਨਦੀਪ ਸਿੰਘ ਨੇ ਉਹਨਾਂ ਦੇ ਮੋਟਰਸਾਈਕਲ ਅੱਗੇ ਆਪਣਾ ਮੋਟਰਸਾਈਕਲ ਲਗਾਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ।

ਮੁਲਜ਼ਮ ਗਗਨ ਉੱਥੋ ਨਜਿੱਠ ਲੈਣ ਦਾ ਕਹਿ ਕੇ ਚਲਾ ਗਿਆ ਅਤੇ ਕੁਝ ਸਮੇਂ ਬਾਅਦ ਆਪਣੇ ਇੱਕ ਸਾਥੀ ਮਾਣਾ ਸਿੰਘ ਨੂੰ ਨਾਲ ਲੈ ਕੇ ਰਾਣਾ ਸਿੰਘ ਦੇ ਘਰ ਕੋਲ ਆਇਆ। ਜਦੋਂ ਰਾਣਾ ਸਿੰਘ ਉਨ੍ਹਾਂ ਦੇ ਨਜ਼ਦੀਕ ਗਿਆ ਤਾਂ ਗਗਨ ਨੇ ਆਪਣੇ ਨਾਲ ਲਿਆਂਦੇ ਪਿਸਤੌਲ ਨਾਲ ਰਾਣੇ ਉੱਪਰ ਗੋਲੀ ਚਲਾ ਦਿੱਤੀ ਜੋ ਉਸ ਦੀ ਖੱਬੀ ਕੂਹਣੀ ਵਿੱਚ ਲੱਗੀ। ਰੌਲੇ ਕਾਰਨ ਮੁਲਜ਼ਮ ਆਪਣੇ ਨਾਲ ਲਿਆਂਦਾ ਪਿਸਤੌਲ ਵੀ ਉੱਥੇ ਛੱਡਕੇ ਫਰਾਰ ਹੋ ਗਏ ‌ਜਿਸ ਨੂੰ ਪੀੜਤ ਧਿਰ ਨੇ ਪੁਲੀਸ ਨੂੰ ਸੌਂਪ ਦਿੱਤਾ ਹੈ। ਪਰਿਵਾਰ ਵਲੋਂ ਜ਼ਖਮੀ ਰਾਣਾ ਸਿੰਘ ਨੂੰ ਇਲਾਜ ਲਈ ਕੋਟ ਈਸੇ ਖਾਂ ਦੇ ਨਿੱਜੀ ਹਸਪਤਾਲ ਭਰਤੀ ਕਰਕੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਮੁਖੀ ਲਛਮਣ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਉੱਤੇ ਗਗਨ ਅਤੇ ਮਾਣਾ ਸਿੰਘ ਨਾਮੀ ਪਿੰਡ ਦੇ ਦੋ ਨੌਜਵਾਨਾਂ ਉਪਰ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਅਗੇਰਲੀ ਜਾਂਚ ਆਰੰਭ ਦਿੱਤੀ ਹੈ।

Related posts

‘ਅਸ਼ਲੀਲ ਵੀਡੀਓ’ ‘ਚ ਘਿਰ ਸਕਦੀ ‘ਆਪ’ ਸਰਕਾਰ! ਰਾਜਪਾਲ ਵੱਲੋਂ ਡੀਜੀਪੀ ਨੂੰ ਜਾਂਚ ਦੇ ਹੁਕਮ

On Punjab

PM Modi in Mangarh : ਮਾਨਗੜ੍ਹ ਧਾਮ ਨੂੰ ਰਾਸ਼ਟਰੀ ਸਮਾਰਕ ਐਲਾਨਿਆ, ਪੀਐੱਮ ਨੇ ਕਿਹਾ – ਗੋਵਿੰਦ ਗੁਰੂ ਲੱਖਾਂ ਆਦਿਵਾਸੀਆਂ ਦੇ ਨਾਇਕ

On Punjab

ਸਿੱਖ ਡਰਾਈਵਰ ਨਾਲ ਕੁੱਟਮਾਰ ਕੇਸ ‘ਚ ਪੁਲਿਸ ਵਾਲੇ ਬਰਖ਼ਾਸਤ

On Punjab