PreetNama
ਖਾਸ-ਖਬਰਾਂ/Important News

ਪੁਤਿਨ ਨੇ ਆਫ ਕੈਮਰਾ ਲਗਵਾਈ ਕੋਰੋਨਾ ਦੀ ਵੈਕਸੀਨ, ਨਹੀਂ ਦੱਸਿਆ ਵੈਕਸੀਨ ਦਾ ਨਾਂ, ਹੁਣ ਉੱਠ ਰਹੇ ਸਵਾਲ

ਰਾਸ਼ਟਰਪਤੀ ਵਾਲਦੀਮੀਰ ਪੁਤਿਨ (Vladimir Putin) ਨੂੰ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਈ ਪਰ ਇਸ ਦੌਰਾਨ ਨਾ ਤਾਂ ਕੋਈ ਵੀਡੀਓ ਜਾਰੀ ਹੋਇਆ, ਨਾ ਹੀ ਫੋਟੋ। ਸਰਕਾਰ ਨੇ ਸਿਰਫ਼ ਬਿਆਨ ਜਾਰੀ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਅਜੇ ਤਕ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਰੂਸ ਵੱਲ਼ੋਂ ਮਨਜ਼ੂਰ ਕੀਤੇ ਗਏ ਤਿੰਨ ਟੀਕਿਆਂ ‘ਚੋਂ ਪੁਤਿਨ ਨੇ ਕਿਹੜੀ ਵੈਕਸੀਨ ਲਗਵਾਈ ਹੈ। ਹਾਲਾਂਕਿ ਹੁਣ ਇਸ ਨੂੰ ਲੈ ਕੇ ਕਈ ਸਵਾਲ ਵੀ ਖੜ੍ਹੇ ਹੋ ਰਹੇ ਹਨ।

ਕ੍ਰੇਮਲਿਨ ਨੇ ਬੁਲਾਰਾ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਵੈਕਸੀਨ ਲਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਚੰਗਾ ਮਹਿਸੂਸ ਕਰ ਰਹੇ ਹਨ। ਟੀਕਾਕਰਨ ਤੋਂ ਬਾਅਦ ਉਨ੍ਹਾਂ ਨੇ ਪੂਰੇ ਦਿਨ ਦਾ ਕੰਮ ਵੀ ਕੀਤਾ। ਪੇਸਕੋਵ ਨੇ ਪਹਿਲਾਂ ਹੀ ਸਾਫ਼ ਕਰ ਦਿੱਤਾ ਸੀ ਕਿ ਰਾਸ਼ਟਰਪਤੀ ਦੇ ਟੀਕਾਕਰਨ ਦੀ ਕੋਈ ਤਸਵੀਰ ਜਾਂ ਵੀਡੀਓ ਜਾਰੀ ਨਹੀਂ ਕੀਤੀ ਜਾਵੇਗੀ, ਕਿਉਂਕਿ ਉਨ੍ਹਾਂ ਨੂੰ ਇਹ ਪਸੰਦ ਨਹੀਂ ਹੈ।
ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ‘ਚ ਉਨ੍ਹਾਂ ਕਿਹਾ ਸੀ, ਜਿੱਥੇ ਤਕ ਕੈਮਰੇ ਦੇ ਸਾਹਮਣੇ ਟੀਕਾ ਲਗਵਾਉਣ ਦੀ ਗੱਲ ਹੈ, ਤਾਂ ਰਾਸ਼ਟਰਪਤੀ ਨੇ ਕਦੇ ਇਸ ਦਾ ਸਮਰਥਨ ਨਹੀਂ ਕੀਤਾ ਹੈ, ਉਹ ਇਸ ਨੂੰ ਪਸੰਦ ਨਹੀਂ ਕਰਦੇ ਹਨ। ਰਾਸ਼ਟਰਪਤੀ ਪੁਤਿਨ ਨੇ ਕੋਰੋਨਾ ਖ਼ਿਲਾਫ਼ ਟੀਕਾ ਲੱਗਾ ਕੇ ਰੂਸ ਦੇ ਲੋਕਾਂ ਲਈ ਇਕ ਚੰਗਾ ਉਦਾਹਰਨ ਸਥਾਪਿਤ ਕੀਤਾ ਸੀ। ਉਨ੍ਹਾਂ ਨੇ ਦੱਸਿਆ ਕਿ ਲਗਪਗ ਤਿੰਨ ਹਫ਼ਤੇ ਬਾਅਦ ਉਨ੍ਹਾਂ ਨੂੰ ਟੀਕੇ ਦੀ ਦੂਜੀ ਡੋਜ਼ ਦਿੱਤੀ ਜਾਵੇਗੀ।

Related posts

US President Election: ਅਮਰੀਕਾ ‘ਚ ਦੁਬਾਰਾ ਗਿਣੀਆਂ ਜਾਣਗੀਆਂ ਵੋਟਾਂ, ਹੱਥਾਂ ਨਾਲ ਹੋਵੇਗੀ ਬੈਲਟ ਪੇਪਰ ਦੀ ਗਿਣਤੀ

On Punjab

Pakistan Economic Crisis : ਪਾਕਿਸਤਾਨ ‘ਚ ਹੋਰ ਵਧ ਸਕਦੀ ਹੈ ਮਹਿੰਗਾਈ, ਪਾਕਿ ਵਿੱਤ ਮੰਤਰਾਲੇ ਨੇ ਦਿੱਤੀ ਚਿਤਾਵਨੀ

On Punjab

ਜਸਟਿਸ ਵਿਨੋਦ ਚੰਦਰਨ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ

On Punjab