PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੁਣੇ: ਸੜਕ ਹਾਦਸੇ ’ਚ ਦੋ ਵਿਦਿਆਰਥੀ ਹਲਾਕ; ਦੋ ਜ਼ਖ਼ਮੀ

ਪੁਣੇ- ਪੁਣੇ ਜ਼ਿਲ੍ਹੇ ਵਿੱਚ ਮੁੰਬਈ-ਬੰਗਲੂਰੂ ਹਾਈਵੇਅ ’ਤੇ ਅੱਜ ਸਵੇਰੇ ਵਾਪਰੇ ਸੜਕ ਹਾਦਸੇ ’ਚ ਦੋ ਕਾਲਜ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ।ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਹਾਈਵੇਅ ਦੇ ਨਾਲ ਦੇਹੂ ਰੋਡ ਕੋਲ ਈਦਗਾਹ ਮੈਦਾਨ ਨੇੜੇ ਸਵੇਰੇ 5.45 ਵਜੇ ਵਾਪਰਿਆ, ਜਦੋਂ ਚਾਰੇ ਵਿਦਿਆਰਥੀ ਲੋਨਾਵਾਲਾ ਹਿੱਲ ਸਟੇਸ਼ਨ ਤੋਂ ਵਾਪਸ ਆ ਰਹੇ ਸਨ।

ਦੇਹੂ ਰੋਡ ਪੁਲੀਸ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਾਰ ਨੇ ਪਿੱਛੇ ਤੋਂ ਇੱਕ ਕੰਟੇਨਰ ਟਰੱਕ ਨੂੰ ਟੱਕਰ ਮਾਰ ਦਿੱਤੀ। ਇਹ ਚਾਰੇ Symbiosis ਕਾਲਜ ਦੇ ਬੀਬੀਏ ਵਿਦਿਆਰਥੀ ਸਨ ਅਤੇ ਸੈਰ-ਸਪਾਟੇ ਲਈ ਲੋਨਾਵਾਲਾ ਗਏ ਸਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਪੁਣੇ ਵਾਪਸ ਆਉਂਦੇ ਸਮੇਂ ਵਾਪਰਿਆ।

ਅਧਿਕਾਰੀ ਨੇ ਦੱਸਿਆ, ‘ਟੱਕਰ ਕਾਰਨ ਦਿਵਿਆ ਰਾਜ ਸਿੰਘ ਰਾਠੌੜ (20) ਅਤੇ ਸਿਧਾਂਤ ਆਨੰਦ ਸ਼ੇਖਰ (20) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ – ਹਰਸ਼ ਮਿਸ਼ਰਾ (21) ਅਤੇ ਨਿਹਾਰ ਤਾਂਬੋਲੀ (20) – ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।’’ ਅਧਿਕਾਰੀ ਨੇ ਕਿਹਾ ਕਿ ਪੁਲੀਸ ਨੇ ਟਰੱਕ ਡਰਾਈਵਰ, ਜਿਸ ਦੀ ਪਛਾਣ ਮਨੀਸ਼ ਕੁਮਾਰ ਸੂਰਜ ਮਨੀਪਾਲ (39), ਮੁੰਬਈ ਦੇ ਵਡਾਲਾ ਨਿਵਾਸੀ ਵਜੋਂ ਹੋਈ ਹੈ, ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਘਟਨਾ ਦੀ ਜਾਂਚ ਜਾਰੀ ਹੈ।

Related posts

ਰਾਮ ਲੀਲਾ ‘ਚ ਦਿੱਸੀ ਬੀਜੇਪੀ ਲੀਡਰ ਦੀ ਰਾਸਲੀਲਾ, ਵੀਡੀਓ ਵਾਇਰਲ

On Punjab

CM ਮਾਨ ਦੇ ਮੁੱਖ ਸਕੱਤਰ IAS ਵਿਜੋਏ ਕੁਮਾਰ ਨੇ ਸਾਂਭਿਆ ਅਹੁਦਾ, ਕਿਹਾ-ਲੋਕ ਪੱਖੀ ਨੀਤੀਆਂ ਅੱਗੇ ਵਧਾਉਣਾ ਮੁੱਖ ਤਰਜ਼ੀਹ

On Punjab

ਕੋਰੋਨਾ ਸੰਕਟ ‘ਤੇ ਗਰਮਾਈ ਸਿਆਸਤ, ਭਾਜਪਾ ਨੇ ਕਿਹਾ-ਰਾਹੁਲ ਜਾਣਦੇ ਕੁਝ ਨਹੀਂ ਪਰ ਬੋਲਦੇ ਸਭ ਕੁਝ ਹਨ

On Punjab