72.05 F
New York, US
May 1, 2025
PreetNama
ਖੇਡ-ਜਗਤ/Sports News

ਪੀਐੱਮ ਮੋਦੀ ਤੋਂ ਡੇਢ ਗੁਣਾ ਜ਼ਿਆਦਾ ਹੋਈ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ, 5.5 ਕਰੋੜ ਫਾਲੋਅਰਸ

Virat fan following modi :ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਕਿਸੀ ਜਾਣ ਪਹਿਚਾਣ ਦੇ ਮੋਹਤਾਜ ਨਹੀਂ ਹਨ। ਉਹ ਜਦੋਂ ਵੀ ਮੈਚ ਖੇਡਦੇ ਹਨ ਕੋਈ ਨਾ ਕੋਈ ਰਿਕਾਰਡ ਉਨ੍ਹਾਂ ਦੇ ਨਿਸ਼ਾਨੇ ‘ਤੇ ਹੁੰਦਾ ਹੈ। ਹਾਲਾਂਕਿ ਇਸ ਵਾਰ ਉਨ੍ਹਾਂ ਨੇ ਬਿਨਾਂ ਮੈਚ ਖੇਡ ਹੀ ਇੱਕ ਹੋਰ ਮੁਕਾਮ ਹਾਸਿਲ ਕਰ ਲਿਆ ਹੈ। ਬੱਲੇਬਾਜ਼ੀ ਵਿੱਚ ਲੋਹਾ ਮਨਵਾਉਣ ਵਾਲੇ ਇਸ ਖਿਡਾਰੀ ਨੇ ਪੂਰੀ ਦੁਨੀਆਂ ਵਿੱਚ ਆਪਣਾ ਆਰਾ ਬਣਾਇਆ ਹੋਇਆ ਹੈ।
ਫਿਟਨੈੱਸ, ਜਨੂੰਨ ਅਤੇ ਜਿੱਤ ਦਾ ਜਜ਼ਬਾ ਉਨ੍ਹਾਂ ਨੂੰ ਮਹਾਨ ਬਣਾਉਂਦਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਵਿਰਾਟ ਕੋਹਲੀ ਹਰ ਦਿਨ ਖੁਦ ਨੂੰ ਹਰਾ ਕੇ ਖੁਦ ਨਾਲ ਜਿੱਤਦੇ ਹਨ। ਇਹੀ ਕਾਰਨ ਹੈ ਕਿ ਪੂਰੀ ਦੁਨੀਆਂ ਵਿੱਚ ਉਨ੍ਹਾਂ ਦੇ ਚਾਹੁਣ ਵਾਲੇ ਕੋਹਲੀ ਦੀ ਇੱਕ ਝਲਕ ਪਾਉਂਣ ਲਈ ਬੇਸਬਰ ਦਿਖਦੇ ਹਨ। ਵਿਰਾਟ ਕੋਹਲੀ ਕ੍ਰਿਕਟ ਜਗਤ ਵਿੱਚ ਤਾਂ ਕਈ ਲੀਜੈਂਡ ਨੂੰ ਪਛਾੜ ਚੁੱਕੇ ਹਨ ਪਰ ਉਨ੍ਹਾਂ ਦੀ ਸ਼ਖ਼ਸੀਅਤ ਦੇ ਅੱਗੇ ਰਾਜਨੀਤੀ, ਅਦਾਕਾਰੀ ਦੇ ਸੂਰਮਿਆਂ ਦਾ ਵੀ ਕੱਦ ਛੋਟਾ ਨਜ਼ਰ ਆ ਰਿਹਾ ਹੈ। ਇਹ ਗੱਲ ਅਸੀਂ ਨਹੀਂ ਬਲਕਿ ਉਨ੍ਹਾਂ ਦੀ ਲੋਕਪ੍ਰਿਅਤਾ ਦੇ ਅੰਕੜੇ ਕਹਿ ਰਹੇ ਹਨ।
ਵਿਰਾਟ ਕੋਹਲੀ ਇੰਸਟਾਗ੍ਰਾਮ ‘ਤੇ 5.5 ਕਰੋੜ ਫਾਲੋਅਰਸ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਇਸ ਮਾਮਲੇ ਵਿਚ ਦੂਸਰੇ ਨੰਬਰ ‘ਤੇ ਅਦਾਕਾਰਾ ਪ੍ਰਿਯੰਕਾ ਚੋਪੜਾ ਹੈ। ਪ੍ਰਿਯੰਕਾ ਦੇ ਇੰਸਟਾਗ੍ਰਾਮ ‘ਤੇ ਫਾਲੋਅਰਸ ਦੀ ਗਿਣਤੀ 5.21 ਕਰੋੜ ਹੈ। ਇੰਸਟਾਗ੍ਰਾਮ ‘ਤੇ ਸਿਰਫ ਇਨ੍ਹਾਂ ਦੋਨਾਂ ਭਾਰਤੀਆਂ ਦੇ ਹੀ ਪੰਜ ਕਰੋੜ ਤੋਂ ਜ਼ਿਆਦਾ ਫਾਲੋਅਰਸ ਹਨ। ਤੀਸਰੇ ਨੰਬਰ ‘ਤੇ ਦੀਪਿਕਾ ਪਾਦੁਕੋਣ ਹੈ। ਦੀਪਿਕਾ ਦੇ ਫਾਲੋਅਰਸ 4.72 ਕਰੋੜ ਹਨ। ਇੰਸਟਾਗ੍ਰਾਮ ‘ਤੇ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਲਗਭਗ ਡੇਢ ਗੁਣਾ ਹੈ। ਮੋਦੀ ਦੇ ਇੰਸਟਾਗ੍ਰਾਮ ‘ਤੇ 3.94 ਕਰੋੜ ਫਾਲੋਅਰਸ ਹਨ।
ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਕਾਰਨ ਪੀਐਮ ਮੋਦੀ ਨੇ ਲਾਕਡਾਊਨ ਤਿੰਨ ਮਈ ਤੱਕ ਵਧਾ ਦਿੱਤਾ ਹੈ। ਸਾਰੇ ਸਿਤਾਰੇ ਸੋਸ਼ਲ ਮੀਡੀਆ ‘ਤੇ ਇਸ ਦੌਰਾਨ ਕਾਫੀ ਐਕਟਿਵ ਰਹਿੰਦੇ ਹਨ।

Related posts

PCB ਨੇ ਕਪਤਾਨ ਸਰਫਰਾਜ ਅਹਿਮਦ ਖਿਲਾਫ਼ ਲਿਆ ਵੱਡਾ ਫੈਸਲਾ

On Punjab

ਕ੍ਰਿਕਟਰ ਯੁਜਵੇਂਦਰ ਚਹਲ ਨੇ ਧਨਸ਼੍ਰੀ ਨਾਲ ਰਚਾਇਆ ਵਿਆਹ

On Punjab

IND vs WI 1st ODI : ਵਿੰਡੀਜ਼ ਨੇ 10 ਸਾਲ ਬਾਅਦ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ

On Punjab