PreetNama
ਖਾਸ-ਖਬਰਾਂ/Important News

ਪਾਸਪੋਰਟ ਬਣਵਾ ਰਹੇ ਹੋ ਤਾ ਜ਼ਰੂਰ ਪੜ੍ਹੋ ਇਹ ਖ਼ਬਰ, ਇਨ੍ਹਾਂ ਗੱਲ਼ਾਂ ਦਾ ਰੱਖੋ ਖਿਆਲ

ਨਵੀਂ ਦਿੱਲੀਜੇਕਰ ਤੁਸੀਂ ਇੱਕ ਹੀ ਕਾਲੌਨੀ ਦੇ ਮਕਾਨ ਬਦਲ ਕੇ ਦੂਜੇ ਮਕਾਨ ‘ਚ ਸ਼ਿਫਟ ਹੋ ਗਏ ਹੋ ਤਾਂ ਵੀ ਪਾਸਪੋਰਟ ਬਣਵਾਉਣ ਸਮੇਂ ਨਵੇਂ ਘਰ ਦਾ ਪਤਾ ਦੇਣਾ ਚਾਹੀਦਾ ਹੈ। ਅਜਿਹਾ ਨਾ ਕਰਨ ‘ਤੇ ਪੁਲਿਸ ਵੈਰੀਫਿਕੇਸ਼ਨ ਪ੍ਰਕ੍ਰਿਆ ਦੌਰਾਨ ਦਿੱਕਤ ਆ ਸਕਦੀ ਹੈ। ਬਿਨੈਕਾਰ ਨੂੰ ਸਜ਼ਾ ਵਜੋਂ ਪੰਜ ਹਜ਼ਾਰ ਰੁਪਏ ਜੁਰਮਾਨਾ ਵੀ ਹੋ ਸਕਦਾ ਹੈ।

ਇਹ ਖੁਲਾਸਾ ਜੁਲਾਈ ਨੂੰ ਲੱਗਣ ਵਾਲੀ ਤਿੰਨ ਦਿਨੀਂ ਪਾਸਪੋਰਟ ਅਦਾਲਤ ‘ਚ ਰੱਖੇ ਜਾਣ ਵਾਲੀ ਸੁਝਾਵਾਂ ਸਬੰਧੀ ਹੋਈ ਬੈਠਕ ‘ਚ ਹੋਇਆ। ਅਜਿਹੀਆਂ ਹੀ ਛੋਟੀਆਂਛੋਟੀਆਂ ਗਲਤੀਆਂ ਕਰਕੇ ਪਾਸਪੋਰਟ ਹੋਲਡ ਹੋ ਜਾਂਦਾ ਹੈ ਤੇ ਇਸ ਕਰਕੇ ਪਾਸਪੋਰਟ ਦਫਤਰ ‘ਚ ਵੀ ਕੰਮ ਬਕਾਇਆ ਹੁੰਦਾ ਜਾ ਰਿਹਾ ਹੈ। ਇਸ ਸਮੇਂ ਪਾਸਪੋਰਟ ਹੋਲਡ ਫਾਈਲਾਂ ਦੀ ਗਿਣਤੀ 1028 ਹੈ।

ਖੇਤਰੀ ਪਾਸਪੋਰਟ ਅਧਿਕਾਰੀ ਰਸ਼ਮੀ ਬਘੇਲ ਨੇ ਦੱਸਿਆ ਕਿ ਹੋਲਡ ਫਾਈਲਾਂ ‘ਚ ਸਭ ਤੋਂ ਜ਼ਿਆਦਾ ਗਲਤੀਆਂ ਪਤੇ ਨੂੰ ਲੈ ਕੇ ਹੁੰਦੀਆਂ ਹਨ। ਲੋਕ ਘਰ ਬਦਲ ਲੈਂਦੇ ਹਨ ਤੇ ਪਾਸਪੋਰਟ ਲਈ ਅਪਲਾਈ ਕਰਦੇ ਸਮੇਂ ਦਸਤਾਵੇਜਾਂ ‘ਚ ਨਵਾਂ ਪਤਾ ਲਿਖਣਾ ਭੁੱਲ ਜਾਂਦੇ ਹਨ। ਅਜਿਹੀ ਸਥਿਤੀ ‘ਚ ਬਿਨੈਕਾਰ ਨੂੰ ਫਾਈਲ ਬੰਦ ਕਰਵਾ ਨਵੇਂ ਸਿਰੇ ਤੋਂ ਫਾਈਲ ਲਾਉਣੀ ਪੈਂਦੀ ਹੈ ਤੇ ਨਾਲ ਹੀ ਪਨੈਲਟੀ ਵੀ ਦੇਣੀ ਪੈਂਦੀ ਹੈ।

ਇਸ ਦੇ ਨਾਲ ਹੀ ਅਰਜ਼ੀਦਾਤਾ ਨੂੰ ਥਾਣੇ ਤੇ ਕੋਰਟ ਨਾਲ ਜੁੜੇ ਮਾਮਲੇ ਵੀ ਕਿਸੇ ਤੋਂ ਨਹੀ ਲੁਕਾਉਣੇ ਚਾਹੀਦੇ ਨਹੀ ਤਾਂ ਉਨ੍ਹਾਂ ਨੂੰ ਵੀ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਕੋਰਟ ਕੇਸ ਲੰਮਾ ਚੱਲਣ ਦੀ ਸੂਰਤ ‘ਚ ਕੋਰਟ ਤੋਂ ਐਨਓਸੀ ਲੈ ਲੈਣੀ ਚਾਹੀਦੀ ਹੈ।

Related posts

ਟਰੰਪ ਦਾ ਗਲੋਬਲ ਟ੍ਰੇਡ ਜੂਆ: ਅਗਸਤ ਦੀ ਆਖਰੀ ਤਾਰੀਖ ਦੇ ਨਾਲ ਉਸਦੇ ਟੈਰਿਫ ਸੌਦੇ ਕਿੱਥੇ ਖੜ੍ਹੇ ਹਨ

On Punjab

ਕਸ਼ਮੀਰ ਮਸਲੇ ‘ਤੇ ਜੇਹਾਦ ਦੀ ਤਿਆਰੀ, ਮਕਬੂਜ਼ਾ ਕਸ਼ਮੀਰ ‘ਚ ਅੱਤਵਾਦੀ ਸਰਗਰਮੀ ਤੇਜ਼

On Punjab

ਪੰਜਾਬ ਵਿੱਚ ਇਸ ਹਫ਼ਤੇ ਬਦਲੇਗਾ ਮੌਸਮ

On Punjab