61.48 F
New York, US
May 21, 2024
PreetNama
ਸਮਾਜ/Social

ਪਾਕਿਸਤਾਨ ਨੇ ਛੱਡਿਆ ਹੋਰ ਪਾਣੀ, ਹੁਣ ਫ਼ਿਰੋਜ਼ਪੁਰ ‘ਤੇ ਹੜ੍ਹ ਦਾ ਖਤਰਾ

ਚੰਡੀਗੜ੍ਹ: ਪਾਕਿਸਤਾਨ ਵੱਲੋਂ ਪਾਣੀ ਛੱਡਣ ਤੋਂ ਬਾਅਦ ਸਤਲੁਜ ਦੇ ਬੰਨ੍ਹ ਦਾ ਵੱਡਾ ਹਿੱਸਾ ਵਹਿ ਜਾਣ ਕਰਕੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਕਈ ਪਿੰਡ ਹੜ੍ਹਾਂ ਦੇ ਖਤਰੇ ਦਾ ਸਾਹਮਣਾ ਕਰ ਰਹੇ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਹਾਈ ਅਲਰਟ ‘ਤੇ ਹੈ। ਸਾਵਧਾਨੀ ਵਜੋਂ ਐਨਡੀਆਰਐਫ ਤੇ ਫੌਜ ਦੀਆਂ ਟੀਮਾਂ ਤਾਇਨਾਤ ਤਕ ਦਿੱਤੀਆਂ ਗਈਆਂ ਹਨ।

 

ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਨੇ ਵੱਡੇ ਪੱਧਰ ‘ਤੇ ਪਾਣੀ ਛੱਡਿਆ ਹੈ, ਜਿਸ ਕਾਰਨ ਤੇਂਦਿਵਾਲਾ ਪਿੰਡ ਵਿੱਚ ਬੰਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ ਕੁਝ ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਬਹੁਤ ਹੀ ਸੰਵੇਦਨਸ਼ੀਲ ਪਿੰਡਾਂ ਦੇ ਲੋਕਾਂ ਨੂੰ ਸਾਵਧਾਨੀ ਵਜੋਂ ਸੁਰੱਖਿਅਤ ਥਾਵਾਂ ‘ਤੇ ਲਿਜਾਣ ਦਾ ਐਲਾਨ ਕੀਤਾ ਹੈ।

 

ਇਸ ਦੇ ਨਾਲ ਹੀ ਸਿਹਤ ਵਿਭਾਗ, ਖੁਰਾਕ ਤੇ ਸਪਲਾਈ ਅਤੇ ਹੋਰ ਵਿਭਾਗਾਂ ਦੀਆਂ ਵੱਖ-ਵੱਖ ਟੀਮਾਂ ਨੂੰ ਵੀ ਤਿਆਰ ਰੱਖਿਆ ਗਿਆ ਹੈ। ਧਿਆਨ ਯੋਗ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ 17 ਪਿੰਡ ਪਹਿਲਾਂ ਹੀ ਪਾਕਿਸਤਾਨ ਵੱਲੋਂ ਪਾਣੀ ਛੱਡਣ ਕਾਰਨ ਹੜ੍ਹਾਂ ਨਾਲ ਦੀ ਚਪੇਟ ਵਿੱਚ ਆ ਗਏ ਸਨ।

Related posts

ਬੰਗਲਾਦੇਸ਼ ਨੂੰ ਤਾਲਿਬਾਨ ਸਟੇਟ ਬਣਾਉਣਾ ਚਾਹੁੰਦੈ ਅੱਤਵਾਦੀ ਸੰਗਠਨ, PAK ਤੋਂ ਅੱਤਵਾਦੀਆਂ ਨੂੰ ਫੰਡਿੰਗ !

On Punjab

ਕੀ ਭਾਜਪਾ ਤੇ ਅਕਾਲੀ ਦਲ ‘ਚ ਮੁੜ ਹੋਵੇਗਾ ਗਠਜੋੜ? ਮੰਤਰੀ ਹਰਦੀਪ ਪੁਰੀ ਨੇ ਕਹੀ ਵੱਡੀ ਗੱਲ

On Punjab

India Pakistan Relations: ਪਾਕਿਸਤਾਨ ‘ਚ ਭਾਰਤੀ ਸ਼ੋਅ ਦਿਖਾਉਣ ਵਾਲੇ ਟੀਵੀ ਚੈਨਲਾਂ ‘ਤੇ ਐਕਸ਼ਨ, ਕਿਹਾ- ‘ਤੁਰੰਤ ਬੰਦ ਕਰ ਦਿਓ…’

On Punjab