PreetNama
ਖਾਸ-ਖਬਰਾਂ/Important News

ਪਾਕਿਸਤਾਨ ਨਾਲ ਲੱਗਦੀ ਅਫਗਾਨਿਸਤਾਨ ਦੇਸ਼ ਦੀ ਸਰਹੱਦ ‘ਤੇ ਹੋਇਆ ਬੰਬ ਧਮਾਕਾ, ਅਨੇਕਾਂ ਬੱਚਿਆਂ ਦੀ ਹੋਈ ਮੌਤ ਕਈ ਜ਼ਖ਼ਮੀ

 ਪਾਕਿਸਤਾਨ ਦੇਸ਼ ਨਾਲ ਲੱਗਦੀ ਅਫ਼ਗਾਨਿਸਤਾਨ ਦੇਸ਼ ਦੀ ਸਰਹੱਦ ਦੇ ਕੋਲ ਹੋਏ ਇਕ ਜ਼ਬਰਦਸਤ ਬੰਬ ਧਮਾਕੇ ’ਚ ਅਨੇਕਾਂ ਬੱਚਿਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਤਾਲਿਬਾਨ ਵੱਲੋਂ ਨਿਯੁਕਤ ਗਵਰਨਰ ਦਫ਼ਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਕਿ ਧਮਾਕਾ ਉਸ ਸਮੇਂ ਹੋਇਆ, ਜਦੋਂ ਪੂਰਬੀ ਨਾਗਰਹਾਰ ਸੂਬੇ ਦੇ ਲਾਲੋਪਰ ਜ਼ਿਲ੍ਹੇ ’ਚ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਵਾਲੀ ਇਕ ਗੱਡੀ ਇਕ ਬਿਨਾਂ ਫਟੇ-ਪੁਰਾਣੇ ਮੋਰਟਾਰ ਦੇ ਗੋਲੇ ਨਾਲ ਟਕਰਾ ਗਈ। ਇਹ ਸੂਬਾ ਤਾਲਿਬਾਨ ਦੇ ਵਿਰੋਧੀ ਇਸਲਾਮਿਕ ਸਟੇਟ ਸਮੂਹ ਦਾ ਹੈੱਡਕੁਆਰਟਰ ਹੈ, ਜਿਸ ਨੇ ਅਗਸਤ ਦੇ ਅੱਧ ਵਿਚ ਤਾਲਿਬਾਨ ਵੱਲੋਂ ਦੇਸ਼ ‘ਤੇ ਕਬਜ਼ਾ ਕਰਨ ਤੋਂ ਬਾਅਦ ਅਫ਼ਗਾਨਿਸਤਾਨ ਦੇ ਨਵੇਂ ਸ਼ਾਸਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਹਨ। ਹਾਲਾਂਕਿ ਆਈਐੱਸ 2014 ਤੋਂ ਅਫ਼ਗਾਨਿਸਤਾਨ ਵਿਚ ਸਰਗਰਮ ਹੈ ਤੇ ਉਸ ਨੇ ਦਰਜਨਾਂ ਭਿਆਨਕ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਵਿਚ ਅਕਸਰ ਦੇਸ਼ ਦੇ ਘੱਟ ਗਿਣਤੀ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਅਫ਼ਗਾਨਿਸਤਾਨ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਹੈ, ਜਿੱਥੇ ਦਹਾਕਿਆਂ ਦੇ ਯੁੱਧ ਤੇ ਸੰਘਰਸ਼ ਤੋਂ ਬਾਅਦ ਸਭ ਤੋਂ ਵੱਧ ਬਿਨਾਂ ਫਟੀ ਬਾਰੂਦੀ ਸੁਰੰਗਾਂ ਤੇ ਗੋਲੇ ਹਨ।

Related posts

ਇਜ਼ਰਾਇਲ ਤੇ ਯੂੀਏਈ ‘ਚ ਇਤਿਹਾਸਕ ਸ਼ਾਂਤੀ ਸਮਝੌਤਾ, ਟਰੰਪ ਬਾਗੋਬਾਗ

On Punjab

ਪੰਜਾਬ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੱਧੂ ‘ਤੇ ਹੋਏ ਹਮਲੇ ਦੇ ਮਾਮਲੇ ‘ਚ FIR ਦਰਜ

On Punjab

ਕੈਨੇਡਾ ‘ਚ ਪੰਜਾਬੀ ਬਣਾਉਣਗੇ ਸਰਕਾਰ, ਜਗਮੀਤ ਸਿੰਘ ਸਿੰਘ ‘ਕਿੰਗ ਮੇਕਰ’

On Punjab