64.08 F
New York, US
October 30, 2026
PreetNama
ਸਮਾਜ/Social

ਪਾਕਿਸਤਾਨ ਦੇ ਹੈਂਡਸਮ ‘ਚਾਹ ਵਾਲੇ’ ਦੀ ਬਦਲੀ ਕਿਸਮਤ, ਹੁਣ ਬਣਿਆ ਸਟਾਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ

ਨੀਲੀਆਂ ਅੱਖਾਂ ਵਾਲਾ ਪਾਕਸਤਾਨੀ ਚਾਹ ਵਾਲਾ ਅਰਸ਼ਦ ਖਾਨ ਰਾਤੋ-ਰਾਤ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋ ਗਿਆ ਸੀ। ਆਪਣੀਆਂ ਅੱਖਾਂ ਕਾਰਨ, ਉਹ ਦੁਨੀਆ ਭਰ ਵਿੱਚ ਪ੍ਰਸਿੱਧ ਹੋਇਆ। ਅਰਸ਼ਦ ਖਾਨ ਨੇ ਇਸਲਾਮਾਬਾਦ ਵਿੱਚ ਆਪਣਾ ਕੈਫੇ ਖੋਲ੍ਹਿਆ ਹੈ। ਅਰਸ਼ਦ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਸਾਲ 2016 ਵਿੱਚ ਫੋਟੋਗ੍ਰਾਫਰ ਜੀਆ ਅਲੀ ਨੇ ਸ਼ੇਅਰਸ ਅਰਸ਼ਦ ਨੂੰ ਵੇਖਿਆ। ਇਸ ਤੋਂ ਬਾਅਦ ਅਰਸ਼ਦ ਨੂੰ ਮਾਡਲਿੰਗ ਦਾ ਕਾਂਟਰੈਕਟ ਵੀ ਮਿਲਿਆ। ਅਰਸ਼ਦ ਦੇ ਕੈਫੇ ਦਾ ਨਾਂ ‘ਕੈਫੇ ਚਾਏਵਾਲਾ ਰੂਫਟੌਪ’ ਹੈ। ਇੱਕ ਇੰਟਰਵਿਊ ਵਿੱਚ ਅਰਸ਼ਦ ਨੇ ਆਪਣੇ ਕੈਫੇ ਦਾ ਵਿਲੱਖਣ ਨਾਮ ਰੱਖਣ ਤੇ ਇਸ ਨੂੰ ਕਿਵੇਂ ਮਾਨਤਾ ਦਿੱਤੀ ਗਈ, ਦਾ ਕਾਰਨ ਦੱਸਿਆ। ਉਸ ਨੇ ਕਿਹਾ, “ਬਹੁਤ ਸਾਰੇ ਲੋਕਾਂ ਨੇ ਮੈਨੂੰ ਨਾਮ ਤੋਂ ‘ਚਾਏਵਾਲਾ’ ਹਟਾਉਣ ਲਈ ਕਿਹਾ। ਹਾਲਾਂਕਿ ਮੈਂ ਇਸ ਨੂੰ ਰੱਦ ਕਰ ਦਿੱਤਾ ਕਿਉਂਕਿ ਇਹ ਮੇਰੀ ਪਛਾਣ ਹੈ।”

ਕੈਫੇ ਨੂੰ ਰਵਾਇਤੀ ਟੱਚ ਦਿੱਤਾ ਗਿਆ ਹੈ। ਕੈਫੇ ‘ਚ ਸਥਾਨਕ ਫਰਨੀਚਰ, ਪ੍ਰਸਿੱਧ ਟਰੱਕ ਆਰਟ ਤੇ ਹੋਰ ਚੀਜ਼ਾਂ ਦੇ ਨਾਲ ਉਰਦੂ ਸਕ੍ਰਿਪਟਾਂ ਸ਼ਾਮਲ ਹਨ। ਹੁਣ ਵਾਇਰਲ ਹੋਈ ਵੀਡੀਓ ‘ਚ ਅਰਸ਼ਦ ਦੱਸਦਾ ਹੈ ਕਿ ਕਿਵੇਂ ਉਹ ਆਪਣੇ ਕੈਫੇ ਤੇ ਟੈਲੀਵਿਜ਼ਨ ਸ਼ੋਅ ‘ਚ ਸਮਾਂ ਵੰਡ ਰਿਹਾ ਹੈ। ਕਿਉਂਕਿ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਯੂਜ਼ਰਸ ਅਰਸ਼ਦ ਨੂੰ ਵਧਾਈ ਦੇ ਰਹੇ ਹਨ ਤੇ ਉਸ ਦੇ ਭਵਿੱਖ ਲਈ ਚੰਗੀ ਕਾਮਨਾ ਕਰ ਰਹੇ ਹਨ।

Related posts

ਸਾਊਦੀ ‘ਚ ਫਸੇ 500 ਭਾਰਤੀਆਂ ਦੀ ਵਤਨ ਵਾਪਸੀ

On Punjab

ਪਾਕਿਸਤਾਨ ਸਰਕਾਰ ਨੇ ਲਿਆ ਵੱਡਾ ਫ਼ੈਸਲਾ, 38 ਕਿਸਮ ਦੀਆਂ ਚੀਜ਼ਾਂ ਦੀ ਦਰਾਮਦ ‘ਤੇ ਲਾਈ ਰੋਕ

On Punjab

Shooting In US : ਲਾਸ ਏਂਜਲਸ ਪਾਰਕ ‘ਚ ਗੋਲੀਬਾਰੀ, 2 ਦੀ ਮੌਤ, 5 ਜ਼ਖਮੀ

On Punjab