PreetNama
ਖਾਸ-ਖਬਰਾਂ/Important News

ਪਾਕਿਸਤਾਨ ਦੇ ਸਾਬਕਾ ਪੀਐਮ ਨਵਾਜ਼ ਸ਼ਰੀਫ ਦੇ ਭਰਾ ਤੇ ਸਾਬਕਾ ਮੁੱਖ ਮੰਤਰੀ ਸ਼ਹਿਬਾਜ਼ ਸ਼ਰੀਫ ਗ੍ਰਿਫ਼ਤਾਰ, ਇਹ ਹੈ ਮਾਮਲਾ

ਲਾਹੌਰ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਭਰਾ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਲਾਹੌਰ ਹਾਈਕੋਰਟ ਵੱਲੋਂ ਉਸ ਦੀ ਜ਼ਮਾਨਤ ਅਰਜ਼ੀ ਰੱਦ ਹੋਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਦੱਸ ਦੇਈਏ ਕਿ ਹਾਲ ਹੀ ਵਿੱਚ ਪਾਕਿਸਤਾਨ ਸਰਕਾਰ ਨੇ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਤੇ ਉਸ ਦੇ ਪਰਿਵਾਰ ਖਿਲਾਫ ਸੱਤ ਅਰਬ ਰੁਪਏ ਦਾ ਮਨੀ ਲਾਂਡਰਿੰਗ ਦਾ ਕੇਸ ਦਾਇਰ ਕੀਤਾ ਹੈ। 69 ਸਾਲਾ ਸ਼ਾਹਬਾਜ਼ ਸਾਲ 2008 ਤੋਂ 2018 ਦਰਮਿਆਨ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।

ਗ੍ਰਹਿ ਤੇ ਜਵਾਬਦੇਹੀ ਦੇ ਮਾਮਲਿਆਂ ਲਈ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਲਾਹਕਾਰ ਸ਼ਹਿਜ਼ਾਦ ਅਕਬਰ ਨੇ ਕਿਹਾ ਹੈ ਕਿ ਵਿੱਤੀ ਨਿਗਰਾਨੀ ਇਕਾਈ (ਐਨਏਬੀ) ਨੂੰ ਸ਼ਾਹਬਾਜ਼ ਦੇ ਪਰਿਵਾਰ ਦੇ 177 ਸ਼ੱਕੀ ਲੈਣ-ਦੇਣ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਐਨਏਬੀ ਨੇ ਜਾਂਚ ਸ਼ੁਰੂ ਕੀਤੀ।

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਗ੍ਰਿਫਤਾਰੀ ਨੂੰ ਲੈ ਕੇ ਇਮਰਾਨ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਸ਼ਾਹਬਾਜ਼ ਸ਼ਰੀਫ ਦਾ ਇੱਕੋ ਇੱਕ ਦੋਸ਼ ਇਹ ਹੈ ਕਿ ਉਸ ਨੇ ਨਵਾਜ਼ ਸ਼ਰੀਫ ਨੂੰ ਨਹੀਂ ਛੱਡਿਆ। ਉਹ ਜੇਲ੍ਹ ਜਾਣਾ ਪਸੰਦ ਕੀਤਾ ਪਰ ਆਪਣੇ ਭਰਾ ਦੇ ਨਾਲ ਖੜ੍ਹਾ ਰਿਹਾ। ਇਹ ਕਾਰਵਾਈ ਨਵਾਜ਼ ਸ਼ਰੀਫ ਤੇ ਉਸ ਦੇ ਸਾਥੀਆਂ ਨੂੰ ਨਿਰਾਸ਼ ਨਹੀਂ ਕਰ ਸਕਦੀ।

Related posts

ਅਜੇ ਤੱਕ ਨਹੀਂ ਲੱਭਿਆ ਭਾਰਤੀ ਫੌਜ ਦਾ ਏਐਨ-32 ਜਹਾਜ਼, 13 ਯਾਤਰੀਆਂ ਨਾਲ ਲਾਪਤਾ

On Punjab

covid-19 epidemic : ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਭਾਰਤ ‘ਚ ਮਹਾਮਾਰੀ ਨੂੰ ਦੱਸਿਆ ‘ਤ੍ਰਾਸਦੀ’, ਕਿਹਾ – ਸਹਾਇਤਾ ਲਈ ਅਸੀਂ ਵਚਨਬੱਧ

On Punjab

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਪੁੱਤਰ ਬੇਰਨ ਟਰੰਪ ਵੀ ਕੋਵਿਡ-19 ਪਾਜ਼ੇਟਿਵ

On Punjab