PreetNama
ਖਾਸ-ਖਬਰਾਂ/Important News

ਪਾਕਿਸਤਾਨ ਦੇ ਦੋ ਫੁੱਟੇ ਲਾੜੇ ਨੂੰ ਮਿਲੀ 6 ਫੁੱਟੀ ਪਤਨੀ, ਗ੍ਰੈਂਡ ਰਿਸੈਪਸ਼ਨ ‘ਚ ਵਜੇ ਪੰਜਾਬੀ ਗਾਣੇ

ਨਵੀਂ ਦਿੱਲੀ: ਦੋ ਫੁੱਟ ਦੇ ਪਾਕਿਸਤਾਨੀ ਬੁਰਹਾਨ ਚਿਸ਼ਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਧੂਮ ਮਚਾ ਰਿਹਾ ਹੈ। ਵਿਆਹ ਦੀ ਗ੍ਰੈਂਡ ਰਿਸੈਪਸ਼ਨ ‘ਤੇ ਪੰਜਾਬੀ ਗਾਣੇ ‘ਤੇ ਨੱਚਦੇ ਹੋਏ ਚਿਸ਼ਤੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਚਿਸ਼ਤੀ ਨੂੰ ਪਿਆਰ ਨਾਲ ਲੋਕ ਬੋਬੋ ਕਹਿੰਦੇ ਹਨ। ਦੱਸ ਦਈਏ ਕਿ ਬੋਬੋ ਪੋਲੀਓ ਸਰਵਾਈਵਰ ਹੈ ਤੇ ਵਹੀਲਚੇਅਰ ‘ਤੇ ਹੈ ਪਰ ਉਹ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਜਿਉਂਦੇ ਹਨ।

ਦਿਲਚਸਪ ਗੱਲ ਹੈ ਕਿ ਬੋਬੋ ਨੇ ਜਿਸ ਨਾਲ ਨਿਕਾਹ ਕੀਤਾ ਹੈ, ਉਸ ਦੀ ਲੰਬਾਈ 6 ਫੁੱਟ ਹੈ। ਓਸਲੋ ‘ਚ ਪਾਕਿ ਦੇ ਜੋੜੇ ਨੇ ਵਿਆਹ ਦੀ ਪਾਰਟੀ ‘ਚ ਬੋਬੋ ਨੇ ਪੰਜਾਬੀ ਨੰਬਰ ‘ਤੇ ਡਾਂਸ ਕੀਤਾ ਜਿਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਦੇ ਨਾਲ ਹੀ ਉਸ ਦੀ ਛੇ ਫੁੱਟ ਦੀ ਪਤਨੀ ਫ਼ੌਜ਼ੀਆ ਵੀ ਉਸ ਨਾਲ ਸੈਲਫੀ ਕਲਿੱਕ ਕਰਦੇ ਨਜ਼ਰ ਆਈ।ਬੋਬੋ ਦੀ ਸ਼ਾਹੀ ਦਾਅਵਤ ‘ਚ 13 ਮੁਲਕਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਬੋਬੋ ਸਟਾਈਲ ਇਵੈਂਟ, ਸੂਟਸ ਐਂਡ ਮੈਨੇਜਮੈਂਟ ਸਣੇ ਕਈ ਬਿਜਨੈਸ ਚਲਾਉਂਦਾ ਹੈ ਤੇ ਲਗਜ਼ਰੀ ਲਾਈਫ ਜਿਉਂਦਾ ਹੈ। ਉਹ ਨਾਰਵੇ ‘ਚ ਭਾਰਤੀ ਫ਼ਿਲਮ ਸਟਾਰ ਸਲਮਾਨ ਖ਼ਾਨ ਦੇ ਬਿੰਗ ਹਿਊਮਨ ਕੈਂਪੇਨ ਨੂੰ ਵੀ ਰਿਪ੍ਰੈਜ਼ੈਂਟ ਕਰਦਾ ਹੈ। ਬੋਬੋ ਨੇ 2017 ‘ਚ ਸਭ ਤੋਂ ਵਧੀਆ ਪ੍ਰੇਰਣਾ ਵਾਲੇ ਵਿਅਕਤੀ ਦਾ ਐਵਾਰਡ ਜਿੱਤਿਆ ਹੈ।

Related posts

ਸਰਹੱਦ ਪਾਰੋਂ ਹਥਿਆਰ ਤਸਕਰੀ: ਸੱਤ ਪਿਸਤੌਲਾਂ ਸਣੇ ਚਾਰ ਗ੍ਰਿਫ਼ਤਾਰ

On Punjab

ਅਮਰੀਕਾ ‘ਚ ਸਿਆਹਫਾਮ ਡਾਕਟਰ ਦੀ ਕੋਰੋਨਾ ਨਾਲ ਮੌਤ

On Punjab

ਅਮਰੀਕਾ ਦੇ ਅਲਾਸਕਾ ਸ਼ਹਿਰ ‘ਚ ਭੂਚਾਲ ਦੇ ਝਟਕੇ

On Punjab