PreetNama
ਫਿਲਮ-ਸੰਸਾਰ/Filmy

ਪਾਕਿਸਤਾਨ ਤੋਂ ਪਰਤੇ ਮੀਕਾ ਸਿੰਘ ਨੇ ਵਾਹਗਾ ਸਰੱਹਦ ‘ਤੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ

ਨੜੀਂ ਦਿੱਲੀ: ਇਨ੍ਹੀਂ ਦਿਨੀਂ ਬਾਲੀਵੁੱਡ ਸਿੰਗਰ ਮੀਕਾ ਸਿੰਘ ਸੁਰਖੀਆਂ ‘ਚ ਛਾਏ ਹੋਏ ਹਨ। ਜੰਮੂ–ਕਸ਼ਮੀਰ ਮਸਲੇ ‘ਤੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭਾਰਤ–ਪਾਕਿ ‘ਚ ਤਣਾਅ ਵਧ ਗਿਆ ਹੈ। ਇਸੇ ਦੌਰਾਨ ਮੀਕਾ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਹੈ। ਇਸ ‘ਚ ਉਹ ਕਰਾਚੀ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਸਮਾਗਮ ‘ਚ ਪਰਫਰਾਮ ਕਰਦੇ ਨਜ਼ਰ ਆ ਰਹੇ ਸੀ।

ਇਸ ਵੀਡੀਓ ਨੂੰ ਵੇਖ ਲੋਕਾਂ ‘ਚ ਕਾਫੀ ਗੁੱਸਾ ਸੀ ਤੇ ਲੋਕਾਂ ਨੇ ਉਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਸੀ। ਇਸ ‘ਤੇ ਮੀਕਾ ਦੀ ਅਜੇ ਤਕ ਕੋਈ ਪ੍ਰਤੀਕ੍ਰਿਆ ਨਹੀਂ ਆਈ। ਅੱਜ ਮੀਕਾ ਸਿੰਘ ਦੀ ਦੇਸ਼ ਵਾਪਸੀ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਆਪਣੀ ਦੇਸ਼ ਭਗਤੀ ਨੂੰ ਸਾਬਤ ਕਰਨ ਲਈ ਅਟਾਰੀ–ਵਾਹਗਾ ਬਾਰਡਰ ‘ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।

Related posts

ਦਿਲਜੀਤ ਦੁਸਾਂਝ ਨੇ ਪਾਕਿਸਤਾਨੀ ਪ੍ਰਸ਼ੰਸਕ ਨੂੰ ਕਿਹਾ- ਲੀਡਰ ਬਣਾਉਂਦੇ ਹਨ ਸਰਹੱਦਾਂ, ਪੰਜਾਬੀਆਂ ਨੂੰ ਸਭ ਕੁਝ ਹੈ ਪਸੰਦ ਉਸ ਦੀ ਵਾਇਰਲ ਵੀਡੀਓ ਵਿਚ ਦਿਲਜੀਤ ਸਟੇਜ ‘ਤੇ ਆਪਣੇ ਪ੍ਰਸ਼ੰਸਕ ਨੂੰ ਤੋਹਫ਼ਾ ਦਿੰਦੇ ਹੋਏ ਅਤੇ ਉਸ ਨੂੰ ਪੁੱਛਦਾ ਹੈ ਕਿ ਉਹ ਕਿੱਥੋਂ ਦੀ ਹੈ। ਜਦੋਂ ਉਸਨੇ ਉਸਨੂੰ ਦੱਸਿਆ ਕਿ ਉਹ ਪਾਕਿਸਤਾਨ ਤੋਂ ਹੈ, ਗਾਇਕਾ ਕਹਿੰਦੀ ਹੈ ਕਿ ਉਹ ਨਹੀਂ ਮੰਨਦਾ ਕਿ ਸਰਹੱਦਾਂ ਲੋਕਾਂ ਨੂੰ ਵੰਡਦੀਆਂ ਹਨ। ਉਸ ਲਈ, ਦੇਸ਼ਾਂ ਦੀਆਂ ਸਰਹੱਦਾਂ ਉਹੀ ਹਨ ਜੋ ਸਿਆਸਤਦਾਨ ਚਾਹੁੰਦੇ ਹਨ, ਨਾ ਕਿ ਕਿਸੇ ਵੀ ਦੇਸ਼ ਦੇ ਲੋਕ।

On Punjab

ਮਸ਼ਹੂਰ ਪੰਜਾਬੀ ਗਾਇਕ ਗੁਰਮੀਤ ਬਾਵਾ ਦੀ ਧੀ ਦਾ ਦੇਹਾਂਤ

On Punjab

ਕੈਨੇਡਾ ‘ਚ ਗਾਇਕ ਗੁਰੂ ਰੰਧਾਵਾ ‘ਤੇ ਹਮਲੇ ਦਾ ਵੀਡੀਓ ਵਾਇਰਲ

On Punjab