PreetNama
ਫਿਲਮ-ਸੰਸਾਰ/Filmy

ਪਾਕਿਸਤਾਨ ਤੋਂ ਪਰਤੇ ਮੀਕਾ ਸਿੰਘ ਨੇ ਵਾਹਗਾ ਸਰੱਹਦ ‘ਤੇ ਲਾਏ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ

ਨੜੀਂ ਦਿੱਲੀਇਨ੍ਹੀਂ ਦਿਨੀਂ ਬਾਲੀਵੁੱਡ ਸਿੰਗਰ ਮੀਕਾ ਸਿੰਘ ਸੁਰਖੀਆਂ ‘ਚ ਛਾਏ ਹੋਏ ਹਨ। ਜੰਮੂਕਸ਼ਮੀਰ ਮਸਲੇ ‘ਤੇ ਕੇਂਦਰ ਸਰਕਾਰ ਵੱਲੋਂ ਲਏ ਫੈਸਲੇ ਮਗਰੋਂ ਭਾਰਤਪਾਕਿ ‘ਚ ਤਣਾਅ ਵਧ ਗਿਆ ਹੈ। ਇਸੇ ਦੌਰਾਨ ਮੀਕਾ ਸਿੰਘ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਈ ਹੈ। ਇਸ ‘ਚ ਉਹ ਕਰਾਚੀ ‘ਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਪਰਵੇਜ਼ ਮੁਸ਼ਰਫ ਦੇ ਕਰੀਬੀ ਦੇ ਸਮਾਗਮ ‘ਚ ਪਰਫਰਾਮ ਕਰਦੇ ਨਜ਼ਰ ਆ ਰਹੇ ਸੀ।

ਇਸ ਵੀਡੀਓ ਨੂੰ ਵੇਖ ਲੋਕਾਂ ‘ਚ ਕਾਫੀ ਗੁੱਸਾ ਸੀ ਤੇ ਲੋਕਾਂ ਨੇ ਉਸ ਨੂੰ ਬੈਨ ਕਰਨ ਦੀ ਮੰਗ ਵੀ ਕੀਤੀ ਸੀ। ਇਸ ‘ਤੇ ਮੀਕਾ ਦੀ ਅਜੇ ਤਕ ਕੋਈ ਪ੍ਰਤੀਕ੍ਰਿਆ ਨਹੀਂ ਆਈ। ਅੱਜ ਮੀਕਾ ਸਿੰਘ ਦੀ ਦੇਸ਼ ਵਾਪਸੀ ਹੋ ਗਈ ਹੈ। ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ‘ਤੇ ਵੀ ਸ਼ੇਅਰ ਕੀਤਾ ਹੈ। ਇਸ ‘ਚ ਉਨ੍ਹਾਂ ਨੇ ਆਪਣੀ ਦੇਸ਼ ਭਗਤੀ ਨੂੰ ਸਾਬਤ ਕਰਨ ਲਈ ਅਟਾਰੀਵਾਹਗਾ ਬਾਰਡਰ ‘ਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।

Related posts

ਰਣਜੀਤ ਬਾਵਾ ਨੇ ਹਾਲ ਪੁੱਛਕੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ

On Punjab

ਹਰ ਕਦਮ ‘ਤੇ ਚੁਣੌਤੀਆਂ ਨਾਲ ਭਰੀ ਰਹੀ ਇਰਫਾਨ ਖਾਨ ਦੀ ਜ਼ਿੰਦਗੀ, ਵੇਖੋ ਜ਼ਿੰਦਾਦਿਲ ਤਸਵੀਰਾਂ

On Punjab

ਫਿਰ ਵਿਵਾਦਾਂ ‘ਚ ਆਇਆ ਸਿੱਧੂ ਮੂਸੇਵਾਲਾ, ਲੀਕ ਹੋਇਆ ਵਿਵਾਦਿਤ ਗੀਤ

On Punjab