PreetNama
ਖਾਸ-ਖਬਰਾਂ/Important News

ਪਾਕਿਸਤਾਨ ‘ਚ ਸਿਆਸੀ ਉਥਲ-ਪੁਥਲ ਵਿਚਾਲੇ ਇਮਰਾਨ ਖਾਨ ਅੱਜ ਦੇਸ਼ ਨੂੰ ਕਰਨਗੇ ਸੰਬੋਧਨ, ਕੈਬਨਿਟ ਤੇ ਪਾਰਟੀ ਦੀ ਬੁਲਾਈ ਬੈਠਕ

ਸੁਪਰੀਮ ਕੋਰਟ ਦੇ ਫੈਸਲੇ ਤੋਂ ਹੈਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਸ਼ੁੱਕਰਵਾਰ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਨ ਕਰਨਗੇ। ਖਾਨ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਪਾਰਟੀ ਪੀਟੀਆਈ ਦੀ ਸੰਸਦੀ ਕਮੇਟੀ ਦੀ ਬੈਠਕ ਬੁਲਾਈ ਜਾਵੇਗੀ ਤੇ ਉਹ ਆਖਰੀ ਗੇਂਦ ਤੱਕ ਪਾਕਿਸਤਾਨ ਲਈ ਲੜਦੇ ਰਹਿਣਗੇ।

ਆਖਰੀ ਗੇਂਦ ਤਕ ਲੜਨ ਦਾ ਸੰਕਲਪ

ਖਾਨ ਨੇ ਕਿਹਾ ਕਿ ਮੈਂ ਸ਼ੁੱਕਰਵਾਰ ਨੂੰ ਕੈਬਨਿਟ ਤੇ ਪਾਰਟੀ ਦੀ ਬੈਠਕ ਬੁਲਾਈ ਹੈ। ਮੈਂ ਸ਼ੁੱਕਰਵਾਰ ਸ਼ਾਮ ਨੂੰ ਰਾਸ਼ਟਰ ਨੂੰ ਸੰਬੋਧਿਤ ਕਰਾਂਗਾ। ਮੇਰੇ ਦੇਸ਼ ਨੂੰ ਮੇਰਾ ਸੰਦੇਸ਼ ਹੈ ਕਿ ਮੈਂ ਹਮੇਸ਼ਾ ਆਖਰੀ ਗੇਂਦ ਤਕ ਪਾਕਿਸਤਾਨ ਲਈ ਲੜਾਂਗਾ। ਕ੍ਰਿਕਟਰ ਤੋਂ ਸਿਆਸਤਦਾਨ ਬਣੇ 69 ਸਾਲਾ ਇਮਰਾਨ ਨੇ ਇੱਕ ਟਵੀਟ ‘ਚ ਇਹ ਦਾਅਵਾ ਕੀਤਾ ਹੈ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਇਸ ਤੋਂ ਪਹਿਲਾਂ ਦਿਨ ‘ਚ ਸਰਕਾਰ ਦੀ ਕਾਨੂੰਨੀ ਟੀਮ ਨਾਲ ਮੀਟਿੰਗ ਦੌਰਾਨ ਇਮਰਾਨ ਨੇ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਦੇ ਕਿਸੇ ਵੀ ਫੈਸਲੇ ਨੂੰ ਮੰਨਣ ਲਈ ਤਿਆਰ ਹਨ।

ਵਿਰੋਧੀ ਧਿਰ ਨੇ ਅਦਾਲਤ ਦੇ ਫੈਸਲੇ ਦਾ ਕੀਤਾ ਸਵਾਗਤਪਾਕਿਸਤਾਨ ‘ਚ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦੇ ਇਤਿਹਾਸਕ ਹੁਕਮ ਦਾ ਸਵਾਗਤ ਕੀਤਾ ਹੈ, ਪਰ ਸਰਕਾਰ ਦੇ ਨੁਮਾਇੰਦੇ ਇਸ ਤੋਂ ਖੁਸ਼ ਨਹੀਂ ਹਨ ਤੇ ਇਸ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਸ ਫੈਸਲੇ ਨੇ ਦੇਸ਼ ਨੂੰ ਸਿਆਸੀ ਉਥਲ-ਪੁਥਲ ਵੱਲ ਧੱਕ ਦਿੱਤਾ ਹੈ। ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਤੋਂ ਬਾਅਦ ਪਾਕਿਸਤਾਨ ਦੇ ਸੂਚਨਾ ਤੇ ਕਾਨੂੰਨ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਸਰਕਾਰ ‘ਚ ਬਦਲਾਅ ਪਾਕਿਸਤਾਨ ਨੂੰ 23 ਮਾਰਚ, 1940 ਤੋਂ ਸੰਘਰਸ਼ ਸ਼ੁਰੂ ਕਰਨ ਲਈ ਮਜਬੂਰ ਕਰੇਗਾ। ਆਪਣੇ ਬਿਆਨ ‘ਚ ਫਵਾਦ ਨੇ ਦੇਸ਼ ‘ਚ ਵਿਰੋਧੀ ਧਿਰ ਦੇ ਸ਼ਾਸਨ ਦੌਰਾਨ ਦੀ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਆਜ਼ਾਦ ਪਾਕਿਸਤਾਨ ਲਈ ਮੁੜ ਲੜਨਾ ਪਵੇਗਾ

ਮੀਡੀਆ ਨਾਲ ਗੱਲਬਾਤ ਕਰਦਿਆਂ ਫਵਾਦ ਨੇ ਕਿਹਾ ਕਿ ਸਾਨੂੰ ਆਜ਼ਾਦ ਪਾਕਿਸਤਾਨ ਲਈ ਫਿਰ ਤੋਂ ਲੜਨਾ ਪਵੇਗਾ। ਵਿਰੋਧੀ ਧਿਰ ਪਾਕਿਸਤਾਨ ਨੂੰ ਗੁਲਾਮੀ ਵੱਲ ਧੱਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਉਨ੍ਹਾਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਹੈ ਕਿ ਅਦਾਲਤ ਦਾ ਫੈਸਲਾ ਦੇਸ਼ ਨੂੰ ਹੋਰ ਸਿਆਸੀ ਉਥਲ-ਪੁਥਲ ਵੱਲ ਧੱਕ ਰਿਹਾ ਹੈ। ਕਿਉਂਕਿ ਦੇਸ਼ ‘ਚ ਜਲਦੀ ਚੋਣਾਂ ਹੋਣ ਨਾਲ ਸਥਿਰਤਾ ਦੀ ਸਥਿਤੀ ਪੈਦਾ ਹੋ ਸਕਦੀ ਹੈ।

Related posts

ਨੰਗਲ ਡੈਮ ਨੇੜੇ ਹਿਮਾਚਲ ਦੀ ਬੱਸ ਨੂੰ ਅੱਗ ਲੱਗੀ

On Punjab

Video Sri Lanka Crisis : ਸ਼੍ਰੀਲੰਕਾ ਦੀ ਆਰਥਿਕ ਹਾਲਤ ਬਹੁਤ ਖ਼ਰਾਬ, ਹਿੰਸਾ ਤੇ ਅੱਗਜ਼ਨੀ ‘ਚ ਪੰਜ ਮਾਰੇ, ਕਈ ਥਾਵਾਂ ‘ਤੇ ਲੱਗਾ ਕਰਫਿਊ

On Punjab

India protests intensify over doctor’s rape and murder

On Punjab