PreetNama
ਸਮਾਜ/Social

ਪਾਕਿਸਤਾਨੀ ਫੌਜ ਨੇ ਕੀਤੀ ਦੀਪਿਕਾ ਪਾਦੁਕੋਣ ਦੀ ਤਾਰੀਫ

JNU PROTEST Deepika ਜੇ. ਐਨ. ਯੂ. ਵਿੱਚ ਹੋਈ ਹਿੰਸਾ ਦਾ ਮਾਮਲਾ ਇਨ੍ਹੀਂ ਦਿਨੀਂ ਕਾਫੀ ਚਰਚਾ ਵਿੱਚ ਹੈ। ਉਥੇ ਹੀ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਮੰਗਲਵਾਰ ਰਾਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਪ੍ਰੋਟੈਸਟ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਰਖੀਆਂ ਦਾ ਹਿੱਸਾ ਬਣ ਚੁੱਕੀ ਹੈ। ਦਰਸਅਲ ਜੇ. ਐਨ. ਯੂ. ਵਿੱਚ ਐਤਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਦੀਪਿਕਾ ਮੰਗਲਵਾਰ ਰਾਤ ਨੂੰ ਕੈਂਪਸ ਵਿੱਚ ਪਹੁੰਚੀ ਅਤੇ ਵਿਦਿਆਰਥੀਆਂ ਦਾ ਸਮਰਥਨ ਕੀਤਾ। ਅਭਿਨੇਤਰੀ ਦੇ ਇਸ ਰਵੱਈਏ ਦੀ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਵੀ ਚਰਚਾ ਹੈ। ਦੀਪਿਕਾ ਦੇ ਜੇ. ਐਨ. ਯੂ. ਦੌਰੇ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ, ਪਾਕਿਸਤਾਨ ਸੈਨਾ ਦੇ ਬੁਲਾਰੇ ਆਫਿਰ ਗਫੂਰ ਨੇ ਅਭਿਨੇਤਰੀ ਦੇ ਸਮਰਥਨ ਵਿੱਚ ਟਵੀਟ ਕੀਤਾ।

ਪਾਕਿਸਤਾਨ ਸੈਨਾ ਦੇ ਬੁਲਾਰੇ ਆਸਿਫ ਗਫੂਰ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਰਾਹੀਂ ਜੇ. ਐਨ. ਯੂ. ਵਿੱਚ ਵਿਦਿਆਰਥੀਆਂ ਨਾਲ ਪ੍ਰੋਟੈਸਟ ਵਿੱਚ ਖੜੀ ਦੀਪਿਕਾ ਦੀਆਂ 2 ਤਸਵੀਰਾਂ ਸ਼ੇਅਰ ਕੀਤੀਆਂ। ਗਫੂਰ ਨੇ ਟਵੀਟ ਕਰਦੇ ਹੋਏ ਲਿਖਿਆ ਨੌਜਵਾਨਾਂ ਅਤੇ ਸੱਚ ਨਾਲ ਖੜੇ ਹੋਣ ਲਈ ਦੀਪਿਕਾ ਪਾਦੁਕੋਣ ਦੀ ਤਾਰੀਫ ਕੀਤੀ ਜਾਣੀ ਚਾਹੀਦੀ। ਤੁਸੀਂ ਮੁਸ਼ਕਿਲ ਸਮੇਂ ਵਿੱਚ ਸਾਬਤ ਕੀਤਾ ਹੈ ਕਿ ਤੁਸੀਂ ਇਕ ਬਹਾਦਰ ਇਨਸਾਨ ਹੋ, ਤੁਸੀਂ ਇੱਜ਼ਤ ਹਾਸਲ ਕੀਤੀ ਹੈ, ਇਨਸਾਨੀਅਤ ਸਭ ਚੀਜ਼ਾਂ ਤੋਂ ਉਪਰ ਹੈ। ਹਾਲਾਂਕਿ ਇਹ ਟਵੀਟ ਥੋੜ੍ਹੀ ਦੇਰ ਬਾਅਦ ਉਨ੍ਹਾਂ ਆਪਣੇ ਅਕਾਉਂਟ ਤੋਂ ਡਲੀਟ ਕਰ ਦਿੱਤਾ।

Related posts

ਭਾਰਤ ਤੇ ਚੀਨ ਵਿਚਾਲੇ ਟਲੀ ਜੰਗ! ਦੋਵਾਂ ਮੁਲਕਾਂ ਦੀਆਂ ਸੈਨਾਵਾਂ ਪਿਛਾਂਹ ਹਟੀਆਂ

On Punjab

ਐਫ਼.ਬੀ.ਆਈ. ਦੇ ਨਵੇਂ ਅੰਕੜੇ: ਅਮਰੀਕਾ ’ਚ ਨਫ਼ਰਤੀ ਅਪਰਾਧਾਂ ਦੇ ਸੱਭ ਤੋਂ ਵੱਧ ਪੀੜਤ ਸਿੱਖ

On Punjab

ਬੀਐੱਸਐੱਫ ਨੇ ਕੌਮਾਂਤਰੀ ਸਰਹੱਦ ‘ਤੇ ਡਰੋਨ ਸੁੱਟ ਪਾਕਿਸਤਾਨ ਦੀ ਸਾਜ਼ਿਸ਼ ਕੀਤੀ ਨਾਕਾਮ

On Punjab