58.57 F
New York, US
October 29, 2026
PreetNama
ਰਾਜਨੀਤੀ/Politics

ਪਹਿਲਾਂ ਵੀ ਮਿਲੀਆਂ ਹਨ ਅੰਮ੍ਰਿਤਸਰ ’ਚ ਸੁਰੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ’ਚ ਲਾਹੌਰ ਤਕ ਪਹੁੰਚਾਏ ਜਾਂਦੇ ਸੀ ਗੁਪਤ ਸੰਦੇਸ਼

ਇਤਿਹਾਸਿਕ ਨਗਰੀ ਅੰਮ੍ਰਿਤਸਰ ਦਾ ਸੁਰੰਗਾਂ ਨਾਲ ਪੁਰਾਣਾ ਨਾਤਾ ਹੈ। ਲੋਕਾਂ ’ਚ ਚਰਚਾ ਦਾ ਵਿਸ਼ਾ ਰਹਿੰਦਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਸੁਰੰਗ ਕਿਸੇ ਸਰਹੱਸਮਈ ਸਥਾਨ ਨੂੰ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ’ਚ ਅੰਮ੍ਰਿਤਸਰ ਤੇ ਲਾਹੌਰ ਵਿਚਕਾਰ ਸੁਰੰਗ ਦੇ ਜ਼ਰੀਏ ਗੁਪਤ ਸੰਦੇਸ਼ ਪਹੁੰਚਾਏ ਜਾਂਦੇ ਸੀ। ਵੀਰਵਾਰ ਨੂੰ ਸ਼੍ਰੀ ਹਰਿਮੰਦਰ ਸਾਹਿਬ ਸਥਿਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਾਹਰ ਜੋੜਾਘਰ ਦੀ ਖੁਦਾਈ ਦੌਰਾਨ ਮਿਲੀ ਸੁਰੰਗ ਵੀ ਚਰਚਾ ’ਚ ਹੈ। ਇਹ ਸੁਰੰਗ ਨਾਨਕਸ਼ਾਹੀ ਇੱਟਾਂ ਨਾਲ ਬਣੀ ਹੈ। ਦੋ ਪੱਖਾਂ ’ਚ ਵਿਵਾਦ ਤੋਂ ਬਾਅਦ ਖੁਦਾਈ ਰੁਕਵਾ ਦਿੱਤੀ ਗਈ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ ਅੰਮ੍ਰਿਤਸਰ ’ਚ ਖੁਦਾਈ ਦੌਰਾਨ ਸੁਰੰਗ ਮਿਲੀ ਹੈ। ਇਸ ਤੋਂ ਪਹਿਲਾਂ ਸਾਲ 2013 ’ਚ ਗੋਲਡਨ ਟੈਂਪਲ ਦੇ ਲੰਗਰ ਹਾਲ ਦੇ ਥੱਲੇੇ ਇਕ ਸੁਰੰਗ ਨੂਮਾ ਸਟ੍ਰਕਚਰ ਮਿਲੀ ਸੀ। ਜਦ ਸ਼੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦੀ ਜਾਂਚ ਕਰਵਾਉਣ ਤੋਂ ਬਾਅਦ ਕਿਹਾ ਸੀ ਕਿ ਸਟ੍ਰਕਚਰ ਕੁਝ ਸ਼ਤਾਬਦੀ ਪਹਿਲਾਂ ਬਣਾਈ ਗਈ ਨਾਲੀ ਦਾ ਹਿੱਸਾ ਸੀ। ਹਾਲਾਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਸੁਰੰਗ ਪੁਰਾਣੀ ਹੈ ਤੇ ਮਹਾਰਾਜ ਰਣਜੀਤ ਸਿੰਘ ਦੇ ਜ਼ਮਾਨੇ ’ਚ ਸ਼੍ਰੀ ਹਰਿਮੰਦਰ ਸਾਹਿਬ ਨੂੰ ਸ਼ਹਿਰ ਦੇ ਹੋਰ ਗੁਰਦੁਆਰਿਆਂ ਨਾਲ ਜੁੜਦੀ ਹੈ। ਹਾਲਾਂਕਿ ਐੱਸਡੀਪੀਸੀ ਨੇ ਇਸ ਦੀ ਜਾਂਚ ਨਹੀਂ ਕਰਵਾਈ ਸੀ।

ਪੁਰਾਣੇ ਜ਼ਮਾਨੇ ’ਚ ਗੁਪਤ ਸੰਦੇਸ਼ ਭੇਜਣ ਲਈ ਹੁੰਦਾ ਸੀ ਸੁਰੰਗਾਂ ਦਾ ਇਸਤੇਮਾਲ

 

ਕਿਹਾ ਜਾਂਦਾ ਹੈ ਕਿ ਪੁਰਾਣੇ ਜ਼ਮਾਨੇ ’ਚ ਲਾਹੌਰ ਤੇ ਅੰਮ੍ਰਿਤਸਰ ਵਿਚਕਾਰ ਕਈ ਸੁਰੰਗਾਂ ਦਾ ਜਾਲ ਵਿਛਿਆ ਹੋਇਆ ਸੀ। ਇਨ੍ਹਾਂ ਦੀ ਮਦਦ ਨਾਲ ਐਮਰਜੈਂਸੀ ਸਥਿਤੀ ’ਚ ਦੋਵੇਂ ਸ਼ਹਿਰਾਂ ਦੇ ਵਿਚਕਾਰ ਗੁਪਤ ਸੰਦੇਸ਼ਾਂ ਦਾ ਅਦਾਨ-ਪ੍ਰਦਾਨ ਹੁੰਦਾ ਸੀ। ਸਾਲ 2010 ’ਚ ਵੀ ਪੁਰਾਣੇ ਸ਼ਹਿਰ ’ਚ ਗੁਰਦੁਆਰਾ ਲੋਹਗੜ੍ਹ ਦੇ ਕੋਲ ਇਸ ਤਰ੍ਹਾਂ ਦੀ ਇਕ ਸੁਰੰਗ ਖੁਦਾਈ ਦੌਰਾਨ ਮਿਲੀ ਸੀ। ਚਰਚਾ ਸੀ ਕਿ ਇਹ ਸੁਰੰਗ ਲੋਹਗੜ੍ਹ ਕਿਲਾ ਤੇ ਗੋਬਿੰਦਗੜ੍ਹ ਕਿਲੇ ਵਿਚਕਾਰ ਦਾ ਗੁਪਤ ਮਾਰਗ ਹੈ ਜਾਂ ਫਿਰ ਪ੍ਰਾਚੀਨ ਡ੍ਰੈਨੇਜ ਪਾਈਪ ਹੈ।

ਪਹਿਲਾਂ ਮਿਲੀਆਂ ਸੁਰੰਗਾਂ ਨੂੰ ਨਾਲੀ ਤੇ ਪਾਈਪਲਾਈਨ ਕਹਿ ਕੇ ਬੰਦ ਕਰਵਾਇਆ ਗਿਆ

 

 

ਇਸ ਤੋਂ ਪਹਿਲਾਂ ਸਾਲ 2006 ’ਚ ਕਟਰਾ ਆਹਲੂਵਾਲੀਆ ਮੁਹੱਲੇ ’ਚ 200 ਸਾਲ ਪੁਰਾਣੀ ਹਵੇਲੀ ਦੇ ਥੱਲੇ ਵੀ ਸੁਰੰੰਗ ਮਿਲੀ ਸੀ। ਭਾਰਤੀ ਪੁਰਾਤੱਤਵ ਸਰਵੇ ਵਿਭਾਗ ਦੀ ਜਾਂਚ ਨਾਲ ਪਹਿਲਾਂ ਹੀ ਇਸ ਨੂੰ ਸੀਮੈਂਟ ਨਾਲ ਭਰ ਦਿੱਤਾ ਗਿਆ ਸੀ। ਸਾਲ 2011 ’ਚ ਨਗਰ ਨਿਗਮ ਵੱਲੋ ਸੀਵਰੇਜ ਪਾਈਪਲਾਈਨ ਵਛਾਉਂਦੇ ਸਮੇੇਂ ਇਕ ਸੁਰੰਗ ਮਿਲੀ ਸੀ। ਇਹ ਸੁਰੰਗ ਗੁਰਦੁਆਰਾ ਲੋਹਗੜ੍ਹ ਦੇ ਕੋਲ ਸੀ। ਲੋਹਗੜ੍ਹ ਕਿਲੇ ਦਾ ਨਿਰਮਾਣ ਗੁਰੂ ਸ਼੍ਰੀ ਹਰਗੋਬਿੰਦ ਸਿੰਘ ਨੇ ਕਰਵਾਇਆ ਸੀ। ਇਸ ਨੂੰ ਵੀ ਪੁਰਾਣੀ ਪਾਈਪਲਾਈਨ ਕਹਿ ਕੇ ਬੰਦ ਕਰਵਾ ਦਿੱਤਾ ਗਿਆ ਸੀ।

Related posts

‘ਧੁਰੰਧਰ’ ਅਦਾਕਾਰ ਨਦੀਮ ਖਾਨ ਨੇ ਵਿਆਹ ਦਾ ਝਾਂਸਾ ਦੇ ਕੇ 10 ਸਾਲ ਤੱਕ ਕੀਤਾ ਨੌਕਰਾਨੀ ਨਾਲ ਜਬਰ-ਜਨਾਹ, ਪੁਲਸ ਨੇ ਕੀਤੇ ਵੱਡੇ ਖੁਲਾਸੇ

On Punjab

ਠੇਕੇ ਦਾ ਸ਼ਟਰ ਤੋੜ ਕੇ 3.50 ਲੱਖ ਦੀ ਸ਼ਰਾਬ ਤੇ 5 ਹਜ਼ਾਰ ਨਕਦੀ ਲੈ ਗਏ ਚੋਰ

On Punjab

ਨੋਇਡਾ: 55 ਸਾਲਾ ਮਹਿਲਾ ਦਾ ਕੋਵਿਡ ਟੈਸਟ ਪਾਜ਼ੀਟਿਵ ਆਇਆ

On Punjab