69.39 F
New York, US
August 4, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪਹਿਲਗਾਮ ਹਮਲਾ ਦੇ ਬਦਲੇ ਵਾਅਦਾ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ਪੂਰਾ ਹੋਇਆ: ਮੋਦੀ

ਨਵੀਂ ਦਿੱਲੀ- ਪ੍ਰਧਾਨ ਨਰਿੰਦਰ ਮੋਦੀ ਨੇ ਅੱਜ  ਕਿਹਾ ਕਿ  ਪਹਿਲਗਾਮ ਦਹਿਸ਼ਤੀ ਹਮਲੇ   Pahalgam terror attack   ਦਾ ਬਦਲਾ ਲੈਣ ਦਾ ਉਨ੍ਹਾਂ ਦਾ ਵਾਅਦਾ ਭਗਵਾਨ ਸ਼ਿਵ ਦੇ ਆਸ਼ੀਰਵਾਦ ਨਾਲ ‘ਆਪਰੇਸ਼ਨ ਸਿੰਧੂਰ’ ਰਾਹੀਂ ਪੂਰ ਹੋ ਗਿਆ ਹੈ।  ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਨਸੀ ’ਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਹਿਲਗਾਮ ’ਚ ਦਹਿਸ਼ਤੀ ਹਮਲੇ ’ਚ 26 ਲੋਕਾਂ ਦੀ ਮੌਤ ਮਗਰੋਂ ਮੈਂ ਬਹੁਤ ਦੁਖੀ ਸੀ।’’
ਉਨ੍ਹਾ ਕਿਹਾ, ‘‘ਸਾਡੀਆਂ ਬੇਟੀਆਂ ਦੇ ਸਿੰਧੂਰ ਦਾ ਬਦਲਾ ਲੈਣ ਦਾ ਮੇਰਾ ਵਾਅਦਾ ਮਹਾਦੇਵ ਦੀ ਕਿਰਪਾ ਨਾਲ ਪੂਰਾ ਹੋ ਗਿਆ ਹੈ। ਮੈਂ  ‘ਆਪਰੇਸ਼ਨ ਸਿੰਧੂਰ’ ਦੀ ਸਫਲਤਾ ਮਹਾਦੇਵ ਦੇ ਚਰਨਾਂ ’ਚ ਸਮਰਪਿਤ ਕਰਦਾ ਹਾਂ। ’’ ਪ੍ਰਧਾਨ ਮੰਤਰੀ ਨੇ  ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ‘140 ਕਰੋੜ ਭਾਰਤੀਆ ਦੀ ਇੱਕਜੁਟਤਾ’’ ਹੀ   Operation Sindoor  ‘ਆਪਰੇਸ਼ਨ ਸਿੰਧੂਰ ਦੀ ਤਾਕਤ’ strength ਬਣੀ ਹੈ।
ਵਿਰੋਧੀ ਧਿਰ ’ਤੇ ਵਰ੍ਹਦਿਆਂ ਮੋਦੀ ਨੇ ਕਥਿਤ ਦੋਸ਼ ਲਾਇਆ ਕਿ  ਜਦੋਂ ਪੂਰਾ ਦੇਸ਼ ਆਪਰੇਸ਼ਨ ਸਿੰਧੂਰ ਦੀ ਸਫ਼ਲਤਾ ’ਤੇ ਖੁਸ਼ੀ ਮਨਾ ਰਿਹਾ ਸੀ ਤਾਂ ‘ਸਾਡੇ ਆਪਣੇ ਹੀ ਮੁਲਕ ’ਚ ਕੁਝ ਲੋਕਾਂ ਨੂੰ ਇਸ ਤੋਂ ਪ੍ਰੇਸ਼ਾਨੀ ਹੋ ਰਹੀ ਸੀ।’’  ਉਨ੍ਹਾਂ ਕਿਹਾ, ‘‘ਕਾਂਗਰਸ ਤੇ ਉਸ ਦੇ ਸਹਿਯੋਗੀਆਂ ਨੂੰ ਇਹ ਗੱਲ ਹਜ਼ਮ ਨਹੀਂ ਹੋ ਰਹੀ ਕਿ ਭਾਰਤ  ਨੇ ਪਾਕਿਸਤਾਨ ’ਚ ਵੜ ਕੇ ਦਹਿਸ਼ਤਗਰਦਾਂ ਦੀਆਂ ਪਨਾਹਾਂ/ਟਿਕਾਣਿਆਂ  ਨੂੰ  ਤਬਾਹ ਕੀਤਾ  ਹੈ।’’ ਉਨ੍ਹਾਂ ਆਖਿਆ ਕਿ ਪਾਕਿਸਤਾਨ ’ਚ ਕਈ ਏਅਰਬੇਸ ਹਾਲੇ ਵੀ ਆਈਸੀਯੂ ’ਤੇ ਹਨ।

ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਨਸੀ ਹਲਕੇ ’ਚ 2,200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤੇ।  ਉਨ੍ਹਾਂ ਦੇਸ਼ ਭਰ 9.70 ਯੋਗ ਕਿਸਾਨਾਂ ਨੂੰ  PM KISAN Samman Nidhi  ਸਕੀਮ ਤਹਿਤ  20,500  ਕਰੋੜ ਦੀ 20ਵੀਂ ਕਿਸ਼ਤ ਦੀ ਵੰਡ ਵੀ ਕੀਤੀ।

Related posts

ਵਿਸ਼ਵ ਬੈਂਕ ਨੇ ਸੂਬਾ ਸਰਕਾਰ ਦੀਆਂ ਮੰਗਾਂ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ

On Punjab

ਨਾਮਜ਼ਦਗੀਆਂ ਦਾ ਕੰਮ ਮੁੱਕਿਆ, ਅੱਜ ਆਖ਼ਰੀ ਦਿਨ ਕਈ ਦਿੱਗਜਾਂ ਨੇ ਭਰੇ ਪਰਚੇ

On Punjab

ਰਾਸ਼ਟਰਪਤੀ ਮੁਰਮੂ ਨੇ ਤ੍ਰਿਵੇਣੀ ਸੰਗਮ ’ਤੇ ਲਾਈ ਆਸਥਾ ਦੀ ਡੁਬਕੀ

On Punjab