60.84 F
New York, US
October 29, 2026
PreetNama
ਖਾਸ-ਖਬਰਾਂ/Important News

ਪਵਾਸੀਆਂ ਨਾਲ ਭਰੀ ਕਿਸ਼ਤੀ ਸਮੁੰਦਰ ‘ਚ ਪਲਟੀ, 80 ਮੌਤਾਂ ਦਾ ਖਦਸ਼ਾ

ਜਿਨੇਵਾ: ਟਿਊਨੀਸ਼ੀਆ ਦੇ ਸਮੁੰਦਰੀ ਇਲਾਕੇ ‘ਚ ਬੁੱਧਵਾਰ ਦੇਰ ਰਾਤ ਪ੍ਰਵਾਸੀਆਂ ਨਾਲ ਭਾਰੀ ਕਿਸ਼ਤੀ ਪਲਟਣ ਨਾਲ 80 ਤੋਂ ਜ਼ਿਆਦਾ ਲੋਕਾਂ ਦੀ ਮਰਨ ਦੀ ਸ਼ੰਕਾ ਹੈ। ਯੂਐਨਐਚਸੀਆਰ ਨੇ ਹਾਦਸੇ ‘ਚ ਬਚੇ ਹੋਏ ਲੋਕਾਂ ਦੇ ਹਵਾਲੇ ਨਾਲ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਯੂਐਨਐਚਸੀਆਰ ਮੁਤਾਬਕ, ਹਾਦਸੇ ਤੋਂ ਬਾਅਦ ਸਥਾਨਕ ਮਛੇਰਿਆਂ ਨੇ ਚਾਰ ਲੋਕਾਂ ਨੂੰ ਬਚਾ ਲਿਆ ਸੀ ਜਿਸ ਤੋਂ ਬਾਅਦ ਇੱਕ ਦੀ ਮੌਤ ਹੋ ਗਈ।

ਯੂਐਨਐਚਸੀਆਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਪ੍ਰਵਾਸੀਆਂ ਨਾਲ ਭਰੀ ਦੁਰਘਟਨਾਗ੍ਰਸਤ ਕਿਸ਼ਤੀ ਭੂਮੱਧ ਸਾਗਰ ਪਾਰ ਕਰ ਇਟਲੀ ਵੱਲ ਜਾ ਰਹੀ ਸੀ। ਹਾਦਸੇ ‘ਚ ਬਚੇ ਹੋਏ ਤਿੰਨ ਲੋਕਾਂ ਵਿੱਚੋਂ ਦੋ ਨੂੰ ਸ਼ੈਲਟਰ ਹੋਮ ‘ਚ ਰੱਖਿਆ ਗਿਆ ਹੈ। ਉਨ੍ਹਾਂ ਤੋਂ ਇਸ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ ਜਦਕਿ ਇੱਕ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।

ਭੂਮੱਧ ਸਾਗਰ ਲਈ ਯੂਐਨਐਚਸੀਆਰ ਦੇ ਵਿਸ਼ੇਸ਼ ਰਾਜਦੂਤ ਵਿਨਸੇਂਟ ਕੋਚਟੇਲ ਨੇ ਦੱਸਿਆ ਕਿ ਇੱਥੇ ਦੀ ਵੱਡੀ ਗਿਣਤੀ ‘ਚ ਲੋਕ ਪਲਾਈਨ ਕਰ ਰਹੇ ਹਨ। ਉਹ ਆਪਣੇ ਪਰਿਵਾਰ ਦੇ ਨਾਲ ਜਾਨ ਖ਼ਤਰੇ ‘ਚ ਪਾ ਰਹੇ ਹਨ।

Related posts

ਅਮਰੀਕਾ ‘ਚ ਫਿਰ ਅਸ਼ਵੇਤ ਨੂੰ ਪੁਲਿਸ ਨੇ ਮਾਰੀ ਗੋਲੀ, ਮੌਤ ਤੋਂ ਬਾਅਦ ਪ੍ਰਦਰਸ਼ਨ ਜਾਰੀ

On Punjab

NATO ‘ਚ ਸ਼ਾਮਲ ਹੋਣ ਲਈ ਅੱਗੇ ਵਧੇ ਫਿਨਲੈਂਡ ਤੇ ਸਵੀਡਨ ; ਤਾਂ ਕੀ ਨਾਰਡਿਕ ਦੇਸ਼ ‘ਤੇ ਵੀ ਹਮਲਾ ਕਰੇਗਾ ਰੂਸ?ਦੋ ਯੂਰਪੀ ਦੇਸ਼ ਫਿਨਲੈਂਡ ਤੇ ਸਵੀਡਨ ਫੌਜੀ ਸੰਗਠਨ ਨਾਟੋ ਦੇ ਮੈਂਬਰ ਬਣਨ ਦੇ ਨੇੜੇ ਹਨ। ਇਸ ਸਬੰਧੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਫਿਨਲੈਂਡ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਪੈਦਾ ਹੋਏ ਖਤਰੇ ਕਾਰਨ ਬਿਨਾਂ ਦੇਰੀ ਕੀਤੇ ਨਾਟੋ ਫੌਜੀ ਗਠਜੋੜ ‘ਚ ਸ਼ਾਮਲ ਹੋਣ ਲਈ ਅਰਜ਼ੀ ਦੇਣੀ ਚਾਹੀਦੀ ਹੈ। ਇਸ ਦੇ ਨਾਲ ਹੀ ਫਿਨਲੈਂਡ ਦਾ ਗੁਆਂਢੀ ਸਵੀਡਨ ਵੀ ਦਹਾਕਿਆਂ ਤੱਕ ਨਿਰਪੱਖ ਰਾਹ ਅਪਣਾਉਣ ਤੋਂ ਬਾਅਦ ਨਾਟੋ ਵਿੱਚ ਸ਼ਾਮਲ ਹੋਣ ਦੇ ਫੈਸਲੇ ਦੇ ਨੇੜੇ ਹੈ। ਦੂਜੇ ਪਾਸੇ ਮਾਸਕੋ ਨੇ ਕਿਹਾ ਕਿ ਇਹ ਕਦਮ ਯਕੀਨੀ ਤੌਰ ‘ਤੇ ਖ਼ਤਰਾ ਹੈ। ਰੂਸ ਨੇ ਵੀਰਵਾਰ ਨੂੰ ਚਿਤਾਵਨੀ ਦਿੱਤੀ ਕਿ ਫਿਨਲੈਂਡ ਦੀ ਨਾਟੋ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਇੱਕ ਦੁਸ਼ਮਣੀ ਵਾਲੀ ਚਾਲ ਸੀ ਜੋ ਨਿਸ਼ਚਤ ਤੌਰ ‘ਤੇ ਸਾਡੀ ਸੁਰੱਖਿਆ ਲਈ ਖ਼ਤਰਾ ਹੈ। ਕ੍ਰੇਮਲਿਨ ਨੇ ਕਿਹਾ ਕਿ ਇਹ ਜਵਾਬ ਦੇਵੇਗਾ, ਪਰ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਕਿਵੇਂ ਨਿਰਭਰ ਕਰੇਗਾ ਕਿ ਕਿਵੇਂ ਨਾਟੋ ਫੌਜੀ ਸੰਪਤੀਆਂ ਨੂੰ 1,300-km (800-ਮੀਲ) ਫਿਨਲੈਂਡ-ਰੂਸੀ ਸਰਹੱਦ ‘ਤੇ ਲੈ ਜਾਂਦਾ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰੂਸ ਨੂੰ ਆਪਣੀ ਰਾਸ਼ਟਰੀ ਸੁਰੱਖਿਆ ਨੂੰ ਖਤਰੇ ਨੂੰ ਰੋਕਣ ਲਈ ਫੌਜੀ-ਤਕਨੀਕੀ ਅਤੇ ਹੋਰ ਕਿਸਮ ਦੇ ਜਵਾਬੀ ਕਦਮ ਚੁੱਕਣ ਦੀ ਲੋੜ ਹੋਵੇਗੀ। ਹੇਲਸਿੰਕੀ ਨੂੰ ਅਜਿਹੀ ਹਰਕਤ ਦੀ ਜ਼ਿੰਮੇਵਾਰੀ ਅਤੇ ਨਤੀਜਿਆਂ ਤੋਂ ਜਾਣੂ ਹੋਣਾ ਚਾਹੀਦਾ ਹੈ। ਰੂਸ ਨੇ ਅੰਸ਼ਕ ਤੌਰ ‘ਤੇ ਨਾਟੋ ਦੇ ਪੂਰਬ ਵੱਲ ਵਿਸਤਾਰ ਤੋਂ ਆਪਣੇ ਆਪ ਨੂੰ ਬਚਾਉਣ ਦੇ ਸਾਧਨ ਵਜੋਂ ਯੂਕਰੇਨ ਦੇ ਹਮਲੇ ਨੂੰ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ, ਫਿਨਲੈਂਡ ਦੇ ਰਾਸ਼ਟਰਪਤੀ ਸੌਲੀ ਨਿਨਿਸਤੋ ਨੇ ਵੀਰਵਾਰ ਨੂੰ ਕਿਹਾ ਕਿ ਹੇਲਸਿੰਕੀ ਦੇ ਫੈਸਲੇ ਲਈ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜ਼ਿੰਮੇਵਾਰ ਹਨ। ਤੁਸੀਂ ਇਸ ਦਾ ਕਾਰਨ ਬਣ ਗਏ ਹੋ। ਤੁਸੀਂ ਸ਼ੀਸ਼ੇ ਵਿੱਚ ਦੇਖੋ। Also ReadIAF man arrested for spying for Pakistan Trapped by Honeytrap in ISI trap ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ IAF

On Punjab

‘ਨਾਰੀ ਸ਼ਕਤੀ ਪੁਰਸਕਾਰ’ ਨਾਲ ਸਨਮਾਨਿਤ 103 ਸਾਲਾ ਮਾਨ ਕੌਰ

On Punjab