60.26 F
New York, US
October 23, 2025
PreetNama
ਸਿਹਤ/Health

ਪਰੀਨੀਤੀ ਤੋਂ ਬਾਅਦ ਤਾਪਸੀ ਨੇ ਅਨੁਰਾਗ ਦੀ ਫ਼ਿਲਮ ਤੋਂ ਕੀਤੀ ਤੌਬਾ

ਕਾਫੀ ਲੰਬੇ ਸਮੇਂ ਤੋਂ ‘ਲਾਈਫ ਇੰਨ ਮੈਟਰੋ’ ਦਾ ਸੀਕੂਅਲ ਸੁਰਖੀਆਂ ‘ਚ ਹੈ। ਇਸ ਫ਼ਿਲਮ ਦੀ ਕਾਸਟ ਅਜੇ ਫਾਈਨਲ ਨਹੀਂ ਹੈ। ਫ਼ਿਲਮ ਦੀ ਕਹਾਣੀ ਚਾਰ ਵੱਖ-ਵੱਖ ਜੋੜੀਆਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਫ਼ਿਲਮ ‘ਚ ਤਾਪਸੀ ਪਨੂੰ, ਅਭਿਸ਼ੇਕ ਬੱਚਨ, ਪਰੀਨੀਤੀ ਤੇ ਫਾਤਿਮਾ ਸ਼ੇਖ ਨਾਲ ਅਦਿੱਤਿਆ ਰਾਏ ਕਪੂਰ ਦੀ ਐਂਟਰੀ ਦੀਆਂ ਖ਼ਬਰਾਂ ਸੀ।

ਪਹਿਲਾਂ ‘ਲਾਈਫ ਇੰਨ ਮੈਟਰੋ-2’ ਵਿੱਚੋਂ ਪਰੀਨੀਤੀ ਨੇ ਡੇਟ ਇਸ਼ੂਜ਼ ਕਰਕੇ ਦੂਰੀ ਬਣਾ ਲਈ ਤੇ ਉਸ ਦੀ ਥਾਂ ਤਾਪਸੀ ਨੂੰ ਚੁਣਿਆ ਗਿਆ ਪਰ ਹੁਣ ਖ਼ਬਰਾਂ ਨੇ ਕੀ ਤਾਪਸੀ ਨੇ ਵੀ ਡਾਇਰੈਕਟਰ ਅਨੁਰਾਗ ਬਸੂ ਦੀ ਫ਼ਿਲਮ ਨੂੰ ਨਾਂਹ ਕਰ ਦਿੱਤੀ ਹੈ। ਇਸ ਦਾ ਕਾਰਨ ਫ਼ਿਲਮ ਨੂੰ ਲੈ ਕੇ ਹੋ ਰਹੀ ਦੇਰੀ ਦੱਸਿਆ ਜਾ ਰਿਹਾ ਹੈ।

ਤਾਪਸੀ ਇਨ੍ਹਾਂ ਦਿਨੀਂ ਆਪਣੀ ਮਲਟੀਸਟਾਰਰ ਫ਼ਿਲਮ ‘ਮਿਸ਼ਨ ਮੰਗਲ’ ਤੇ ‘ਵੂਮਨੀਆ’ ਦੀ ਸ਼ੂਟਿੰਗ ਨੂੰ ਲੈ ਕੇ ਬਿਜ਼ੀ ਹੈ। ਇਸ ਦਾ ਅਸਰ ਤਾਪਸੀ ਦੀਆਂ ਫ਼ਿਲਮਾਂ ਦੀ ਡੇਟਸ ‘ਤੇ ਪੈ ਰਿਹਾ ਹੈ। ਅਜੇ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਤਾਪਸੀ ਦੁਬਾਰਾ ‘ਲਾਈਫ ਇੰਨ ਮੈਟਰੋ-2’ ਨੂੰ ਆਪਣੀਆਂ ਡੇਟਸ ਦੇ ਪਾਵੇਗੀ ਜਾਂ ਨਹੀ। ਹੁਣ ਫ਼ਿਲਮ ‘ਚ ਹੋਰ ਦੇਰੀ ਵੀ ਹੋ ਸਕਦੀ ਹੈ।

Related posts

ਭੁੱਲ ਕੇ ਵੀ ਨਾ ਦਿਓ ਬੱਚਿਆਂ ਨੂੰ ਮੋਬਾਈਲ ਫੋਨ

On Punjab

ਇਹ 7 ਸੁਪਰ ਫੂਡ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ ਲਈ ਹਨ ਵਧੇਰੇ ਲਾਭਦਾਇਕ

On Punjab

CoviSelf ਨਾਲ ਘਰ ਬੈਠੇ ਕਰੋ ਕੋਰੋਨਾ ਟੈਸਟ, 15 ਮਿੰਟਾਂ ‘ਚ ਆ ਜਾਵੇਗਾ ਨਤੀਜਾ, ਜਾਣੋ ਕੀ ਹੈ ਕੀਮਤ

On Punjab